spot_img
Homeਮਾਝਾਗੁਰਦਾਸਪੁਰਸਾਲ 2020-21 ਵਿੱਚ ਸਵਾ ਲੱਖ ਤੋਂ ਵੱਧ ਲੋਕਾਂ ਨੇ ਅਹਿਮਦੀਆ ਮੁਸਲਿਮ ਜਮਾਤ...

ਸਾਲ 2020-21 ਵਿੱਚ ਸਵਾ ਲੱਖ ਤੋਂ ਵੱਧ ਲੋਕਾਂ ਨੇ ਅਹਿਮਦੀਆ ਮੁਸਲਿਮ ਜਮਾਤ ਚ ਸ਼ਿਰਕਤ ਕੀਤੀ: ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ

ਕਾਦੀਆਂ/12 ਅਗਸਤ (ਸਲਾਮ ਤਾਰੀ)
ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਅਹਿਮਦ ਖ਼ਲੀਫ਼ਾ ਤੁਲ ਮਸੀਹ ਅਲਖ਼ਾਮਿਸ ਨੇ ਜਲਸਾ ਸਾਲਾਨਾ ਯੁਕੇ ਦੇ ਮੋਕੇ ਤੇ ਸੰਬੋਧਣ ਕਰਦੀਆਂ ਕਿਹਾ ਹੈ ਕਿ ਸਾਲ 2020-21 ਵਿੱਚ ਪੂਰੀ ਦੁਨਿਆ ਚ ਅਹਿਮਦੀਆ ਮੁਸਲਿਮ ਜਮਾਤ ਵਿੱਚ ਸਵਾ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਜਦਕਿ 403 ਨਵੀ ਥਾਂਵਾ ਤੇ ਅਹਿਮਦੀਆ ਜਮਾਤ ਕਾਇਮ ਹੋਈ ਹੈ। ਇੱਸੇ ਤਰ੍ਹਾਂ ਵਿਸ਼ਵ ਭਰ ਵਿੱਚ 211 ਮਸਜਿਦਾਂ ਬਣਾਇਆਂ ਗਈਆਂ ਹਨ। ਤਿੰਨ ਲੱਖ ਪੰਦਰਾ ਹਜ਼ਾਰ ਪੁਸਤਕਾਂ ਅਤੇ ਪਮਫ਼ਲਟ ਪ੍ਰਕਾਸ਼ਿਤ ਕੀਤੀ ਜਾ ਚੁਕੀਆਂ ਹਨ। ਵਿਸ਼ਵ ਚ 27 ਮੁਸਲਿਮ ਰੇਡਿਉ ਸਟੇਸ਼ਨ ਸਥਾਪਿਤ ਕੀਤੇ ਜਾ ਚੁੱਕੇ ਹਨ। ਜਦਕਿ ਮੁਸਲਿਮ ਟੈਲੀਵੀਜ਼ਨ ਅਹਿਮਦੀਆ ਰਾਹੀਂ 24 ਘੰਟੇ ਵਿਸ਼ਵ ਭਰ ਚ ਇਸਲਾਮ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ। ਵੱਖ ਵੱਖ ਭਾਸ਼ਾਂਵਾ ਕੁਰਆਨੇ ਪਾਕ ਦਾ ਅਨੁਵਾਦ ਕੀਤਾ ਜਾ ਰਿਹਾ ਹੈ। ਨੁਸਰਤ ਜਹਾਂ ਸਕੀਮ ਦੇ ਤਹਿਤ 37 ਹਸਪਤਾਲ 12 ਦੇਸ਼ਾਂ ਚ ਜਮਾਤ ਚਲਾ ਰਹੀ ਹੈ। ਜਦਕਿ 593 ਸਕੂਲ ਜਮਾਤ ਚਲਾ ਰਹੀ ਹੈ। ਕੋਵਿਡ ਦੇ ਚਲਦੀਆਂ ਇੱਸ ਵਾਰ ਜਮਾਤੇ ਅਹਿਮਦੀਆ ਯੁਕੇ ਨੇ ਸਥਾਨਕ ਪੱਧਰ ਤੇ ਸਾਲਾਨਾ ਜਲਸਾ ਸਾਲਾਨਾ ਦਾ ਆਯੋਜਨ ਕੀਤਾ ਗਿਆ। ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਨੇ ਸਮਾਪਨ ਸਮਾਰੋਹ ਨੂੰ ਸੰਬੋਧਣ ਕੀਤਾ। ਜਿਸਨੂੰ ਦੁਨਿਆ ਵਿੱਚ ਸੁਣਿਆ ਅਤੇ ਵੇਖਿਆ ਗਿਆ। ਦੁਆ ਦੇ ਨਾਲ ਜਲਸੇ ਦਾ ਸਮਾਪਨ ਹੋਇਆ।
ਫ਼ੋਟੋ: ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸੰਬੋਧਣ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments