spot_img
Homeਪੰਜਾਬਮਾਝਾਨਸ਼ਾ ਦੇ ਲੈਣ ਦੇਣ ਨੂੰ ਲੈ ਕੇ ਦਾ ਹੋਇਆ ਕਤਲ, ਪੁਲੀਸ ਜਾਂਚ...

ਨਸ਼ਾ ਦੇ ਲੈਣ ਦੇਣ ਨੂੰ ਲੈ ਕੇ ਦਾ ਹੋਇਆ ਕਤਲ, ਪੁਲੀਸ ਜਾਂਚ ਵਿੱਚ ਜੁੱਟੀ

ਕਾਦੀਆਂ/22 ਅਪਰੈਲ (ਸਲਾਮ ਤਾਰੀ)
ਬਟਾਲਾ-ਕਾਦੀਆਂ ਰੋਡ ਤੇ ਇੱਕ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸਨਸਨੀ ਫ਼ੈਲ ਗਈ। ਸਥਾਨਕ ਪੁਲੀਸ ਨੂੰ ਲਗਪਗ 11 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜ਼ਾਈ ਵਿੱਚ ਲਪੇਟ ਕੇ ਗੰਦੇ ਨਾਲੇ ਵਿੱਚ ਪਈ ਮਿਲੀ ਹੈ।

ਜਿਸ ਤੇ ਪੁਲੀਸ ਤੁਰੰਤ ਹਰਕਤ ਵਿਚ ਆ ਗਈ। ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਬਾਹਰ ਕੱਢੀ ਗਈ। ਲਾਸ਼ ਦੀ ਸ਼ਿਨਾਖ਼ਤ ਸਾਹਿਲ(24) ਪੁੱਤਰ ਜੀਤਾ ਵਾਸੀ ਬਾਲਮੀਕ ਮੁਹੱਲਾ ਕਾਦੀਆਂ ਵਜੋਂ ਹੋਈ। ਮਿਰਤਕ ਦੀ ਮਾਂ ਪੰਮੀ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਉਸ ਦੇ ਦੋ ਦੋਸਤ ਕਲ ਦੁਪਹਿਰ ਇੱਕ ਵਜੇ ਆਪਣੇ ਨਾਲ ਲੈ ਗਏ ਸਨ। ਕਲ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ। ਪਰ ਸਾਹਿਲ ਦਾ ਕੁੱਝ ਅਤਾ ਪਤਾ ਨਹੀਂ ਲੱਗਿਆ। ਅੱਜ ਲਗਪਗ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੇ ਪੁੱਤਰ ਦੀ ਲਾਸ ਸ਼ੈਲਰ ਦੇ ਨੇੜੇ ਂਪੈਂਦੇ ਗੰਦੇ ਨਾਲੇ ਤੋਂ ਬਰਾਮਦ ਹੋਈ। ਜਿਸ ਤੇ ਮਿਰਤਕ ਦੇ ਪਿਤਾ ਜੀਤਾ ਅਤੇ ਮਾਂ ਪੰਮੀ ਤੁਰੰਤ ਮੌਕੇ ਤੇ ਪਹੁੰਚ ਗਏ। ਲਾਸ਼ ਦੇ ਚਿਹਰੇ ਤੇ ਸੱਟਾ ਲੱਗਿਆ ਸਨ ਅਤੇ ਨੱਕ ਤੋਂ ਖ਼ੂਨ ਨਿਕਲਿਆ ਸੀ। ਸਥਾਨਕ ਐਸ ਐਚ ੳ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਅਤੇ ਇਸ ਨੂੰ ਪੋਸਟ ਮਾਰਟਮ ਲਈ ਬਟਾਲਾ ਭੇਜਿਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ। ਦੂਜੇ ਪਾਸੇ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਿਰਤਕ ਨਸ਼ੇ ਕਰਨ ਦਾ ਆਦੀ ਸੀ। ਕਲ ਉਸ ਦੀ ਮੁਹੱਲਾ ਵਿੱਚ ਨਸ਼ੇ ਨੂੰ ਲੈ ਕੇ ਲੜਾਈ ਵੀ ਹੋਈ ਸੀ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਸ ਦਾ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਮਿਰਤਕ ਸਾਹਿਲ ਦੀ ਦੋ ਭੈਣਾਂ ਅਤੇ ਇੱਕ ਭਰਾ ਹੈ। ਇਹ ਗੱਲ ਵਰਨਣਯੋਗ ਹੈ ਕਿ ਬਾਲਮੀਕ ਮੁਹੱਲਾ ਦੇ ਨੇੜੇ ਨਸ਼ੇੜੀ ਅਕਸਰ ਘੁੰਮਦੇ ਫ਼ਿਰਦੇ ਮਿਲਦੇ ਹਨ। ਬੀਤੇ ਸਮੇਂ ਵਿੱਚ ਵੀ ਇੱਥੋਂ ਨਸ਼ਾ ਕਰਨ ਵਾਲੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments