spot_img
Homeਦੋਆਬਾਰੂਪਨਗਰ-ਨਵਾਂਸ਼ਹਿਰਨਇਅਰ ਕਲੋਨੀ ’ਚ ਮਹਿਲਾਵਾਂ ਨੇ ਮਨਾਈਆਂ ਤੀਆਂ - ਸਾਨੂੰ ਆਪਣੇ ਸਾਰੇ...

ਨਇਅਰ ਕਲੋਨੀ ’ਚ ਮਹਿਲਾਵਾਂ ਨੇ ਮਨਾਈਆਂ ਤੀਆਂ – ਸਾਨੂੰ ਆਪਣੇ ਸਾਰੇ ਤਿਓੁਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ – ਮਨਮੋਹਨ ਕੌਰ

ਨਵਾਂਸ਼ਹਿਰ , 13 ਅਗਸਤ (ਪ, ਪ)
ਕੁਲਾਮ ਰੋਡ ’ਤੇ ਸੱਥਿਤ ਨਇਅਰ ਕਲੋਨੀ ’ਚ ਛੋਟੀ ਕੁੜੀਆਂ ਤੋਂ ਲੈ ਕੇ ਬੁਜੁਰਗ ਮਹਿਲਾਵਾਂ ਤੱਕ ਸਾਰਿਆਂ ਨੇ ਮਿਲਕੇ ਤੀਆਂ ਦੇ ਮੇਲੇ ਵਿਚ ਹਿੱਸਾ ਲਿਆ। ਹਰ ਕੋ ਰੰਗ ਬਿਰੰਗੀ ਪੌਸ਼ਾਕਾ ਪਾ ਕੇ ਪੀਂਘ ਝੂੱਲ ਰਿਹਾ ਸੀ , ਪੁਰਾਨੇ ਸਮਿਆਂ ਦੇ ਭਾਂਡੇ , ਛੱਜੇ , ਚਰਖੇ, ਮਧਾਨੀਆਂ , ਚਾਂਟੀ , ਕਾੜਣੀ, ਪੱਖਿਆਂ ਨਵੀਂ ਪੀੜੀ ਨੂੰ ਦਿਖਾ ਰਹੇ ਸੀ। ਸੱਭ ਤੋਂ ਪਹਿਲਾਂ ਸ਼ਬਦ ਗਾਇਨ ਕਰ ਵਾਹਿਗੁਰੂ ਨੂੰ ਯਾਦ ਕੀਤਾ , ਉਸਦੇ ਬਾਅਦ ਮੰਚ ’ਤੇ ਬੋਲੀਆਂ ਪਾਉਣ ਦੀ ਰਸਮ ਅਮਨਦੀਪ ਕੌਰ, ਸਿਮਰਨ ਕੌਰ ਅਤੇ ਇੰਦਰਜੀਤ ਕੌਰ ਨੇ ਅਦਾ ਕੀਤੀ । ਮਹਿਲਾਵਾਂ ਨੇ ਕਿਕਲੀ ਪਾਈ ਅਤੇ ਗਿੱਧਾ , ਭੰਗੜਾ ਪਾਉਦੇ ਹੋਏ ਬੋਲੀਆਂ ਲੋਕਾ ਦਾਂ ਮਾਇਆ ਡੀਸੀ ਲੱਗਾ, ਕਿਸੇ ਦਾ ਥਾਣੇਦਾਰ ਮੇਰੇ ਮਾਈਏ ਦੀ ਪੱਕੀ ਨੌਕਰੀ ਰਹਿੰਦਾ ਵਿੱਚ ਬਜਾਰ . . ਓਹ ਕੀ ਕਰਦਾ . , ਗੋਲ ਗੱਪੇ ਵੇੇਚਦਾ ਨੀ ਗੋਲ ਗੱਪੇ ਵੇਚਦਾ. . , ਮੈਂ ਮਾਲਵੇ ਦੀ ਜੱਟੀ ਮੈਂ ਗਿੱਧਿਆਂ ਦੀ ਰਾਣੀ . . , ਸਾਊਨ ਮਹੀਨਾ ਦਿਨ ਤੀਆਂ ਦੇ , ਸਭ ਸਹੇਲੀਆਂ ਆਈਆਂ. . , ਆਂਉਦੀ ਕੁੜਿਏ , ਜਾਂਦੀੇ ਕੁੜਿਏ , ਚੱਕ ਲਿਆ ਬਾਜ਼ਾਰ ’ਚੋ ਝਾਵੇ. ਆਦਿ ਸੁਣਾ ਕੋ ਸਾਰਿਆ ਨੂੰ ਖੂਬ ਝੰੂਮਾਇਆ । ਮਨਮੋਹਣ ਕੌਰ ਨੇ ਦੱਸਿਆ ਕਿ ਧੀਆਂ ( ਬੇਟੀਆਂ ) ਲਈ ਇਹ ਇਹ ਤਿਓੁਹਾਰ ਬਣਿਆ ਹੈ । ਸਾਨੂੰ ਕੁੜੀਆਂ , ਮਹਿਲਾਵਾਂ ਅਤੇ ਬੁਜਰੁਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ । ਕੰਨਿਆ ਭਰੂਣ ਹੱਤਿਆ ਵਰਗੀ ਮਾੜੀ ਸੋਚ ਦਾ ਖਾਤਮਾ ਕਰਣਾ ਚਾਹੀਦਾ ਹੈ । ਸਾਨੂੰ ਆਪਣੇ ਹਰ ਤਿਉੁਹਾਰ ਅਤੇ ਤੀਆਂ ਇੱਕ ਦੂੱਜੇ ਨਾਲ ਮਿਲਜੁਲ ਕੇ ਜਾਤ ਪਾਤ, ਬਿਨਾਂ ਕਿਸੇ ਭੇਦ ਭਾਵ ਦੇ ਮਣਾਉਣੇ ਚਾਹੀਦੇ ਹਨ । ਜੇਕਰ ਸਾਡੇ ਮੇਲੇ ਅਤੇ ਤਿਓੁਹਾਰ ਖਤਮ ਹੋ ਗਏ , ਸਾਡਾ ਸੱਭਿਆਚਾਰ ਖਤਮ ਹੋ ਗਿਆਂ ਤਾਂ ਸਾਡੀ ਆਉਣ ਵਾਲੀ ਪੀੜੀ ਵੀ ਸਾਨੂੰ ਕਦੇ ਮਾਫ ਨਹੀਂ ਕਰੇਗੀ । ਮੌਕੇ ’ਤੇ ਮਨਮੋਹਨ ਕੌਰ , ਅਮਨਦੀਪ ਕੌਰ, ਸਿਮਰਨ ਕੌਰ, ਇੰਦਰਜੀਤ ਕੌਰ, ਸੋਨੀਆ, ਨੀਤਾ ਰਾਣੀ, ਕਲਦੀਪ ਕੌਰ, ਸਰੁਚਿਤਾ ਸਰੀਨ, ਸੁਮਨ ਕੁਮਾਰੀ, ਹਰਸ਼ਲੀਨ ਕੌਰ, ਰਾਣੋ , ਮਨੰੂ, ਗਗਨਦੀਪ ਕੌਰ, ਜਸਵੀਰ ਕੌਰ ਆਦਿ ਹਾਜਰ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments