spot_img
Homeਮਾਝਾਗੁਰਦਾਸਪੁਰਕੇਸੀ ਕਾਲਜ ਆੱਫ ਐਜੁਕੇਸ਼ਨ ’ਚ ਬੀ.ਐਡ ਦੇ ਚੌਥੇ ਸਮੈਸਟਰ ਦਾ ਨਤੀਜਾ...

ਕੇਸੀ ਕਾਲਜ ਆੱਫ ਐਜੁਕੇਸ਼ਨ ’ਚ ਬੀ.ਐਡ ਦੇ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ੌ ਫ਼ੀਸਦੀ – ਮੇਰਿਟ ਲਿਸਟ ’ਚ ਆਉਣ ਵਾਲੀ ਬਿਮਲਾ ਰਾਣੀ ਰਹੀ ਜਿਲੇ ’ਚ ਅਵੱਲ

ਨਵਾਂਸ਼ਹਿਰ,  19 ਅਕਤੂਬਰ  (ਵਿਪਨ)

ਕਰਿਆਮ ਰੋਡ ’ਤੇ ਸਥਿਤ ਕੇਸੀ ਕਾਲਜ ਆੱਫ ਐਜੁਕੇਸ਼ਨ ਦਾ ਗੁਰੂ ਨਾਨਕ ਦੇਵ  ਯੂਨੀਵਰਸਿਟੀ ਅਮਿ੍ਰਤਸਰ ਵਲੋ ਮਈ 2021 ’ਚ ਹੋਈ ਬੀ.ਐਡ ਕੋਰਸ  ਦੇ ਚੌਥੇ ਅਤੇ ਅੰਤਿਮ ਸਮੈਸਟਰ ,   ( 2019 – 21 )  ਦਾ ਘੋਸ਼ਿਤ ਨਤੀਜਾ ਸ਼ੌ ਫ਼ੀਸਦੀ ਰਿਹਾ ਹੈ । ਕਾਲਜ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਨੇ ਦੱਸਿਆ ਕਿ ਬਿਮਲਾ ਰਾਣੀ ਸਪੁੱਤਰੀ ਰਛਪਾਲ ਸਿੰਘ ਨੇ 1700 ’ਚੋਂ 1319  ਅੰਕ ਲੈ ਕੇ ਯੂਨੀਵਰਸਿਟੀ ਦੀ ਮੇਰਿਟ ’ਚ ਸਥਾਨ ਬਣਾਉਂਦੇ ਹੋਏ ਜਿਲੇ ’ਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਰਜਨੀ ਸ਼ਰਮਾ ਸਪੁਤਰੀ ਚੰਚਲ ਸ਼ਰਮਾ ਅਤੇ ਅਮਨਦੀਪ ਕੌਰ ਸਪੁੱਤਰੀ ਸ਼ਵਿੰਦਰ ਸਿੰਘ  ਨੇ ਸਾਂਝੇ ਤੌਰ ਤੇ  1178 ਅੰਕ ਲੈ ਕੇ ਕਾਲਜ ’ਚ ਦੂਜਾ ਅਤੇ ਮਨਪ੍ਰੀਤ ਕੌਰ ਸਪੁੱਤਰੀ ਪਰਮਿੰਦਰ ਸਿੰਘ  ਨੇ 1137 ਅੰਕ ਲੈ ਕੇ ਤੀਜਾ ਸਥਾਨ ਪਾਇਆ ਹੈ । ਸਮੈਸਟਰ  ਦੇ ਸਾਰੇ ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ ’ਤੇ ਕੇਸੀ ਗਰੁੱਪ  ਦੇ ਚੇਅਰਮੈਨ ਪ੍ਰੇਮ ਪਾਲ  ਗਾਂਧੀ, ਵਾਇਸ ਚੇਅਰਮੈਨ ਹਿਤੇਸ਼ ਗਾਂਧੀ,  ਕੈਂਪਸ ਦਾ ਸਹਾਇਕ ਡਾਇਰੈਕਟਰ ਡਾ. ਅਰਵਿੰਦ ਸਿੰਘੀ,   ਪਿ੍ਰੰਸੀਪਲ ਡਾ. ਕੁਲਜਿੰਦਰ ਕੌਰ,  ਪੋ੍ਰ  ਮੋਨਿਕਾ ਧੰਮ,  ਪ੍ਰੋ. ਅਮਨਪ੍ਰੀਤ ਕੌਰ  ਅਤੇ ਮਨਜੀਤ ਕੁਮਾਰ  ਨੇ ਵਧਾਈ ਦਿੱਤੀ ਅਤੇ ਸਾਰਿਆਂ  ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments