spot_img
Homeਮਾਝਾਗੁਰਦਾਸਪੁਰਡਿਉਟੀ ਦੋਰਾਨ ਗੋਲੀ ਲਗਣ ਕਾਰਨ ਕੀੜੀ ਅਫ਼ਗਾਨਾ ਦੇ ਸੈਨਿਕ ਦੀ ਮੌਤ,ਸਰਕਾਰੀ ਸਨਮਾਨ...

ਡਿਉਟੀ ਦੋਰਾਨ ਗੋਲੀ ਲਗਣ ਕਾਰਨ ਕੀੜੀ ਅਫ਼ਗਾਨਾ ਦੇ ਸੈਨਿਕ ਦੀ ਮੌਤ,ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸੰਸਕਾਰ

ਕਾਦੀਆਂ/18 ਅਗਸਤ(ਸਲਾਮ ਤਾਰੀ)
ਕਾਦੀਆਂ ਦੇ ਨੇੜੇ ਸਿੱਥਤ ਪਿੰਡ ਕੀੜੀ ਅਫ਼ਗਾਨਾ ਦੇ ਇੱਕ ਸੈਨਿਕ ਦੀ ਜੰਮੂ ਕਸ਼ਮੀਰ ਵਿੱਚ ਗੋਲੀ ਲਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਕੀੜੀ ਅਫ਼ਗਾਨਾ ਜੋਕਿ ਪਿਛਲੇ ਡੇਢ ਸਾਲ ਤੋਂ ਜੰਮੂ ਕਸ਼ਮੀਰ ਵਿੱਚ ਡਿਉਟੀ ਕਰ ਰਿਹਾ ਸੀ ਅਚਾਨਕ ਡਿਉਟੀ ਦੋਰਾਣ ਗੋਲੀ ਚਲਣ ਕਾਰਨ ਉਸਦੀ ਮੌਤ ਹੋ ਗਈ। ਉਸਦੀ ਮ੍ਰਿਤਕ ਦੇਹ ਦੇ ਅੱਜ ਪਿੰਡ ਚ ਪਹੁੰਚਣ ਤੇ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ। ਸੈਨਿਕਾਂ ਦੀ ਇੱਕ ਟੁਕੜੀ ਨੇ ਮ੍ਰਿਤਕ ਗੁਰਵਿੰਦਰ ਸਿੰਘ ਨੂੰ ਸਲਾਮੀ ਦੇਕੇ ਸ਼ਰਧਾਂਜਲੀ ਭੇਂਟ ਕੀਤੀ। ਵੱਡੀ ਤਾਦਾਦ ਚ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਮ੍ਰਿਤਕ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਗੁਰਵਿੰਦਰ ਸਿੰਘ ਆਪਣੇ ਪਿਛੇ ਤਿੰਨ ਭੇਣਾਂ ਅਤੇ ਦੋ ਭਰਾ ਛੱਡ ਗਿਆ ਹੈ। ਇੱੱਸ ਮੌਕੇ ਤੇ ਸਰਪੰਚ ਜਸਵਿੰਦਰ ਸਿੰਘ ਰੰਧਾਵਾ, ਕੈਪਟਨ ਬਲਬੀਰ ਸਿੰਘ,ਮ੍ਰਿਤਕ ਦੀ ਭੇਣ ਬਲਜੀਤ ਕੌਰ, ਸਰਬਜੀਤ ਕੌਰ, ਦਲਜੀਤ ਕੌਰ, ਉਸਦਾ ਜੀਜਾ ਸਤਵਿੰਦਰ ਸਿੰਘ,ਜਸਬੀਰ ਸਿੰਘ, ਕੁਲਦੀਪ ਸਿੰਘ ਅਤੇ ਚਾਚਾ ਅਜਾਇਬ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ ਅਤੇ ਨਿਸ਼ਾਨ ਸਿੰਘ ਮੋਜੂਦ ਸਨ।
ਫ਼ੋਟੋ: ਮ੍ਰਿਤਕ ਗੁਰਵਿੰਦਰ ਸਿੰਘ ਦੀ ਫ਼ਾਈਲ ਫ਼ੋਟੋ ਅਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਜਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments