spot_img
HomeEnglishਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦਾ ' ਪ੍ਰੋਜੈਕਟ ਅੰਮ੍ਰਿਤ ' ਦਾ ਸਫ਼ਲ ਆਯੋਜਨ

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦਾ ‘ ਪ੍ਰੋਜੈਕਟ ਅੰਮ੍ਰਿਤ ‘ ਦਾ ਸਫ਼ਲ ਆਯੋਜਨ

ਬਟਾਲਾ , 25 ਫਰਵਰੀ , (ਸਲਾਮ ਤਾਰੀ  ): – ਅੱਜ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਬਟਾਲਾ ਦੇ ਹਸਨੀ ਡਰੇਨ ਦੇ ਆਲ਼ੇ ਦੁਆਲ਼ੇ ਦੀ ਸਫ਼ਾਈ ਕੀਤੀ ਗਈ, ਜਿਸ ਵਿੱਚ ਬਟਾਲਾ ਬ੍ਰਾਂਚਾਂ ਦੇ ਸ਼ਰਧਾਲੂ ਭਰਾਵਾਂ-ਭੈਣਾਂ ਨੇ ਨਿਸ਼ਕਾਮ ਅਤੇ ਨਿਰਸਵਾਰਥ ਸੇਵਾ ਕੀਤੀ।
ਇਸ ਮੌਕੇ ‘ਤੇ ਸ੍ਰੀ ਰਾਕੇਸ਼ ਸੇਠੀ, ਜ਼ੋਨਲ ਇੰਚਾਰਜ, ਸੰਤ ਨਿਰੰਕਾਰੀ ਮੰਡਲ, ਅੰਮ੍ਰਿਤਸਰ 13 ਏ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਵਿੱਤਰ ਸਰਪ੍ਰਸਤੀ ਹੇਠ ਯਮੁਨਾ ਨਦੀ ਦੇ ਛੱਤ ਘਾਟ ਵਿਖੇ ‘ ਅੰਮ੍ਰਿਤ ਪ੍ਰੋਜੈਕਟ ‘ ਦੇ ਤਹਿਤ ‘ ਸਵੱਛ ਪਾਣੀ , ਸਵੱਛ ਮਨ ‘ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਉਦਘਾਟਨ ਸਵੇਰੇ 8.00 ਵਜੇ ਆਈ.ਟੀ.ਓ. , ਦਿੱਲੀ ਤੋਂ ਕੀਤਾ ਗਿਆ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਇਹ ਪ੍ਰੋਜੈਕਟ ਪੂਰੇ ਭਾਰਤ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1533 ਤੋਂ ਵੱਧ ਸਥਾਨਾਂ ‘ਤੇ 11 ਲੱਖ ਤੋਂ ਵੱਧ ਵਲੰਟੀਅਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਗਿਆ।

ਬਾਬਾ ਹਰਦੇਵ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ‘ਪ੍ਰੋਜੈਕਟ ਅੰਮ੍ਰਿਤ ‘ ਦਾ ਆਯੋਜਨ ਕੀਤਾ ਗਿਆ। ਇਸ ਸਾਲ, ਪ੍ਰੋਜੈਕਟ ਨੇ ‘ ਆਓ ਸੰਵਾਰੇ , ਯਮੁਨਾ ਕਿਨਾਰੇ ‘ ਦੇ ਮੂਲ ਸੰਦੇਸ਼ ਰਾਹੀਂ ਜਨ ਜਾਗਰੂਕਤਾ ਦਾ ਰੂਪ ਧਾਰਿਆ। ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਸਮੂਹ ਅਧਿਕਾਰੀਆਂ, ਪਤਵੰਤੇ ਸੱਜਣਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰਾਂ ਅਤੇ ਸੇਵਾਦਲ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਸੰਤ ਨਿਰੰਕਾਰੀ ਮਿਸ਼ਨ ਦੀ ਵੈੱਬਸਾਈਟ ਰਾਹੀਂ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਦਾ ਦੇਸ਼-ਵਿਦੇਸ਼ ਵਿੱਚ ਬੈਠੇ ਸਮੂਹ ਸ਼ਰਧਾਲੂਆਂ ਨੇ ਲਾਭ ਉਠਾਇਆ। ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ-ਨਾਲ ਕਈ ਸੰਸਥਾਵਾਂ ਅਤੇ ਵਾਤਾਵਰਨ ਸੁਰੱਖਿਆ ਨਾਲ ਜੁੜੇ ਕਈ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਰੇਡੀਓ ਚੈਨਲ 92.7- ਬਿਗ ਐੱਫ.ਐੱਮ. ਅਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।

ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਕਲਿਆਣ ਇੰਚਾਰਜ ਸ਼੍ਰੀ ਜੋਗਿੰਦਰ ਸੁਖੀਜਾ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਪ੍ਰੋਜੈਕਟ ਅੰਮ੍ਰਿਤ’ ਦੌਰਾਨ ਹਰ ਵਿਧਾਨਕ ਸੁਰੱਖਿਆ ਮਾਪਦੰਡਾਂ ਦਾ ਸਹੀ ਢੰਗ ਨਾਲ ਪਾਲਣ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਾਰੇ ਸੇਵਾਦਾਰਾਂ ਅਤੇ ਮਹਿਮਾਨਾਂ ਲਈ ਬੈਠਣ, ਰਿਫਰੈਸ਼ਮੈਂਟ , ਪਾਰਕਿੰਗ , ਐਂਬੂਲੈਂਸ ਅਤੇ ਮੈਡੀਕਲ ਸਹੂਲਤਾਂ ਆਦਿ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਸ਼੍ਰੀ ਸੁਖੀਜਾ ਨੇ ਦੱਸਿਆ ਕਿ ਇਹ ਮੁਹਿੰਮ ਸਿਰਫ ਇੱਕ ਦਿਨ ਤੱਕ ਨਹੀਂ ਚੱਲੇਗੀ ਸਗੋਂ ਹਰ ਮਹੀਨੇ ਵੱਖ-ਵੱਖ ਘਾਟਾਂ ਅਤੇ ਪਾਣੀ ਦੇ ਸੋਮਿਆਂ ਦੀ ਸਫਾਈ ਦੇ ਨਾਲ ਜਾਰੀ ਰਹੇਗੀ।

‘ਪ੍ਰੋਜੈਕਟ ਅੰਮ੍ਰਿਤ’ ਦੇ ਦੂਜੇ ਪੜਾਅ ਦਾ ਉਦਘਾਟਨ ਕਰਦੇ ਹੋਏ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਸਤਿਗੁਰੂ ਮਾਤਾ ਜੀ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਨੇ ਆਪਣੇ ਜੀਵਨ ਤੋਂ ਸਾਨੂੰ ਇਹੀ ਪ੍ਰੇਰਨਾ ਦਿੱਤੀ ਕਿ ਸੇਵਾ ਦੀ ਭਾਵਨਾ ਨਿਸ਼ਕਾਮ ਰੂਪ ਵਿਚ ਹੋਣੀ ਚਾਹੀਦੀ ਹੈ ਨਾ ਕਿ ਪ੍ਰਸ਼ੰਸਾ ਲਈ। ਸੇਵਾ ਕਰਦੇ ਸਮੇਂ ਸਾਨੂੰ ਇਸ ਦੀ ਕਾਰਗੁਜ਼ਾਰੀ ਬਾਰੇ ਸ਼ੋਰ ਪਾਉਣ ਦੀ ਬਜਾਏ ਇਸ ਦੀ ਮੂਲ ਭਾਵਨਾ ‘ਤੇ ਕੇਂਦਰਿਤ ਰਹਿਣਾ ਚਾਹੀਦਾ ਹੈ। ਸਾਡੀ ਕੋਸ਼ਿਸ਼ ਆਪਣੇ ਆਪ ਨੂੰ ਬਦਲਣ ਦੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਅੰਦਰੂਨੀ ਤਬਦੀਲੀ ਹੀ ਸਮਾਜ ਅਤੇ ਸੰਸਾਰ ਵਿੱਚ ਤਬਦੀਲੀ ਲਿਆ ਸਕਦੀ ਹੈ। ਸਾਤਵਿਕ ਪਰਿਵਰਤਨ ਕੇਵਲ ਸ਼ੁੱਧ ਅਤੇ ਨਿਰਮਲ ਮਨ ਨਾਲ ਸ਼ੁਰੂ ਹੁੰਦਾ ਹੈ।

ਸਤਿਗੁਰੂ ਮਾਤਾ ਜੀ ਨੇ ਪ੍ਰੋਜੈਕਟ ਅੰਮ੍ਰਿਤ ਮੌਕੇ ਆਪਣੇ ਅਸ਼ੀਰਵਾਦ ਵਿੱਚ ਕਿਹਾ ਕਿ ਪਾਣੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਇਹ ਅੰਮ੍ਰਿਤ ਦੀ ਤਰ੍ਹਾਂ ਹੈ। ਪਾਣੀ ਸਾਡੇ ਜੀਵਨ ਦਾ ਮੂਲ ਆਧਾਰ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਸਾਫ਼-ਸੁਥਰੀ ਅਤੇ ਸੁੰਦਰ ਰਚਨਾ ਦੀ ਸੰਭਾਲ ਕਰੀਏ ਜੋ ਸਾਨੂੰ ਪਰਮਾਤਮਾ ਨੇ ਦਿੱਤੀ ਹੈ। ਮਨੁੱਖੀ ਰੂਪ ਵਿੱਚ ਅਸੀਂ ਹੀ ਇਸ ਅਨਮੋਲ ਸੰਸਾਧਨ ਦੀ ਦੁਰਵਰਤੋਂ ਕਰਕੇ ਇਸਨੂੰ ਪ੍ਰਦੂਸ਼ਿਤ ਕੀਤਾ ਹੈ। ਸਾਨੂੰ ਕੁਦਰਤ ਨੂੰ ਇਸ ਦੇ ਅਸਲੀ ਰੂਪ ਵਿਚ ਰੱਖਣਾ ਹੈ ਅਤੇ ਇਸ ਨੂੰ ਸਾਫ਼ ਕਰਨਾ ਹੈ। ਅਸੀਂ ਸਾਰਿਆਂ ਨੂੰ ਆਪਣੇ ਕਰਮਾਂ ਨਾਲ ਪ੍ਰੇਰਿਤ ਕਰਨਾ ਹੈ ਨਾ ਕਿ ਸਿਰਫ਼ ਸ਼ਬਦਾਂ ਨਾਲ। ਜਦੋਂ ਕਣ- ਕਣ ਵਿਚ ਮੌਜੂਦ ਪਰਮਾਤਮਾ ਨਾਲ ਸਾਡਾ ਨਾਤਾ ਜੁੜਦਾ ਹੈ ਅਤੇ ਜਦੋਂ ਅਸੀਂ ਇਸਦਾ ਆਸਰਾ ਲੈਂਦੇ ਹਾਂ, ਤਾਂ ਅਸੀਂ ਉਸ ਦੀ ਰਚਨਾ ਦੇ ਹਰ ਰੂਪ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਤਾਂ ਇਸ ਧਰਤੀ ਨੂੰ ਹੋਰ ਸੁੰਦਰ ਰੂਪ ਵਿੱਚ ਛੱਡਕੇ ਜਾਈਏ।

ਪ੍ਰੋਗਰਾਮ ਦੀ ਸਮਾਪਤੀ ‘ਤੇ ਹਾਜ਼ਰ ਮਹਿਮਾਨਾਂ ਨੇ ਮਿਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਸ਼ਨ ਨੇ ਨਿਸ਼ਚਿਤ ਤੌਰ ‘ਤੇ ਪਾਣੀ ਦੀ ਸੰਭਾਲ ਅਤੇ ਜਲ ਸਵੱਛਤਾ ਦੇ ਇਸ ਕਲਿਆਣਕਾਰੀ ਪ੍ਰੋਜੈਕਟ ਰਾਹੀਂ ਕੁਦਰਤ ਦੀ ਸੰਭਾਲ ਲਈ ਇੱਕ ਮਹੱਤਵਪੂਰਨ ਕਦਮ ਉਠਾਇਆ ਹੈ।
ਇਸ ਮੌਕੇ ਲਖਵਿੰਦਰ ਸਿੰਘ ਜੀ ਮੁਖੀ ਬ੍ਰਾਂਚ ਬਟਾਲਾ, ਹਰਭਜਨ ਲਾਲ ਜੀ ਸੰਚਾਲਕ ਨੇ ਸੰਗਤਾਂ ਦਾ ਧੰਨਵਾਦ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments