spot_img
Homeਪੰਜਾਬਮਾਝਾਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਈਕੋ ਕਲੱਬ ਵੱਲੋਂ ਵਾਤਾਵਰਨ ਜਾਗਰੂਕਤਾ ਸਬੰਧੀ ਅਭਿਆਨ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਈਕੋ ਕਲੱਬ ਵੱਲੋਂ ਵਾਤਾਵਰਨ ਜਾਗਰੂਕਤਾ ਸਬੰਧੀ ਅਭਿਆਨ ਚਲਾਇਆ ਗਿਆ

ਕਾਦੀਆਂ/18 ਅਪਰੈਲ (ਸਲਾਮ ਤਾਰੀ)
ਅੱਜ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਈਕੋ ਕਲੱਬ ਵੱਲੋਂ ਸਟੇਟ ਨੋਡਲ ਏਜੰਸੀ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਦਿਸ਼ਾ ਨਿਰਦੇਸ਼ ਤੇ ਭਾਸ਼ਣ ਪ੍ਰਤੀਯੋਗਤਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਕਾਲਜ ਪਿੰ੍ਰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਈਕੋ ਕਲੱਬ ਦੇ ਇੰਚਾਰਜ ਪ੍ਰੋ ਰਾਕੇਸ਼ ਕੁਮਾਰ ਨੇ ਪ੍ਰੋਗਰਾਮ ਦੇ ਆਰੰਭ ਵਿੱਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਾਤਾਵਰਨ ਜਾਗਰੂਕਤਾ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ। ਮੁੱਖ ਮਹਿਮਾਨ ਪਿੰ੍ਰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨੇ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਦਰਪੇਸ਼ ਮੁੱਦਿਆਂ ਬਾਰੇ ਗੰਭੀਰਤਾ ਨਾਲ ਸੋਚਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਵੱਖ ਵੱਖ ਜਮਾਤਾਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵੱਖ ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਭਾਗੀਦਾਰਾਂ ਨੂੰ ਇਨਾਮ ਤਕਸੀਮ ਕੀਤੇ ਗਏ। ਮੰਚ ਸੰਚਾਲਕ ਦੀ ਭੂਮਿਕਾ ਈਕੋ ਕਲੱਬ ਦੇ ਮੈਂਬਰ ਡਾਕਟਰ ਸਤਿੰਦਰ ਕੌਰ ਨੇ ਬਾਖ਼ੂਬੀ ਭੂਮਿਕਾ ਨਿਭਾਈ। ਇਸ ਸਮਾਗਮ ਵਿੱਚ ਪ੍ਰੋਫ਼ੈਸਰ ਸੁਖਪਾਲ ਕੌਰ, ਪ੍ਰੋ ਮਨਪ੍ਰੀਤ ਕੌਰ, ਹਰਜਿੰਦਰ ਸਿੰਘ (ਲਾਇਬ੍ਰੇਰੀਅਨ), ਕਮਲਜੀਤ ਸਿੰਘ (ਸੁਪਰਡੈਂਟ), ਪ੍ਰੋ ਲਵਪ੍ਰੀਤ ਕੌਰ, ਪ੍ਰੋ ਰਾਜਬੀਰ ਕੌਰ, ਪ੍ਰੋ ਜਸਕਿਰਨ ਕੌਰ, ਪ੍ਰੋ ਪਰਮਿੰਦਰ ਕੌਰ, ਪ੍ਰੋ ਬਲਵੀਰ ਕੌਰ, ਪ੍ਰੋ ਨੀਰੂ ਬਾਲਾ, ਡਾਕਟਰ ਸਿਮਰਜੀਤ ਕੌਰ ਹਾਜ਼ਿਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments