spot_img
Homeਦੋਆਬਾਕਪੂਰਥਲਾ-ਫਗਵਾੜਾਕੋਵਿਡ ਵਿਰੁੱਧ ਲੜਾਈ ਵਿਚ ਚੈਰੀਟੇਬਲ ਸੁਸਾਇਟੀਆਂ ਦਾ ਯੋਗਦਾਨ ਅਹਿਮ-ਡਿਪਟੀ ਕਮਿਸ਼ਨਰ

ਕੋਵਿਡ ਵਿਰੁੱਧ ਲੜਾਈ ਵਿਚ ਚੈਰੀਟੇਬਲ ਸੁਸਾਇਟੀਆਂ ਦਾ ਯੋਗਦਾਨ ਅਹਿਮ-ਡਿਪਟੀ ਕਮਿਸ਼ਨਰ

 

ਕਪੂਰਥਲਾ, 15 ਜੂਨ ( ਮੀਨਾ ਗੋਗਨਾ )

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਕੋਵਿਡ ਵਿਰੁੱਧ ਲੜਾਈ ਵਿਚ ਚੈਰੀਟੇਬਲ ਸੁਸਾਇਟੀਆਂ ਦਾ ਯੋਗਦਾਨ ਅਹਿਮ ਹੈ ਅਤੇ ਉਹ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਤਰੀਕਿਆਂ, ਇਲਾਜ ਲਈ ਮਸ਼ੀਨਰੀ ਦਵਾਈਆਂ ਆਦਿ ਪ੍ਰਦਾਨ ਕਰਕੇ ਇਸ ਲੜਾਈ ਵਿਚ ਮੋਹਰੀ ਭੂਮਿਕਾ ਨਿਭਾ ਸਕਦੇ ਹਨ।
ਅੱਜ ਇੱਥੇ ਦੂਨ ਸਕੂਲ ਦੀ ਓਲਡ ਬੁਆਏਜ਼ ਸੁਸਾਇਟੀ , ਜੋ ਕਿ ਇਕ ਚੈਰੀਟੇਬਲ ਸੁਸਾਇਟੀ ਹੈ, ਵਲੋਂ ਜਿਲ੍ਹਾ ਕਪੂਰਥਲਾ ਨੂੰ 6 ਕੋਵਿਡ ਵਿਰੁੱਧ ਲੜਾਈ ਲਈ 6 ਆਕਸੀਜਨ ਕੰਸਨਟਰੇਟਰ ਦਾਨ ਕੀਤੇ ਗਏ। ਸੁਸਾਇਟੀ ਦੇ ਨੁਮਾਇੰਦੇ ਸ਼੍ਰੀ ਪੰਕਜ ਸਰਦਾਨਾ ਵਲੋਂ ਇਹ ਕੰਸਨਟਰੇਟਰ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਦਫਤਰ ਵਿਖੇ ਸੌਂਪੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੀ ਵਰਤੋਂ ਕਪੂਰਥਲਾ ਦੇ ਸਰਕਾਰੀ ਆਈਸੋਲੇਸ਼ਨ ਵਾਰਡ ਵਿਖੇ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਵਾਰਡ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।
ਉਨ੍ਹਾਂ ਓਲਡ ਬੁਆਏਜ਼ ਸੁਸਾਇਟੀ ਦਾ ਧੰਨਵਾਦ ਕੀਤਾ ਤੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੂੰ ਕਿਹਾ ਕਿ ਇਨ੍ਹਾਂ ਆਕਸੀਜਨ ਕੰਸਨਟਰੇਟਰਾਂ ਦਾ ਸਹੀ ਉਪਯੋਗ ਯਕੀਨੀ ਬਣਾਇਆ ਜਾਵੇਗਾ।
ਕੈਪਸ਼ਨ- ਕਪੂਰਥਲਾ ਵਿਖੇ ਦੂਨ ਓਲਡ ਬੁਆਏਜ਼ ਸੁਸਾਇਟੀ ਵਲੋਂ ਆਕਸੀਜਨ ਕੰਸਨਟਰੇਟਰ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਸੌਂਪਦੇ ਹੋਏ ਸ਼੍ਰੀ ਪੰਕਜ ਸਰਦਾਨਾ

RELATED ARTICLES
- Advertisment -spot_img

Most Popular

Recent Comments