spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ...

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਕੀਤਾ ਸੁਚੇਤ

ਗੁਰਦਾਸਪੁਰ, 3 ਜਨਵਰੀ ( ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਿਛਲੇ 2-3 ਦਿਨਾਂ ਤੋਂ ਕੋਵਿਡ-19 ਮਹਾਂਮਾਰੀ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਕੋਵਿਡ ਬਿਮਾਰੀ ਕਾਰਨ ਹੁਣ ਤਕ ਪੀੜਤਾਂ ਦੀ ਗਿਣਤੀ 44 ਹੋ ਗਈ ਹੈ, ਜਿਸ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ

ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਕੀਤੀ ਮਿਲਣੀ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਬਿਮਾਰੀ ਦੀ ਤੀਸਰੀ ਲਹਿਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਤੇ ਜ਼ਿਲੇ ਅੰਦਰ ਕੋਵਿਡ ਬਿਮਾਰੀ ਨਾਲ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ, ਜੋ ਅਗਲੇ 15 ਦਿਨਾਂ ਤਕ ਹੋਰ ਵੱਧ ਜਾਵੇਗੀ। ਉਨਾਂ ਜ਼ਿਲਾ ਵਾਸੀਆਂ ਨੂੰ ਕੋਵਿਡ ਬਿਮਾਰੀ ਦੀ ਤੀਸਰੀ ਲਹਿਰ ਦੇ ਪ੍ਰਕੋਪ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਬਿਮਾਰੀ ਤੋਂ ਬਚਣ ਲਈ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ, ਮਾਸਕ ਪਹਿਨ ਕੇ ਰੱਖਣ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ

ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਕੋਵਿਡ ਵਿਰੋਧੀ ਵੈੈਕਸ਼ੀਨੇਸ਼ਨ ਦੀਆਂ ਦੋਵੇਂ ਡੋਜਾਂ ਲੈ ਲਈਆਂ ਹੋਣ, ਉਸਦਾ ਕੋਵਿਡ ਬਿਮਾਰੀ ਦੀ ਤੀਸਰੀ ਲਹਿਰ ਦੇ ਮਾੜੇ ਪ੍ਰਭਾਵਾਂ ਤੋਂ ਕਾਫੀ ਹੱਦ ਤਕ ਬਚਾਅ ਹੋ ਜਾਂਦਾ ਹੈ। ਉਨਾਂ ਅੱਗੇ ਕਿਹਾ ਕਿ ਕੋਵਿਡ ਬਿਮਾਰੀ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ ਬਲਕਿ ਬਿਮਾਰੀ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਤੀਸਰੀ ਲਹਿਰ ਨਾਲ ਨਜਿੱਠਣ ਦੇ ਸਾਰੇ ਪ੍ਰਬੰਧ ਕਰ ਲਏ ਹਨ। ਜਿਲੇ ਅੰਦਰ ਆਕਸੀਜਨ ਪਲਾਟ ਸ਼ੁਰੂ ਹੋ ਚੁੱਕੇ ਹਨ ਅਤੇ ਹਸਪਤਾਲਾਂ ਵਿਚ ਜਰੂਰਤ ਅਨੁਸਾਰ ਬੈਂਡਾਂ ਦੀ ਵਿਵਸਥਾ ਕੀਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਜਿਸ ਵਿਅਕਤੀ ਦਾ ਬੁਖਾਰ ਜਾਂ ਗਲਾ ਖਰਾਬ ਹੋਵੇ ਤਾਂ ਉਸਨੂੰ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਆਈਸ਼ੋਲੇਟ ਕਰ ਲੈਣਾ ਚਾਹੀਦਾ ਹੈ। 

ਇਕ ਸਵਾਲ ਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਹਰ ਵਿਅਕਤੀ ਤੇ ਸਮਾਜ ਲਈ ਇਕ ਗੰਭੀਰ ਚੁਣੋਤੀ ਬਣੀ ਹੋਈ ਹੈ। ਕੋਵਿਡ-19 ਦੇ ਨਵੇਂ ਵੈਰੀਐਂਟ ਓਮੀਕਰੋਨ ਨੂੰ ਧਿਆਨ ਵਿਚ ਰੱਖਦਿਆਂ, ਜਿਸ ਵਿਅਕਤੀ ਨੇ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਨਹੀਂ ਲਗਾਈਆਂ ਹਨ, ਉਸਨੂੰ ਵਧੇਰੇ ਸਾਵਧਾਨੀਆਂ ਰੱਖਣ ਦੀ ਜਰੂਰਤ ਹੈ। ਉਨਾਂ ਦੱਸਿਆ ਕਿ 15 ਜਨਵਰੀ 2022 ਤੋਂ ਬਾਅਦ ਪਬਲਿਕ ਸਥਾਨਾਂ, ਬਾਜ਼ਾਰਾਂ ਤੇ ਪਬਲਿਕ ਟਰਾਂਸਪੋਰਟ ਆਦਿ ਥਾਵਾਂ ’ਤੇ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗਣ ਵਾਲੇ ਵਿਅਕਤੀ ਜਾਂ ਜਿਸ ਵਿਅਕਤੀ ਦੀ ਦੂਸਰੀ ਡੋਜ਼ ਡਿਊ ਨਹੀਂ ਹੈ, ਨੂੰ ਜਾਣ ਦੀ ਆਗਿਆ ਹੋਵੇਗੀ। ਸੋ, ਇਸ ਲਈ ਜਿਸ ਵਿਅਕਤੀ ਨੇ ਅਜੇ ਤਕ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਨਹੀਂ ਲਗਾਈ , ਉਹ ਲਗਵਾ ਲੈਣ

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ 15 ਤੋਂ 18 ਸਾਲ ਦੇ ਬੱਚਿਆਂ ਦੇ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਸਿਹਤ ਵਿਭਾਗ ਵਲੋਂ ਇਸ ਸਬੰਧੀ ਟੀਮਾਂ ਦਾ ਗਠਤ ਕੀਤਾ ਜਾ ਚੁੱਕਾ ਹੈ। ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ 15-18 ਸਾਲ ਤਕ ਬੱਚਿਆਂ ਨੂੰ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਜਰੂਰ ਲਗਵਾ ਲੈਣ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments