spot_img
Homeਮਾਝਾਗੁਰਦਾਸਪੁਰਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਦਿਵਾਲੀ ਮਨਾਉਣ ਦੀ ਅਪੀਲ

ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਦਿਵਾਲੀ ਮਨਾਉਣ ਦੀ ਅਪੀਲ

ਬਟਾਲਾ, 29 ਅਕਤੂਬਰ (ਮੁਨੀਰਾ ਸਲਾਮ ਤਾਰੀ) – ਰੌਸ਼ਨੀਆਂ ਦੇ ਤਿਉਹਾਰ ਮੌਕੇ ਅੱਗ ਲੱਗਣ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਫਾਇਰ ਬ੍ਰਿਗੇਡ ਦੀ ਬਟਾਲਾ ਟੀਮ ਨੇ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ। ਅੱਜ ਸਥਾਨਿਕ ਫਾਇਰ ਸਟੇਸ਼ਨ ਵਿਖੇ ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੋਂ ਵੱਲੋਂ ਫਾਇਰ ਫਾਈਟਰਜ਼ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਫਾਇਰ ਅਫ਼ਸਰ  ਉਂਕਾਰ ਸਿੰਘ, ਨੀਰਜ ਸ਼ਰਮਾਂ, ਸੀ.ਡੀ ਵਾਰਡਨ ਹਰਬਖਸ਼ ਸਿੰਘ ਤੇ ਬਾਕੀ ਸਟਾਫ ਵੀ ਮੌਜੂਦ ਸੀ।

ਇਸ ਮੌਕੇ ਫਾਇਰ ਅਫ਼ਸਰ ਸੁਰਿੰਦਰ ਸਿੰਘ ਰਾਣਾ ਤੇ ਉਂਕਾਰ ਸਿੰਘ ਨੇ ਸਾਂਝੇ ਤੌਰ ਤੇ ਅੱਗ ਦੀਆਂ ਘਟਨਾਵਾਂ ਤੋਂ ਬਚਣ ਲਈ ਸ਼ਹਿਰ ਨਿਵਾਸੀਆਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਵਿੱਚ ਜਗਾਈਆਂ ਜਾਣ ਵਾਲੀਆ ਜੋਤਾਂ ਨੂੰ ਸੌਣ ਤੋਂ ਪਹਿਲਾ ਬੁਝਾ ਦਿੱਤਾ ਜਾਵੇ ਜਾਂ ਕਮਰੇ ਤੋਂ ਬਾਹਰ ਖੁੱਲੀ ਜਗ੍ਹਾ ’ਤੇ ਰੱਖਿਆ ਜਾਵੇ। ਆਪਣੇ ਘਰਾਂ ਦੀਆਂ ਛੱਤਾਂ ਤੇ ਵਾਧੂ ਪਲਾਸਟਿਕ ਜਾਂ ਜਲਣਸ਼ੀਲ ਸਮਾਨ ਨਾ ਰਖਿਆ ਜਾਵੇ। ਘਰਾਂ ਅਤੇ ਵਪਾਰਕ ਥਾਵਾਂ ’ਤੇ ਲੱਗਣ ਵਾਲੀਆਂ ਸਜਾਵਟੀ ਲੜੀਆਂ / ਲਾਇਟਿੰਗ ਦੇ ਜੋੜਾਂ ਨੂੰ ਚੰਗੀ ਤਰਾਂ੍ਹ ਟੇਪਿੰਗ ਕੀਤੀ ਜਾਵੇ ਅਤੇ ਕੋਈ ਵੀ ਜੋੜ ਨੰਗਾ ਨਾ ਰਹਿਣ ਦਿੱਤਾ ਜਾਵੇ। ਛੋਟੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰਖਿਆ ਜਾਵੇ। ਪਟਾਖੇ ਚਲਾਉਣ ਸੰਬੰਧੀ ਮਾਨਯੋਗ ਹਾਈਕੋਰਟ / ਪੰਜਾਬ ਸਰਕਾਰ ਵਲੋਂ ਜਾਰੀ ਸਮਾਂ /ਸਾਰਣੀ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਆਪਣੇ ਘਰਾਂ ਜਾਂ ਦੁਕਾਨਾਂ ਵਿੱਚ ਪੈਟਰੋਲ, ਡੀਜ਼ਲ, ਐਲ.ਪੀ.ਜੀ ਗੈਸ ਸਿਲੈਂਡਰ ਦਾ ਗੈਰ ਕਾਨੂੰਨੀ ਭੰਡਾਰਨ ਨਾ ਕੀਤਾ ਜਾਵੇ। ਫੈਕਟਰੀਆਂ, ਕਾਰਖਾਨੇ, ਮਾਲ ਅਤੇ ਹੋਰ ਕਮਰਸ਼ੀਅਲ ਯੂਨਿਟਾਂ ਵਿੱਚ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੇ ਪ੍ਰਬੰਧ ਕੀਤੇ ਜਾਣ।ਸ਼ਹਿਰ ਦੀਆ ਸੜਕਾਂ ਅਤੇ ਗਲੀਆਂ ਵਿੱਚ ਆਪਣੇ ਵਹੀਕਲਾਂ ਨੂੰ ਪਾਰਕ ਨਾ ਕੀਤਾ ਜਾਵੇ। ਅਬਾਦੀ ਦੇ ਨੇੜੇ ਰਹਿਣ ਵਾਲੇ ਗੁਜਰਾਂ ਵੱਲੋ ਆਪਣੇ ਪਸ਼ੁਆਂ ਨੂੰ ਪਰਾਲੀ/ਤੂੜੀ ਦੇ ਢੇਰਾਂ ਤੋ ਦੂਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਦੁਕਾਨਦਾਰ ਨਾ ਪਟਾਕੇ ਸਟੋਰ ਕਰੇ ਅਤੇ ਨਾ ਹੀ ਵੇਚੇ। ਗੈਰ ਕਾਨੂੰਨੀ ਢੰਗ ਨਾਲ ਪਟਾਖਿਆਂ ਦਾ ਭੰਡਾਰਨ ਕਰਨ ਅਤੇ ਵੇਚਣ ਵਾਲਿਆਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੀ.ਡੀ ਵਾਰਡਨ ਹਰਬਖਸ਼ ਸਿੰਘ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਸਾਨੂੰ ਆਤਸ਼ਬਾਜ਼ੀ ਚਲਾਉਣ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਗਰੀਨ ਤੇ ਸੁਰੱਖਿਅਤ ਦਿਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ। ਕਿਸੇ ਵੀ ਆਫਤ ਨਾਲ ਨਜਿੱਠਣ ਲਈ ਟੀਮ ਸਿਵਲ ਡਿਫੈਂਸ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅੱਗ ਲੱਗਣ ਦੀ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਫਾਇਰ ਬ੍ਰਿਗੇਡ ਦਫ਼ਤਰ ਦੇ ਨੰਬਰ 112, 01871 240101, 01871292006, ਮੋਬਾਇਲ ਨੰਬਰ 9115796801 ’ਤੇ ਤੁਰੰਤ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments