spot_img
HomeEnglishਜਦੋਂ ਆਪ ਸਰਕਾਰ ਦੇ ਰੱਖੇ ਪ੍ਰੋਗਰਾਮ ਤੋਂ ਪਹਿਲਾਂ ਹੀ ਕਾਂਗਰਸੀਆਂ ਨੇ ਹਰੀ...

ਜਦੋਂ ਆਪ ਸਰਕਾਰ ਦੇ ਰੱਖੇ ਪ੍ਰੋਗਰਾਮ ਤੋਂ ਪਹਿਲਾਂ ਹੀ ਕਾਂਗਰਸੀਆਂ ਨੇ ਹਰੀ ਝੰਡੀ ਵਿਖਾ ਦਿੱਤੀ

ਕਾਦੀਆਂ/26 ਫ਼ਰਵਰੀ  (ਸਲਾਮ ਤਾਰੀ)
ਆਮ ਆਦਮੀ ਪਾਰਟੀ ਵੱਲੋਂ ਸਰਕਾਰ ਤੋਂ ਸ਼ਹਿਰ ਦੀ ਸਾਫ਼ ਸਫ਼ਾਈ ਲਈ ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦਾ ਪ੍ਰੋਗਰਾਮ ਸਵੇਰੇ 11 ਵਜੇ ਰੱਖਿਆ ਗਿਆ ਸੀ। ਜਿਸ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਹਰੀ ਝੰਡੀ ਵਿਖਾ ਕੇ ਸ਼ਹਿਰ ਨੂੰ ਸਮਰਪਿਤ ਕਰਨਾ ਸੀ। ਨਗਰ ਕੌਂਸਲ ਕਾਦੀਆਂ ਵਿੱਚ ਕਾਂਗਰਸ ਦੀ ਕਮੇਟੀ ਹੈ। ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਹਰੀ ਝੰਡੀ ਵਿਖਾਉਂਦੇ ਉਸ ਤੋਂ ਪਹਿਲਾਂ ਹੀ ਨਗਰ ਕੋਂਸਲ ਦੀ ਪ੍ਰਧਾਨ ਨੇਹਾ ਨੇ ਆਪਣੇ ਕੌਂਸਲਰਾ ਨਾਲ ਮਿਲ ਕੇ ਹਰੀ ਝੰਡੀ ਵਿਖਾ ਕੇ ਕੂੜੇ ਲਈ ਲਿਆਂਦੀ 3 ਗੱਡੀਆਂ ਸ਼ਹਿਰ ਨੂੰ ਸਮਰਪਿਤ ਕਰ ਦਿੱਤੀ। ਜਿਸ ਦੇ ਚੱਲਦੀਆਂ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਕੈਂਸਲ ਹੋ ਗਿਆ। ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨੂੰ ਈ ਉ ਕਾਦੀਆਂ ਸ਼੍ਰੀ ਅਰੁਣ ਕੁਮਾਰ ਦੇ ਨਾਲ ਜਾ ਕੇ ਮਿਲੇ ਸਨ। ਉਨ੍ਹਾਂ ਨੇ ਮੰਤਰੀ ਸਾਹਿਬ ਨੂੰ ਸ਼ਹਿਰ ਦੀ ਸਾਫ਼ ਸਫ਼ਾਈ ਲਈ ਗੱਡੀਆਂ ਦੀ ਮੰਗ ਕੀਤੀ ਸੀ। ਜਿਸ ਤੇ ਉਨ੍ਹਾਂ ਦੀ ਮੰਗ ਨੂੰ ਪ੍ਰਵਾਨ ਕਰਦੀਆਂ ਸ਼ਹਿਰ ਲਈ 3 ਟਾਟਾ ਗੱਡੀਆਂ ਮਨਜ਼ੂਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸੀਂ ਅੱਜ ਹਰੀ ਝੰਡੀ ਵਿਖਾ ਕੇ ਇਸ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨਾ ਸੀ। ਅਸੀਂ ਕੌਂਸਲਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ ਕਿ ਇਹ ਸਮਾਰੋਹ ਵਿੱਚ ਬਿਨਾਂ ਕਿਸੇ ਰਾਜਨੀਤੀ ਪੱਖਪਾਤ ਦੇ ਕੋਈ ਵੀ ਨੇਤਾ ਅਤੇ ਕੌਂਸਲਰ ਆ ਸਕਦੇ ਹਨ। ਅਸੀਂ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਬੇਸ਼ੱਕ ਆ ਜਾਣ ਸਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਰ ਇਨ੍ਹਾਂ ਲੋਕਾਂ ਨੇ ਘਟਿਆ ਮਾਨਸਿਕਤਾ ਦਾ ਸਬੂਤ ਦਿੰਦੀਆਂ ਅਜਿਹੀ ਘਟਿਆ ਹਰਕਤ ਕੀਤੀ ਹੈ। ਸਾਡਾ ਤਾਂ ਕੰਮ ਵਿਕਾਸ ਕਰਨਾ ਹੈ। ਅਸੀਂ ਵਿਕਾਸ ਦੇ ਕੰਮ ਕਰਦੇ ਰਹਿਣਗੇ। ਸਾਡੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਵੇਖ ਕੇ ਕਾਂਗਰਸੀ ਬੋ ਖੱਲਾ ਗਏ ਹਨ। ਜਿਸ ਦਾ ਆਪ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ। ਦੂਜੇ ਪਾਸੇ ਜਦੋਂ ਨਗਰ ਕੌਂਸਲ ਦੀ ਪ੍ਰਧਾਨ ਨੇਹਾ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਰੀਸੀਵ ਨਹੀਂ ਕੀਤਾ। ਇਸੇ ਤਰ੍ਹਾਂ ਈ ੳ ਸ਼੍ਰੀ ਅਰੁਣ ਕੁਮਾਰ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੋਬਾਈਲ ਬੰਦ ਆ ਰਿਹਾ ਸੀ।
ਫ਼ੋਟੋ: ਕਾਂਗਰਸ ਦੇ ਕੌਂਸਲਰ ਅਤੇ ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨ ਸ਼੍ਰੀਮਤੀ ਨੇਹਾ ਅਤੇ ਹੋਰ ਪਤਵੰਤੇ ਹਰੀ ਝੰਡੀ ਵਿਖਾਉਂਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments