spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਕਾਹਲਵਾਂ ਵਿੱਖੇ ਡੈਕਲਾਮੇਸਨ,ਕੁਇਜ ਮੁਕਾਬਲੇ ਅਤੇ ਗਣਿਤ ਪ੍ਰਦਰਸ਼ਨੀ ਲਗਾਈ ਗਈ

ਸਰਕਾਰੀ ਹਾਈ ਸਕੂਲ ਕਾਹਲਵਾਂ ਵਿੱਖੇ ਡੈਕਲਾਮੇਸਨ,ਕੁਇਜ ਮੁਕਾਬਲੇ ਅਤੇ ਗਣਿਤ ਪ੍ਰਦਰਸ਼ਨੀ ਲਗਾਈ ਗਈ

ਕਾਦੀਆਂ 31ਜਨਵਰੀ (ਸਲਾਮ ਤਾਰੀ) ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਬਲਾਕ ਕਾਦੀਆਂ -1ਵਿੱਚ ਬਲਾਕ ਨੋਡਲ ਅਫ਼ਸਰ ਵਿਜੈ ਕੁਮਾਰ ਦੀ ਅਗਵਾਈ ਵਿੱਚ ਡੈਕਲਾਮੇਸਨ,ਕੁਇਜ ਮੁਕਾਬਲੇ ਅਤੇ ਗਣਿਤ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਤੀਯੋਗਤਾ ਵਿੱਚ ਬਲਾਕ ਕਾਦੀਆਂ -1ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ। ਡੈਕਲਾਮੇਸਨ ਦੇ ਸੀਨੀਅਰ ਸੈਕੰਡਰੀ ਵਿੰਗ ਵਿੱਚ ਪਹਿਲੀ ਪੁਜੀਸ਼ਨ ਸਸਸਸ ਡੱਲਾ, ਦੂਜੀ ਮਸਾਣੀਆਂ ਅਤੇ ਤੀਸਰੀ ਖੁਜਾਲਾ ਅਤੇ ਸੈਕੰਡਰੀ ਸਕੂਲਾਂ ਵਿੱਚੋਂ ਪਹਿਲੀ ਪੁਜੀਸ਼ਨ ਸਹਸ ਤੁਗਲਵਾਲ,ਦੂਸਰੀ ਬਸਰਾਏ ਅਤੇ ਤੀਸਰੀ ਕਾਹਲਵਾਂ ਨੇ ਪ੍ਰਾਪਤ ਕੀਤੀ।

ਕੁਇੰਜ ਮੁਕਾਬਲੇ ਦੇ ਸੈਕੰਡਰੀ ਵਿੰਗ ਵਿੱਚ ਪਹਿਲੀ ਪੁਜੀਸ਼ਨ ਸਸਸਸ ਕਾਦੀਆਂ,ਦੂਸਰੀ ਮਸਾਣੀਆਂ ਅਤੇ ਤੀਸਰੀ ਭਰਥ ਨੇ ਪ੍ਰਾਪਤ ਕੀਤੀ। ਮਿਡਲ ਸਕੂਲਾਂ ਵਿੱਚੋਂ ਪਹਿਲੀ ਪੁਜੀਸ਼ਨ ਸੋਹੀਆ, ਦੂਸਰੀ ਸਹਸ ਬਸਰਾਏ ਅਤੇ ਤੀਸਰੀ ਪੁਜੀਸ਼ਨ ਮਸਾਣੀਆਂ ਨੇ ਪ੍ਰਾਪਤ ਕੀਤੀ। ਮੈਥ ਪ੍ਰਦਰਸ਼ਨੀ ਦੇ ਸੈਕੰਡਰੀ ਵਿੰਗ ਵਿੱਚ ਪਹਿਲੀ ਪੁਜੀਸ਼ਨ ਸਸਸਸ ਕਾਦੀਆਂ,ਦੂਸਰੀ ਕਾਹਲਵਾਂ ਨੇ ਪ੍ਰਾਪਤ ਕੀਤੀ। ਮਿਡਲ ਵਿੰਗ ਵਿੱਚ ਪਹਿਲੀ ਪੁਜੀਸ਼ਨ ਮਿਡਲ ਸਕੂਲ ਭਗਤਪੁਰ ਰੱਬ ਵਾਲਾ, ਦੂਸਰੀ ਸਾਹਬਾਦ ਅਤੇ ਨੰਗਲ ਬੁੱਟਰ ਅਤੇ ਤੀਸਰੀ ਪੁਜੀਸ਼ਨ ਕਾਹਲਵਾਂ ਤੇ ਡੱਲਾ ਨੇ ਪ੍ਰਾਪਤ ਕੀਤੀ।

ਇਸ ਸਮੇਂ ਕਾਹਲਵਾਂ ਸਕੂਲ ਦੇ ਇੰਚਾਰਜ਼ ਬਲਵਿੰਦਰ ਸਿੰਘ ਅਤੇ ਗੁਰਮੀਤ ਕੌਰ ਅਤੇ ਸਮੂਹ ਸਟਾਫ਼ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਇਸ ਸਾਰੀ ਕਾਰਵਾਈ ਨੂੰ ਦੀਪਕ ਕੁਮਾਰ ਭੱਟੀ ਲੈਕਚਰਾਰ ਅੰਗਰੇਜ਼ੀ, ਡਿੰਪਲ ਰਾਣੀ ਅੰਗਰੇਜ਼ੀ ਮਿਸਟਰੈਸ,ਤਰਪਿੰਦਰਪਾਲ ਸਿੰਘ, ਸਰਬਜੀਤ ਸਿੰਘ ਬੀ. ਐਮ. ਸਾਇੰਸ ,ਮਨਿੰਦਰ ਸਿੰਘ ਮੈਥ ਮਾਸਟਰ, ਅਜੇ ਕੁਮਾਰ ਮੈਥ ਮਾਸਟਰ,ਬਲਜੀਤ ਸਿੰਘ ਮੈਥ ਮਾਸਟਰ, ਵਿਕਰਮਜੀਤ ਸਿੰਘ ਮੈਥ ਮਾਸਟਰ, ਜਸਪਾਲ ਸਿੰਘ ਸਾਇੰਸ ਮਾਸਟਰ, ਰਾਜ ਕੁਮਾਰ ਮੈਥ ਮਾਸਟਰ,ਪਵਨਦੀਪ ਕੌਰ ਅੰਗਰੇਜ਼ੀ ਮਿਸਟਰੈਸ ਨੇ ਬਾਖੂਬੀ ਨਿਭਾਇਆ। ਅਖੀਰ ਤੇ ਬਲਾਕ ਨੋਡਲ ਅਫ਼ਸਰ ਕਾਦੀਆਂ -1ਵਿਜੈ ਕੁਮਾਰ ਅਤੇ ਪੂਰੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਾਰੇ ਕੰਮ ਵਿੱਚ ਗੁਰਪ੍ਰੀਤ ਸਿੰਘ ਕੰਪਿਊਟਰ ਫੈਕਲਟੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments