spot_img
Homeਮਾਝਾਗੁਰਦਾਸਪੁਰ74 ਵੀ ਸਕੂਲ ਖੇਡਾਂ ' ਚ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਖਿਡਾਰੀਆਂ...

74 ਵੀ ਸਕੂਲ ਖੇਡਾਂ ‘ ਚ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਖਿਡਾਰੀਆਂ ਮਾਰੀਆ ਮਲਾ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ ਖਿਡਾਰੀਆਂ ਦੀ ਚੋਣ

74 ਵੀਅਾ ਸਕੂਲ ਖੇਡਾਂ ‘ ਚ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਖਿਡਾਰੀਆਂ ਮਾਰੀਆ ਮਲਾ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ ਖਿਡਾਰੀਆਂ ਦੀ ਚੋਣ

ਕਾਦੀਆਂ 30 ਸਤੰਬਰ (ਸਲਾਮ ਤਾਰੀ)
74 ਵੀਆਂ ਜਿਲ੍ਹਾ ਮਿਡਲ, ਹਾਈ , ਸੀਨੀਅਰ ਸੈਕੰਡਰੀ ਸਕੂਲ ਖੇਡਾਂ ਦੌਰਾਨ ਜੋਨ ਹਰਚੋਵਾਲ ਦੀ ਨੁਮਾਇੰਦਗੀ ਕਰਦਿਆਂ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਖਿਡਾਰੀਆਂ ਵਲੋਂ ਵੱਖ – ਵੱਖ ਖੇਡ ਮੁਕਾਬਲਿਆਂ ਚ ਹਿਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਲਾ ਮਾਰੀਆਂ ਹਨ । ਜ਼ਿਲ੍ਹੇ ਵਿੱਚ ਮੋਹਰੀ ਸਕੂਲ ਵਜੋਂ ਨਾਅ ਰੋਸ਼ਨ ਹੋਇਆ ਹੈ ਉਥੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਾਸਤੇ ਖਿਡਾਰੀਆਂ ਦੀ ਚੋਣ ਹੋਣ ਨਾਲ ਸਕੂਲ ਨੂੰ ਅਹਿਮ ਪ੍ਰਾਪਤੀ ਹੋਈ ਹੈ । ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ,ਸਕੂਲ ਇੰਚਾਰਜ ਤੇ ਟੀਮ ਇੰਚਾਰਜ ਲੈਕਚਰਾਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਸਕੂਲ ਦੀ ਅਡਰ 19 ਵਾਲੀਬਾਲ ਟੀਮ ਲੜਕੇ ਜਿਲ੍ਹੇ ਭਰ ਵਿਚੋਂ ਤੀਸਰੇ ਸਥਾਨ ਤੇ ਰਹੀ ਹੈ ਅਤੇ 2 ਖਿਡਾਰੀਆਂ ਅਮ੍ਰਿਤ ਪਾਲ ਸਿੰਘ ਅਤੇ ਕਰਨਦੀਪ ਸਿੰਘ ਦੀ ਸਟੇਟ ਵਾਸਤੇ ਚੋਣ ਹੋਈ ਹੈ । ਗੱਤਕਾ ਫ੍ਰੀ ਸੋਟੀਲੜਕੇ ਅਡਰ 19 ਜਿਲ੍ਹੇ ਵਿਚੋਂ ਤੀਸਰਾ ਸਥਾਨ ਜਦ ਕਿ ਵਿਅਕਤੀਗਤ ਤੌਰ ਤੇ ਗੁਰਕੀਰਤ ਸਿੰਘ ਪਹਿਲਾ ਸਥਾਨ ਤੇ ਸਟੇਟ ਪਧਰ ਲਈ ਚੋਣ ਹੋਈ ਹੈ ।
ਇਸੇ ਤਰ੍ਹਾਂ ਗਤਕਾ ਫ੍ਰੀ ਸੋਟੀ ਲੜ੍ਕੀਅਾ ਅਾਪਣੇ ਭਾਰ ਵਰਗ ਵਿਚ ਪਹਿਲਾ ਸਥਾਨ

ਤੇ ਜ਼ਿਲ੍ਹੇ ਵਿਚੋਂ ਸਾਰੀ ਟੀਮ ਸੂਬਾ ਪਧਰੀ ਮੁਕਾਬਲਾ ਵਾਸਤੇ ਚੁਣੀ ਗਈ ਹੈ ਅਡਰ 19 ਲੜਕੇ ਰਸਾਕਸ਼ੀ ਚ ਸਕੂਲ ਦਾ ਜਿਲ੍ਹੇ ਵਿਚੋਂ ਦੂਸਰਾ ਸਥਾਨ ਰਿਹਾ ਹੈ । ਇਸ ਤੋਂ ਇਲਾਵਾ ਦਮਨਪ੍ਰੀਤ ਕੌਰ ਨੇ ਆਪਣੀ ਭਾਰ ਸ਼੍ਰੇਣੀ ਬਾਕਸਿੰਗ ਮੁਕਾਬਲਾ ਵਿਚ ਪਹਿਲਾ ਤੇ ਖ ਬਾਕਸਿਗ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਜਿਲ੍ਹੇ ਭਰ ਦੇ ਸਕੂਲਾਂ ਵਿੱਚ ਆਪਣਾ ਨਾਅ ਰੋਸ਼ਨ ਕੀਤਾ ਹੈ ।ਸਕੂਲ ਪ੍ਰਬੰਧਕ ਕਮੇਟੀ ਸਕਤਰ ਡਾ ਬਚਰਨਜੀਤ ਸਿੰਘ ਭਾਟੀਆ ਤੇ ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਟੀਮ ਇਚਾਰਜ ਲੈਕ ਰਵਿੰਦਰ ਸਿੰਘ ਡਾ ਸਿਮਰਤਪਾਲ ਸਿੰਘ , ਲੈਕ ਦਲਜੀਤ ਕੋਰ ਸਮੇਤ ਸਮੂਹ ਸਟਾਫ ਤੇ ਓਹਨਾਂ ਦ ਮਾਤਾ ਪਿਤਾ ਨੂੰ ਵਧਾਈ ਭੇਂਟ ਕੀਤੀ ਹੈ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਹੈ ।ਫੋਟੋ :—ਜੇਤੂ ਖਿਡਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਟੀਮ ਇਚਾਰਜ ਲੈਕ ਰਵਿੰਦਰ ਸਿੰਘ ਅਤੇ ਡਾ ਸਿਮਰਤ ਪਾਲ ਸਿੰਘ ਦੇ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments