spot_img
Homeਦੋਆਬਾਜਲੰਧਰਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ DGP ਪੰਜਾਬ ਪਹੁੰਚੇ ਜਲੰਧਰ , ਕਿਹਾ-ਸੜਕ ਸੁਰੱਖਿਆ ਲਈ...

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ DGP ਪੰਜਾਬ ਪਹੁੰਚੇ ਜਲੰਧਰ , ਕਿਹਾ-ਸੜਕ ਸੁਰੱਖਿਆ ਲਈ 1500 ਮੁਲਾਜ਼ਮ ਹੋਣਗੇ ਤਾਇਨਾਤ

ਪੀਏਪੀ ਵਿਚ ਅੱਜ 64ਵਾਂ ਪੁਲਿਸ ਯਾਦਗਾਰੀ ਦਿਵਸ ਪ੍ਰੋਗਰਾਮ ਰੱਖਿਆ ਗਿਆ। ਜਿਥੇ ਡੀਜੀਪੀ ਪੰਜਾਬ ਗੌਰਵ ਯਾਦਵ ਸਣੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਜਿਥੇ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ ਜਲੰਧਰ ਦੇ ਪੀਏਪੀ ਵਿਚ ਅਸੀਂ ਇਕੱਠਾ ਹੁੰਦੇ ਹਾਂ। ਡੀਜੀਪੀ ਨੇ ਕਿਹਾ ਕਿ ਦੀਵਾਲੀ ‘ਤੇ ਪੁਲਿਸ ਅਧਿਕਾਰੀ ਸ਼ਹੀਦਾਂ ਦੇ ਘਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਥੇ ਉਹ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।

ਇਸ ਦੌਰਾਨ ਸੜਕ ਸੁਰੱਖਿਆ ਨੂੰ ਲੈ ਕੇ ਡੀਜੀਪੀ ਯਾਦਵ ਨੇ ਕਿਹਾ ਕਿ ਇਸ ਮਿਸ਼ਨ ਵਿਚ ਲਗਭਗ 1500 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਵਰਦੀ ਵੀ ਵੱਖ ਹੋਵੇਗੀ। ਸੜਕ ਸੁਰੱਖਿਆ ਲਈ ਹਾਈ ਸਪੀਡ ਟੋਇਟਾ ਦੀਆਂ 121 ਗੱਡੀਆਂ ਤੇ 28 ਸਕਾਰਪੀਓ ਗੱਡੀਆਂ ਦਿੱਤੀਆਂ ਜਾਣਗੀਆਂ। ਹਰ 30 ਕਿਲੋਮੀਟਰ ‘ਤੇ ਇਕ ਗੱਡੀ ਤਾਇਨਾਤਰਹੇਗੀ ਤੇ ਸਾਰੀਆਂ ਗੱਡੀਆਂ ਇਕ-ਦੂਜੇ ਨਾਲ ਕਨੈਕਟ ਹੋ ਕੇ ਚੱਲਣਗੇ। ਜੇਕਰ ਕੋਈ ਘਟਨਾ ਹੋਵੇ ਤਾਂ ਤੁਰੰਤ ਇਨ੍ਹਾਂ ਟੀਮਾਂ ਨੂੰ ਪਤਾ ਚੱਲੇ ਤੇ ਇਸ ਮੌਕੇ ‘ਤੇ ਪਹੁੰਚ ਸਕੇ।

ਡੀਜੀਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ‘ਤੇ ਪੰਜਾਬ ਪੁਲਿਸ ਸਖਤ ਐਕਸ਼ਨ ਲੈ ਰਹੀ ਹੈ। ਹਰ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਦੀ ਲਿਸਟ ਤਿਆਰ ਕਰਕੇ ਉਨ੍ਹਾਂ ਦੀ ਜਾਇਦਾਦ ਸੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਤਸਕਰੀ ਦੀ ਜਾਇਦਾਦ ਕੇਸ ਵਿਚ ਅਟੈਚ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪੋਰਟਸ ਈਵੈਂਟ ਕਰਵਾਏ ਜਾ ਰਹੇ ਹਨ।

ਡੀਜੀਪੀ ਨੇ ਕਿਹਾ ਕਿ ਵੱਡੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸ ਕੇ ਉਨ੍ਹਾਂ ਦੀ ਪ੍ਰਾਪਰਟੀ ਸੀਲ ਕਰਵਾਈ ਜਾ ਰਹੀ ਹੈ। ਇਨ੍ਹਾਂ ਵਿਚੋਂ ਕੁਝ ਤਸਕਰ ਵਿਦੇਸ਼ ਵਿਚ ਬੈਠੇ ਹਨ।ਉਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments