spot_img
Homeਮਾਝਾਗੁਰਦਾਸਪੁਰਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਚ ਪਿੰਡ ਭੰਬੋਈ ਦੇ 20 ਸਾਲਾਂ...

ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਚ ਪਿੰਡ ਭੰਬੋਈ ਦੇ 20 ਸਾਲਾਂ ਤੋਂ ਰੁਕੇ ਵਿਕਾਸ ਕਾਰਜਾਂ ਨੂੰ ਕੀਤਾ ਸ਼ੁਰੂ 

 

ਸ੍ਰੀ ਹਰਗੋਬਿੰਦਪੁਰ ਸਾਹਿਬ
15 ਜੂਨ ( ਜਸਪਾਲ ਚੰਦਨ)ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਪਿੰਡ ਭੰਬੋਈ ਦੇ 20 ਸਾਲਾਂ ਤੋਂ ਰੁਕੇ ਵਿਕਾਸ ਕਾਰਜਾਂ ਨੂੰ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ  ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪਰਗਟ ਸਿੰਘ ਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਭੰਬੋਈ ਪਿੰਡ ਦੇ ਵਿਕਾਸ ਕਾਰਜ ਜੋ ਕਿ ਕਈ ਸਾਲਾਂ ਤੋਂ ਰੁਕੇ ਹੋਏ ਸਨ ਜਿਨ੍ਹਾਂ ਨੂੰ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਅਤੇ ਪਿੰਡ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ  ਉਨ੍ਹਾਂ ਐਮ ਐਲ ਏ ਬਲਵਿੰਦਰ ਸਿੰਘ ਲਾਡੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਦੱਸਿਆ ਕਿ  ਪਿੰਡ ਵਿੱਚ ਕੰਕਰੀਟ ਦੀਆਂ ਗਲੀਆਂ ਤੋਂ ਇਲਾਵਾ ਇੰਟਰਲਾਕ ਟਾਇਲਾਂ ਛੱਪਡ਼ਾਂ ਦੀ ਸਾਫ ਸਫਾਈ  ਡੇਰਿਆਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ  ਉਨ੍ਹਾਂ ਦੱਸਿਆ ਕਿ  ਵਿਧਾਇਕ ਲਾਡੀ ਦੀ ਅਗਵਾਈ ਵਿੱਚ ਜਿੰਨੀਆਂ ਗਰਾਂਟਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਮਿਲੀਆਂ ਹਨ ਏਨੀਆਂ ਪਹਿਲਾਂ ਕਦੀ ਵੀ ਨਹੀਂ ਮਿਲੀਆਂ  ।ਇਸ ਸੰਬੰਧੀ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਵੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ  ਇੰਨੇ ਵੱਡੇ ਪੱਧਰ ਤੇ ਕਦੇ ਵੀ ਪਹਿਲਾਂ ਵਿਕਾਸ ਕਾਰਜ ਨਹੀਂ ਹੋਏ  ।ਇਸ ਮੌਕੇ ਸਰਪੰਚ ਪਰਗਟ ਸਿੰਘ ,ਸੁਖਪ੍ਰੀਤ ਸਿੰਘ ਪੀਏ, ਨਰਿੰਦਰ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਨਿਰਮਲ ਸਿੰਘ ਪੰਚ, ਰਤਨ ਸਿੰਘ ਪੰਚ, ਦਿਲਬਾਗ ਸਿੰਘ ਪੰਚ, ਸਲਵਿੰਦਰ ਸਿੰਘ ਪੰਚ, ਦਰਸ਼ਨ ਸਿੰਘ, ਜਤਿੰਦਰ ਸਿੰਘ ਔਲਖ , ਗੁਰਜੋਤ ਸਿੰਘ ਪੁਰੇਵਾਲ, ਹਰਜੀਤ ਸਿੰਘ ਔਲਖ ,ਤਜਿੰਦਰਪਾਲ ਸਿੰਘ ਔਲਖ ,ਬਚਨ ਸਿੰਘ ਪ੍ਰਧਾਨ ,ਲਖਵਿੰਦਰ ਸਿੰਘ ਫੌਜੀ, ਸਤਨਾਮ ਸਿੰਘ ਪੁਰੇਵਾਲ, ਗੁਰਵਿੰਦਰ ਸਿੰਘ ਮਾਨ ,ਲਾਡੀ ਮਾਨ ,ਸਤਨਾਮ ਸਿੰਘ ਮਾਨ ,ਦਲਜੀਤ ਸਿੰਘ  ਅਤੇ ਸਮੁੱਚੇ ਜੀ ਓ ਜੀ ਟੀਮ ਦੇ ਮੈਂਬਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments