spot_img
Homeਦੇਸ਼ਦਿੱਲੀਦੀਵਾਲੀ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ, ਲਾਇਸੈਂਸਸ਼ੁਦਾ ਥਾਵਾਂ ਤੋਂ ਬਿਨਾਂ ਕਿਤੇ ਵੀ ਨਹੀਂ...

ਦੀਵਾਲੀ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ, ਲਾਇਸੈਂਸਸ਼ੁਦਾ ਥਾਵਾਂ ਤੋਂ ਬਿਨਾਂ ਕਿਤੇ ਵੀ ਨਹੀਂ ਵੇਚੇ ਜਾ ਸਕਣਗੇ ਪਟਾਕੇ

ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਨੇ ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਨੂੰ ਵੇਚਣ ਤੇ ਚਲਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਲਾਇਸੈਂਸੀ ਦੁਕਾਨਾਂ ਤੋਂ ਬਿਨਾਂ ਕਿਸੇ ਵੀ ਥਾਂ ਪਟਾਕੇ ਨਹੀਂ ਵੇਚ ਸਕੇਗਾ।

ਡੀਸੀਪੀ ਨੇ ਜਾਰੀ ਹੁਕਮਾਂ ਅਨੁਸਾਰ ਸਾਈਲੈਂਸ ਜ਼ੋਨ ਜਿਵੇਂ ਕਿ ਹਸਪਤਾਲਾਂ ਤੇ ਵਿਦਿਅਕ ਅਦਾਰਿਆਂ ਦੇ ਨੇੜੇ ਆਦਿ ਪਟਾਕੇ ਨਹੀਂ ਚਲਾਏ ਜਾਣਗੇ। ਸੁੱਚੀ ਪਿੰਡ ਦੀ ਹੱਦ ਤੇ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਐਚਪੀਸੀਐਲ ਦੇ ਪਲਾਂਟਾਂ ਤੋਂ 500 ਗਜ਼ ਦੀ ਦੂਰੀ ‘ਤੇ ਹੀ ਪਟਾਕੇ ਚਲਾਏ ਜਾ ਸਕਣਗੇ।

ਹੁਕਮਾਂ ਅਨੁਸਾਰ ਲਾਇਸੈਂਸ ਹੋਲਡਰ ਗਰੀਨ ਪਟਾਕਿਆਂ ਦੀ ਵਿਕਰੀ ਹੀ ਕਰਨਗੇ ਅਤੇ ਪਾਬੰਦੀਸ਼ੁਦਾ ਪਟਾਕੇ ਨਹੀਂ ਵੇਚਣਗੇ। ਹੁਕਮਾਂ ਅਨੁਸਾਰ ਜੁੜੇ ਹੋਏ ਪਟਾਕਿਆਂ ਜਿਵੇਂ ਕਿ ਲੜੀਆਂ ਆਦਿ ਦੀ ਮੈਨੂਫੈਕਚਰਿੰਗ, ਵਿਕਰੀ ਤੇ ਵਰਤੋਂ ‘ਤੇ ਵੀ ਮੁਕੰਮਲ ਤੌਰ ‘ਤੇ ਪਾਬੰਦੀ ਹੈ ਜਿਸ ਨਾਲ ਵੱਡੇ ਪੱਧਰ ‘ਤੇ ਹਵਾ, ਅਵਾਜ਼ ਪ੍ਰਦੂਸ਼ਨ ਤੇ ਠੋਸ ਰਹਿੰਦ-ਖੂੰਹਦ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਦੀਵਾਲੀ ਵਾਲੇ ਦਿਨ ਪਟਾਕੇ ਚਲਾਏ ਸਮਾਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਕ੍ਰਿਸਮਿਸ ਅਤੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਦੌਰਾਨ ਪਟਾਕੇ ਰਾਤ 11.55 ਵਜੇ ਤੋਂ 12.30 ਵਜੇ ਤੱਕ ਵਜਾਏ ਜਾ ਸਕਣਗੇ। ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਨਿਰਧਾਰਿਤ ਸਮਾਂ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਹੈ। ਇਹ ਹੁਕਮ ਹੁਕਮ 09.11.2023 ਤੋਂ 08.05.2024 ਤੱਕ ਲਾਗੂ ਰਹਿਣਗੇ।

Jasbir Singh
Jasbir Singh
Jasbir Singh is a skilled writer and Author at Salam News Punjab, leveraging their graduation from Punjab to craft engaging and informative articles. Committed to journalistic excellence, they adhere to AP News and Google News guidelines, delivering high-quality, unbiased content. With a focus on sharing the pulse of Punjab, their dedication to storytelling upholds the publication's standards, ensuring a captivating narrative that resonates with readers.
RELATED ARTICLES
- Advertisment -spot_img

Most Popular

Recent Comments