spot_img
Homeਮਾਝਾਗੁਰਦਾਸਪੁਰਜ਼ਿਲੇ ਦੇ ਸਮੂਹ ਸੇਵਾ ਕੇਂਦਰ, ਦਿਨ ਸੋਮਵਾਰ ਤੋਂ ਸਨਿਚਰਵਾਰ ਸਵੇਰੇ 8 ਵਜੇ...

ਜ਼ਿਲੇ ਦੇ ਸਮੂਹ ਸੇਵਾ ਕੇਂਦਰ, ਦਿਨ ਸੋਮਵਾਰ ਤੋਂ ਸਨਿਚਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਦੇ ਰਹੇ ਹਨ ਸੇਵਾਵਾਂ

ਬਟਾਲਾ, 6 ਸਤੰਬਰ (ਮੁਨੀਰਾ ਸਲਾਮ ਤਾਰੀ) – ਜ਼ਿਲ੍ਹਾ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ 3 ਸਤੰਬਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸੇਵਾ ਕੇਂਦਰ, ਦਿਨ ਸੋਮਵਾਰ ਤੋਂ ਸਨਿਚਰਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਹੁਣ ਹਫ਼ਤੇ ਵਿੱਚ ਸੋਮਵਾਰ ਤੋਂ ਸ਼ਨੀਵਾਰ ਦੇ ਦਿਨ੍ਹਾਂ ਦੌਰਾਨ ਸਵੇਰੇ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦਾ ਕੋਈ ਵੀ ਸੇਵਾ ਕੇਂਦਰ ਲੋਕਾਂ /ਪ੍ਰਾਰਥੀਆਂ ਨੂੰ ਟੋਕਨ ਦੇਣ ਤੋਂ ਮਨ੍ਹਾ ਨਹੀਂ ਕਰੇਗਾ ਅਤੇ ਸਾਰੇ ਲੋਕਾਂ/ਪ੍ਰਾਰਥੀਆਂ ਨੂੰ ਉਸੇ ਸਮੇਂ ਹੀ ਡੀਲ ਕਰਕੇ ਉਸਦਾ ਕੰਮ, ਉਸੇ ਦਿਨ ਹੀ ਕਰਨ ਨੂੰ ਯਕੀਨੀ ਬਣਾਉਣਗੇ, ਭਾਵੇਂ ਰਾਤ ਦੇ 9 ਵਜੇ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਗੁਰਦਾਸਪੁਰ ਵਾਧੂ ਸਟਾਫ ਨਿਯੁਕਤ ਕਰਨਗੇ। ਕਿਸੇ ਵੀ ਪ੍ਰਾਰਥੀ ਨੂੰ ਵਾਪਸ ਨਹੀਂ ਭੇਜਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਜਿਲ੍ਹੇ ਦੇ ਸੇਵਾ ਕੇਂਦਰਾਂ ਵਿਚ ਲੋਕ/ਪ੍ਰਾਰਥੀਆਂ ਦੀ ਭੀੜ ਬਹੁਤ ਜ਼ਿਆਦਾ ਹੈ। ਇਸ ਲਈ ਜਿਲਾ ਮੈਨੇਜਰ ਸੇਵਾ ਕੇਂਦਰ, ਪਿੰਡ ਅਵਾਖਾਂ , ਕਾਦੀਆਂ ਅਤੇ ਦੀਨਾਨਗਰ ਵਿਖੇ ਮਿਤੀ 15 ਸਤੰਬਰ 2021 ਤੱਕ ਆਰਜ਼ੀ ਤੌਰ ’ਤੇ ਵਾਧੂ ਕੰਪਿਊਟਰ ਲਗਾ ਕੇ ਅਤੇ ਕੰਪਿਊਟਰ ਆਪਰੇਟਰ ਤਾਇਨਾਤ ਕਰਕੇ ਲੋਕਾਂ /ਪ੍ਰਾਰਥੀਆਂ ਦੇ ਕੰਮਾਂ ਨੂੰ ਤੁਰੰਤ ਨੇਪਰੇ ਚਾੜਨਾ ਯਕੀਨੀ ਬਣਾਉਣਗੇ। ਪਿੰਡ ਅਵਾਖਾਂ, ਸਥਾਨ ਮਾਰਕਿਟ ਕਮੇਟੀ ਦੀਨਾਨਗਰ ਵਿਖੇ ਦੋ ਕੰਪਿਊਟਰ ਆਪਰੇਟਰ , ਕਾਦੀਆਂ, ਦਫਤਰ ਨਾਇਬ ਤਹਿਸੀਲਦਾਰ ਕਾਦੀਆਂ ਵਿਖੇ ਦੋ ਕੰਪਿਊਟਰ ਆਪਰੇਟਰ ਅਤੇ ਦੀਨਾਨਗਰ, ਦਫਤਰ ਨਗਰ ਕੌਂਸਲ ਦੀਨਾਨਗਰ ਵਿਖੇ ਇਕ ਕੰਪਿਊਟਰ ਆਪਰੇਟਰ ਲਗਾਉਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments