spot_img
Homeਮਾਝਾਗੁਰਦਾਸਪੁਰਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ...

ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀਸੀਡਰ, ਸੁਪਰਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ

ਗੁਰਦਾਸਪੁਰ, 14 ਸਤੰਬਰ (ਮੁਨੀਰਾ ਸਲਾਮ ਤਾਰੀ)   ‘ਕਰੀਏ ਪਰਾਲੀ ਦੀ ਸੰਭਾਲ, ਧਰਤੀ ਮਾਂ ਹੋਵੇ ਖੁਸ਼ਹਾਲ’ ਦੇ ਉਦੇਸ਼ ਨਾਲ ਵਰਚੁਅਲ ਕਿਸਾਨ ਮੇਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਉਣੀ ਦੇ ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕੀਤਾ ਗਿਆ

ਇਸ ਮੌਕੇ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੁੱਖਮਹਿਮਾਨ ਡਾਂ ਨਾਚੀਕੇਤ ਕੋਤਵਾਲੀਵਾਲ, ਨਿਰਦੇਸ਼ਕ ਸੀ. ਆਈ. ਪੀ. ਐਚ. ਈ. ਟੀ, ਲੁਧਿਆਣਾ,ਡਾਇਰੈਕਟਰ ਖੋਜ ਡਾ. ਨਵਤੇਜ ਸਿੰਘ ਬੈਂਸ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਰੱਖੀਆ ਵਿਭਾਗ ਤੋਂ ਜੂੜੇ ਅਫਸਰ ਸਾਹਿਬਾਨ, ਪਤਵੰਤਿਆਂ ਅਤੇ ਵਰਚੁਅਲ ਕਿਸਾਨ ਮੇਲੇ ਵਿਚ ਭਾਗ ਲੈਣ ਵਾਲੇ ਕਿਸਾਨ ਭਰਾਵਾ ਅਤੇ ਕਿਸਾਨ ਬੀਬੀਆਂ ਦਾ ਸੁਆਗਤ ਕੀਤਾ ਉਹਨਾਂ ਨੇ ਕੋਵਿਡ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਚੁਅਲ ਕਿਸਾਨ ਮੇਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਵਰਚੁਅਲ ਮਾਧਿਅਮ ਨਾਲ ਹੋਰਾਂ ਦੇਸ਼ਾ ਜਿਵੇਂ ਕਨੇਡਾ, ਅਮਰਿਕਾ ਆਦਿ ਦੇਸ਼ਾਂ ਤੋਂ ਵੀ ਕਿਸਾਨ ਇਸ ਮੇਲੇ ਨਾਲ ਜੂੜਦੇ ਹਨ । ਉਹਨਾਂ ਨੇ ਪੰਜਾਬ ਦੇ ਸਾਰੇ ਖੇਤਰਾਂ ਵਿਚ ਫਸਲੀ ਵਿਭਿੰਨਤਾ ਹੋਣ ਕਾਰਨ ਖੇਤਰੀ ਕਿਸਾਨ ਮੇਲੇ ਆਯੋਜਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ

ਇਸ ਵਰਚੁਅਲ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋ ਡਾਂ ਨਾਚੀਕੇਤ ਕੋਤਵਾਲੀਵਾਲ, ਨਿਰਦੇਸ਼ਕ ਸੀ. ਆਈ. ਪੀ. ਐਚ. ਈ. ਟੀ, ਲੁਧਿਆਣਾ ਨੇ ਕਿਸਾਨਾ ਦੀ ਅਣਥੱਕ ਮਿਹਨਤ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤੀ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਗਾ ਕੀਤੀ । ਉਹਨਾਂ ਨੇ ਕਿਸਾਨਾ ਨੂੰ ਫਸ਼ਲੀ ਵਿਭਿਨਤਾ ਅਪਣਾਉਣ, ਫਸਲ ਅਤੇ ਫਸਲ- ਉਤਪਾਦਾ ਦੀ ਗੁਣਵੱਤਾ ਵਧਾਉਣ ਅਤੇ ਨਵੀਂ ਪੀੜੀ ਨੂੰ ਖੇਤੀ ਨਾਲ ਜੋੜਣ ਲਈ ਉਤਸ਼ਾਹਤ ਕੀਤਾ । ਉਹਨਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਸਫਾਈ ਰੱਖਣ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀਸੀਡਰ, ਸੁਪਰਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ ਉਹਨਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਉਤਪਾਦ ਜਿਵੇ ਕਿ ਗੁੜ-ਸ਼ੱਕਰ, ਆਟਾ, ਬਿਸਕੁਟ, ਅਚਾਰ, ਮੌਰਬੇ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕਰਨ ਲਈ ਪ੍ਰੇਰਿਆ 

 

ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਖੋਜ, ਪੀ.ਏ.ਯੂ., ਨੇ ਬਦਲਦੇ ਮੌਸਮ ਅਤੇ ਖੇਤੀਬਾੜੀ ਵਿਚ ਆਉਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਖੇਤਰੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾ ਸਬੰਧੀ ਜਾਣਕਾਰੀ ਦਿੱਤੀ । ਕਣਕ ਦੀਆਂ ਹੈਪੀਸੀਡਰ ਅਤੇ ਸੁਪਰਸੀਡਰ ਨਾਲ ਬਿਜਾਈ ਲਈ ਢੁਕਵੀਆਂ ਕਿਸਮਾਂ ਪੀ. ਬੀ.ਡਬਲਯੂ 869 ਅਤੇ ਪੀ. ਬੀ. ਡਬਲਯੂ. 824 ਬਾਰੇ ਜਾਣਕਾਰੀ ਦਿੱੰਦੇਆਂ ਦੱਸਿਆ ਕਿ ਇਹ ਕਿਸਮਾਂ ਝੋਨੇ ਦੀ ਪਰਾਲੀ ਵਿੱਚ ਬੀਜਣ ਲਈ ਢੁੱਕਵੀਆਂ ਹਨ, ਇਹਨਾਂ ਦਾ ਦਾਣਾ ਮੋਟਾ ਹੈ ਅਤੇ ਝਾੜ ਵੀ ਵਧਿਆ ਦਿੰਦੀਆਂ ਹਨ ਹਰੇ ਚਾਰੇ ਲਈ ਬਰਸੀਮ ਦੀ ਨਵੀਂ ਕਿਸਮ ਬੀ. ਐਲ. 44 ਅਤੇ ਜਵੀਂਦੀ ਨਵੀ ਕਿਸਮ ਓ.ਐਲ. 15 ਅਤੇ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀਆਂ ਨਵੀਆਂ ਤਕਨੀਕਾਂ ਦੇ ਨਾਲ-ਨਾਲ ਗਾਜਰ, ਤਰਬੂਜ, ਡੇਕ ਆਦਿ ਦੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਸਾਨਾਂ ਨੂੰ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਲਈ  ਖਾਦਾ, ਨਦੀਨ-ਨਾਸ਼ਕਾ ਅਤੇ ਕੀਟ-ਨਾਸ਼ਕਾ ਦੀ ਸੁਚੱਜੀ ਵਰਤੋਂ ਕਰਨ ਤੇ ਜੋਰ ਦਿੱਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments