ਕਾਦੀਆ ਨਵੰਬਰ (ਸਲਾਮ ਤਾਰੀ)ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਐਸ ਐਸ ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡੀ ਐਸ ਪੀ ਰਾਜੇਸ਼ ਕੱਕੜ ਦੀ ਰਹਿਨੁਮਾਈ ਅਤੇ ਐਸ ਐਚ ਓ ਕਾਦੀਆ ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰ ਕਾਦੀਆ ਵਿਖੇ ਫਲੈਗ ਮਾਰਚ ਕਢਿਆ ਗਿਆ।
ਇਹ ਫਲੈਗ ਮਾਰਚ ਥਾਣਾ ਕਾਦੀਆ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿੱਚ ਕਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਸ਼ਹਿਰ ਦੇ ਮੇਨ ਬਜਾਰ ਅਤੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਹਿਦਾਇਤਾਂ ਕੀਤੀਆ ਗਈਆਂ ਕੇ ਬਿਨਾ ਲਾਇਸੰਸ ਤੋ ਕੋਈ ਵੀ ਪਟਾਕੇ ਦੀ ਦੁਕਾਨ ਨਹੀਂ ਲਗਾਏਗਾ। ਇਸ ਮੋਕੇ ਬੱਸ ਸਟੈਂਡ ਕਾਦੀਆ ਵਿਖੇ ਬਸਾਂ ਦੀ ਚੈਕਿੰਗ ਵੀ ਕਿਤੀ ਗਈ। ਇਸ ਦੌਰਾਨ ਮੋਟਰਸਾਇਕਲਾਂ ਦੀ ਚੈਕਿੰਗ ਕੀਤੀ ਗਈ। ਐਸ ਐਚ ਓ ਮਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੇ ਲੋਕ ਦੀਵਾਲੀ ਨੂੰ ਮੁੱਖ ਰੱਖਦਿਆਂ ਟਰੈਫਿਕ ਨਿਯਮਾਂ ਦਾ ਧਿਆਨ ਰੱਖਣ ਅਤੇ ਕੋਈ ਵੀ ਸ਼ਕ਼ੀ ਚੀਜ਼ ਮਿਲੇ ਤਾਂ ਥਾਣਾ ਕਾਦੀਆ ਨੂੰ ਤੁਰੰਤ ਸੂਚਿਤ ਕਿਤਾ ਜਾਵੇ