spot_img
Homeਮਾਝਾਗੁਰਦਾਸਪੁਰਨਵਜੋਤ ਸਿੱਧੂ ਕਰਤਾਰਪੁਰ ਕੋਰੀਡੋਰ ਪਹੁੰਚੇ, ਦਰਸ਼ਨ ਕਰਦੇ ਹੋਏ ਅਰਦਾਸ ਕੀਤੀ, ਜਲਦ ਖੋਲਿਆ...

ਨਵਜੋਤ ਸਿੱਧੂ ਕਰਤਾਰਪੁਰ ਕੋਰੀਡੋਰ ਪਹੁੰਚੇ, ਦਰਸ਼ਨ ਕਰਦੇ ਹੋਏ ਅਰਦਾਸ ਕੀਤੀ, ਜਲਦ ਖੋਲਿਆ ਜਾਵੇ ਕੋਰੀਡੋਰ

ਕਾਦੀਆਂ (ਮੁਨੀਰਾ ਸਲਾਮ ਤਾਰੀ )       ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ,,,,ਸਰਹੱਦ ਤੇ ਪਹੁੰਚੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਈ। ਨਵਜੋਤ ਸਿੰਘ ਸਿੱਧੂ ਮੰਗਲਵਾਰ ਸਵੇਰੇ ਹੀ ਅਪਣੇ ਲਾਮ-ਲਸ਼ਕਰ ਨਾਲ ਕਰਤਾਪਪੂਰ ਕੋਰੀਡੋਰ ਪਹੁੰਚੇ। ਨਵਜੋਤ ਸਿੰਘ ਸਿੱਧੂ ਨੇ ਭਾਰਤ-ਪਾਕ ਸਰਹੱਦ ਤੇ ਖੜੇ ਹੋਕੇ ਗੁਰੂਦੁਆਰਾ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕੋਈ ਵੀ ਸਿਆਸੀ ਗਲ ਨਹੀਂ ਕੀਤੀ ਅਤੇ ਕਿਹਾ ਕਿ ਮੈਂ ਸਿਰਫ ਗੁਰੂ ਦੇ ਦਰ ਤੇ ਆਇਆ ਹਾਂ, ਮੈਂ ਇਥੇ ਕੋਈ ਸਿਆਸੀ ਗਲ ਨਹੀਂ ਕਰਨੀ।

 

ਪੰਜਾਬ ਕਾਂਗਰੇਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਮੈਂ ਕਰਤਾਰਪੁਰ ਕੋਰੀਡੋਰ ਤੋਂ ਗੁਰੂਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਇਆ ਹਾਂ, ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਰਕੇ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਗਿਆ ਸੀ, ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਿਹਾ ਕਿ ਇਥੇ ਆ ਕੇ ਇਕ ਊਰਜਾ ਮਿਲਦੀ ਹੈ, ਓਹੀ ਊਰਜਾ ਉਨ੍ਹਾਂ ਉਤੇ ਵੀ ਹੋਵੇਗੀ, ਇਸ ਅਸਥਾਨ ਤੇ 70 ਹਜਾਰ ਲੋਕਾਂ ਨੇ ਦਰਸ਼ਨ-ਦੀਦਾਰ ਕੀਤੇ ਅਤੇ 75 ਫੀਸਦੀ ਜੋ ਲੋਕ ਇਥੇ ਦਰਸ਼ਨ ਕਰਨ ਆਉਂਦੇ ਹਨ, ਉਨ੍ਹਾਂ ਕੋਲ ਪਾਸਪੋਰਟ ਨਹੀਂ ਹੈ, ਇਥੇ ਰੋਜ ਕਰੀਬ 5 ਹਜਾਰ ਲੋਕ ਮੱਥਾ ਟੇਕਣ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਲੈਂਡ ਪੋਰਟ ਅਥਾਰਟੀ ਨੇ ਕਿਹਾ ਕਿ ਸੀ 60 ਫੁਟ ਉਚ ਦਰਸ਼ਨੀ ਸਥਲ ਬਣਾਉਣਗੇ, ਉਸਨੂੰ ਵੀ ਲੈਕੇ ਮੈਂ ਨਿਮਾਣਾ ਸਿੱਖ ਹੁੰਦੇ ਹੋਏ ਕੇਂਦਰ ਸਕਰਾਰ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਮੈਂ ਫਿਰ ਇਕ ਵਾਰ ਦੇਸ਼ ਦੇ ਗ੍ਰਿਹ ਮੰਤਰੀ ਨੂੰ ਕਰਤਾਰਪੁਰ ਕੋਰੀਡੋਰ ਖੋਲਣ ਲਈ ਚਿੱਠੀ ਲਿਖ ਰਿਹਾ ਹਾਂ। ਉਨ੍ਹਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਫਸਲਾਂ ਵਿਚੋਂ ਦੁੱਧ ਚੋਂਦਾ ਹੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਸੜਕਾਂ ਤੇ ਬੈਠੇ ਕਿਸਾਨਾਂ ਦਾ ਮਸਲਾ ਹੱਲ ਕਰਕੇ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਿਆ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments