spot_img
Homeਮਾਝਾਗੁਰਦਾਸਪੁਰਸਕੂਲੀ ਵਿਦਿਆਰਥੀ ਨੇ ਆਪਣੀ ਦੋਸਤ ਸਹਿਪਾਠੀ ਨਾਲ ਕੀਤਾ ਬਲਾਤਕਾਰ, ਕਾਦੀਆਂ ਪੁਲੀਸ ਨੇ...

ਸਕੂਲੀ ਵਿਦਿਆਰਥੀ ਨੇ ਆਪਣੀ ਦੋਸਤ ਸਹਿਪਾਠੀ ਨਾਲ ਕੀਤਾ ਬਲਾਤਕਾਰ, ਕਾਦੀਆਂ ਪੁਲੀਸ ਨੇ ਦਰਜ ਕੀਤਾ ਕੇਸ – ਮੁਲਜ਼ਮ ਗ੍ਰਿਫਤਾਰ

 

ਕਾਦੀਆਂ/19 ਸਤੰਬਰ (ਮੁਨੀਰਾ ਸਲਾਮ ਤਾਰੀ)
ਕਾਦੀਆਂ ਪੁਲੀਸ ਨੇ ਇੱਕ ਨਾਬਾਲਗ਼ ਵਿਦਿਆਰਥਣ ਨਾਲ ਉਸਦੇ ਹੀ ਸਹਿਪਾਠੀ ਦੋਸਤ ਦੇ ਵਿਰੁੱਧ ਬਲਾਤਕਾਰ ਕੀਤੇ ਜਾਣ ਤੇ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਜਜੀ (ਸਾਢੇ ਸੋਲਾਹ ਸਾਲ) ਪੁਤਰੀ ਪ੍ਰੇਮ ਮਸੀਹ ਵਾਸੀ ਕਾਹਲਵਾਂ ਨੇ ਕਾਦੀਆਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹ  ਪਲਸ ਵਨ ਦੀ ਵਿਦਿਆਰਥਣ ਹੈ ਉਸਦੀ ਕਲਾਸ ਚ ਅਭਿਸ਼ੇਕ ਸਮੀਹ ਵਾਸੀ ਕਾਹਲਵਾਂ ਜੋਕਿ ਉਸਦੇ ਨਾਲ ਪੜਦਾ ਹੈ ਅਤੇ ਉਸਦਾ ਚੰਗਾ ਦੋਸਤ ਵੀ ਹੈ ਨੇ 16-09-21 ਦੀ ਦਰਮਿਆਨੀ ਰਾਤ ਲਗਭਗ 12:30 ਵੱਜੇ ਫ਼ੋਨ ਕਰਕੇ ਉਸਨੂੰ ਮਿਲਣ ਲਈ ਉਸਦੇ ਘਰ ਦੇ ਪਿਛਲੇ ਆਉਣ ਲਈ ਕਿਹਾ। ਜਦ ਉਹ ਰਾਤ  ਲਗਭਗ ਇੱਕ ਵਜੇ ਅਭਿਸੇਕ ਨੂੰ ਮਿਲਣ ਲਈ ਆਪਣੇ ਘਰ ਦੇ ਪਿਛਲੇ ਪਾਸੇ ਗਈ ਤਾਂ ਉਸਨੂੰ ਅਭਿਸ਼ੇਕ ਨੇ ਧਮਕੀ ਦੇਕੇ ਉਸਦੀ ਮਰਜ਼ੀ ਦੇ ਬਿਨਾਂ ਉਸਦੇ ਨਾਲ ਸ਼ਾਰੀਰਿਕ ਸਬੰਧ ਬਣਾਏ। ਜਿਸਤੇ ਰਜਜੀ ਦੀ ਸ਼ਿਕਾਇਤ ਤੇ ਕਾਦੀਆਂ ਪੁਲੀਸ ਨੇ ਅਭਿਸੇਕ ਮਸੀਹ ਪੁੱਤਰ ਮੁਖ਼ਤਾਰ ਮਸੀਹ ਵਾਸੀ ਕਾਹਲਵਾਂ ਦੇ ਵਿਰੁੱਧ ਥਾਣਾ ਕਾਦੀਆਂ ਚ ਐਫ਼ ਆਈ ਆਰ ਨੰਬਰ 78 ਮਿਤੀ 18-09-21 ਨੂੰ ਧਾਰਾ 376,506 ਆਈ ਪੀ ਸੀ 4 ਪਾਸਕੋ ਐਕਟ 2012 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇੱਸ ਮਾਮਲੇ ਚ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਕਰ ਲਈਹੈ। ਇੱਸ ਮਾਮਲੇ ਦੀ ਜਾਂਚ ਐਸ ਆਈ ਦਿਲਪ੍ਰੀਤ ਕੌਰ ਨੂੰ ਸੋਂਪ ਦਿੱਤੀ ਗਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments