spot_img
Homeਦੋਆਬਾਕਪੂਰਥਲਾ-ਫਗਵਾੜਾਕਪੂਰਥਲਾ ਜਿਲ੍ਹੇ ਵਿਚ ਵੈਕਸੀਨੇਸ਼ਨ ਡੇਢ ਲੱਖ ਨੂੰ ਟੱਪੀ ਸਭ ਤੋਂ ਵੱਧ...

ਕਪੂਰਥਲਾ ਜਿਲ੍ਹੇ ਵਿਚ ਵੈਕਸੀਨੇਸ਼ਨ ਡੇਢ ਲੱਖ ਨੂੰ ਟੱਪੀ ਸਭ ਤੋਂ ਵੱਧ ਸੀਨੀਅਰ ਸਿਟੀਜ਼ਨ ਸ਼੍ਰੇਣੀ ਨੂੰ ਲੱਗੀ ਵੈਕਸੀਨ

ਕਪੂਰਥਲਾ, 8 ਜੂਨ ( ਅਸ਼ੋਕ ਸਡਾਨਾ)

ਕਪੂਰਥਲਾ ਜਿਲ੍ਹੇ ਵਿਚ ਵੈਕਸੀਨੇਸ਼ਨ ਦੀ ਗਿਣਤੀ 1.50 ਲੱਖ ਨੂੰ ਪਾਰ ਕਰ ਗਈ ਹੈ। 16 ਜਨਵਰੀ 2021 ਨੂੰ ਸਿਵਲ ਹਸਪਤਾਲ ਵਿਖੇ ਪਹਿਲੀ ਡੋਜ਼ ਲੱਗਣ ਪਿੱਛੋਂ 8 ਜੂਨ 2021 ਤੱਕ ਕੁੱਲ 1,54,915 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਲੱਗੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ਜਿਲ੍ਹੇ ਅੰਦਰ ਸਾਰੀਆਂ ਸਥਾਈ 29 ਸ਼ੈਸ਼ਨ ਸਾਇਟਾਂ ’ਤੇ ਵੈਕਸੀਨੇਸ਼ਨ ਹੋ ਰਹੀ ਹੈ ਅਤੇ ਉਸਾਰੀ ਕਾਮਿਆਂ, ਸੀਨੀਅਰ ਸਿਟੀਜ਼ਨਾਂ, ਗੰਭੀਰ ਬਿਮਾਰੀਆਂ ਵਾਲਿਆਂ ਆਦਿ ਸ਼੍ਰੇਣੀ ਵਾਲਿਆਂ ਦੀ ਵੈਕਸੀਨੇਸ਼ਨ ਹੋ ਰਹੀ ਹੈ।
ਸਭ ਤੋਂ ਵੱਧ ਖਤਰੇ ਵਾਲੀ ਸੀਨੀਅਰ ਸਿਟੀਜ਼ਨ ਸ਼੍ਰੇਣੀ ਨੂੰ ਸਭ ਤੋਂ ਜਿਆਦਾ ਵੈਕਸੀਨ ਲੱਗੀ ਹੈ, ਜਿਸ ਤਹਿਤ ਹੁਣ ਤੱਕ 81391 ਲੋਕਾਂ ਦਾ ਟੀਕਾਕਰਨ ਹੋਇਆ ਹੈ। ਇਸ ਤੋਂ ਇਲਾਵਾ 45 ਤੋਂ 60 ਸਾਲ ਦੇ ਉਮਰ ਵਰਗ ਵਿਚ 26397 ਨੂੰ ਵੈਕਸੀਨ ਲੱਗੀ ਹੈ।
ਇਸੇ ਤਰ੍ਹਾਂ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮੇ ਜੋ ਕਿ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਰਜਿਸਟਰਡ ਹਨ, ਵਿਚੋਂ 4403 ਅਤੇ ਇਸੇ ਉਮਰ ਵਰਗ ਵਿਚ ਗੰਭੀਰ ਬਿਮਾਰੀਆਂ ਵਾਲੀ ਸ਼੍ਰੇਣੀ ਵਿਚ 13606 ਦਾ ਟੀਕਾਕਰਨ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਸ਼੍ਰੇਣੀਆਂ ਤੇ ਉਮਰ ਵਰਗ ਦੇ ਲੋਕਾਂ ਦੀ ਵੈਕਸੀਨੇਸ਼ਨ ਹੋ ਰਹੀ ਹੈ ਉਹ ਤੁਰੰਤ ਆਪਣੇ ਨੇੜਲੇ ਵੈਕਸੀਨੇਸ਼ਨ ਪੁਆਇੰਟ ਵਿਖੇ ਜਾ ਕੇ ਵੈਕਸੀਨੇਸ਼ਨ ਕਰਵਾਉਣ ਤਾਂ ਜੋ ਉਹ ਮਹਾਂਮਾਰੀ ਤੋਂ ਬਚ ਸਕਣ

RELATED ARTICLES
- Advertisment -spot_img

Most Popular

Recent Comments