spot_img
Homeਮਾਝਾਗੁਰਦਾਸਪੁਰਸਿਹਤ ਸੇਵਾਵਾਂ ਅਤੇ ਪ੍ਰਮੁੱਖ ਪ੍ਰੋਗਰਾਮ ਬਾਰੇ ਮਹੀਨਾਵਾਰ ਮੀਟਿੰਗ ਵਿਚ ਵਿਚਾਰ ਚਰਚਾ

ਸਿਹਤ ਸੇਵਾਵਾਂ ਅਤੇ ਪ੍ਰਮੁੱਖ ਪ੍ਰੋਗਰਾਮ ਬਾਰੇ ਮਹੀਨਾਵਾਰ ਮੀਟਿੰਗ ਵਿਚ ਵਿਚਾਰ ਚਰਚਾ

ਹਰਚੋਵਾਲ, 19 ਮਈ (ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮੰਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸਮੂਹ ਸੀ ਐਚ ਓ, ਐਲ ਐਚ ਵੀ ਅਤੇ ਏ ਐਨ ਐਮ ਦੀ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਗਈ। ਜਿਸ ਵਿਚ ਸਮੂਹ ਪ੍ਰੋਗਰਾਮਾਂ ਬਾਰੇ ਫੀਲਡ ਵਿਚ ਚਲ ਰਹੀਆਂ ਗਤੀਵਿਧੀਆਂ ਨੂੰ ਵਾਚਿਆ ਗਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਸਮੂਹ ਸਟਾਫ ਨੂੰ ਦੱਸਿਆ ਕਿ ਫੀਲਡ ਵਿਖੇ ਹਰੇਕ ਗਰਭਵਤੀ ਦੀ ਪਹਿਲੀ ਤਿਮਾਹੀ ਵਿਚ ਰਜਿਸਟ੍ਰੇਸ਼ਨ ਲਾਜ਼ਮੀ ਬਣਾਈ ਜਾਵੇ। ਉਸਦੇ ਚਾਰ ਏ ਐਨ ਸੀ ਚੈਕਅਪ ਲਾਜ਼ਮੀ ਬਣਾਏ ਜਾਣ। ਨਵਜੰਮੇ ਬੱਚੇ ਨੂੰ ਹੈਪੇਟਾਈਟਸ ਜੀਰੋ ਡੋਜ ਲਈ ਪ੍ਰਾਈਵੇਟ ਹਸਪਤਾਲਾਂ ਨਾਲ ਰਾਬਤਾ ਕਾਇਮ ਰੱਖਿਆ ਜਾਵੇ। ਬੱਚੇ ਦਾ 9ਮਹੀਨੇ ਅਤੇ ਡੇਢ ਸਾਲ ਤੱਕ ਦਾ ਟੀਕਾਕਰਨ ਮੁਕੰਮਲ ਕੀਤਾ ਜਾਵੇ। 2023 ਨੂੰ ਐਮ ਆਰ ਆਲੀਮੀਨੇਸ਼ਨ ਸਾਲ ਵੱਜੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਇਸ ਕਰਕੇ ਹਰੇਕ ਬਚੇ ਨੂੰ ਮੀਜਲ ਰੁਬੇਲਾ ਦਾ ਟੀਕਾ ਲੱਗਾ ਹੋਣਾ ਯਾਕੀਨੀ ਬਣਾਇਆ ਜਾਵੇ। ਐਮ ਆਰ ਅਤੇ ਏ ਐਫ ਪੀ ਦੇ ਸ਼ੱਕੀ ਮਰੀਜ ਲੱਭੇ ਜਾਣ। ਬੀ ਈ ਈ ਸੁਰਿੰਦਰ ਕੌਰ ਦੁਆਰਾ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪਿੰਡ ਅਨੁਸਾਰ ਸੈਕਸ ਰੇਸ਼ੋ ਤੇ ਚਰਚਾ ਕੀਤੀ ਗਈ । ਸਮੂਹ ਐਲ ਐਚ ਵੀ ਵੱਲੋਂ ਮੌਕੇ ਤੇ ਮਹੀਨਾਵਾਰ ਰਿਪੋਰਟਾ ਜਮਾਂ ਕੀਤੀਆਂ ਗਈਆਂ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਹਰਭਜਨ ਕੌਰ ਐਲ ਐਚ ਵੀ ,ਰਾਜਵਿੰਦਰ ਕੌਰ ਐਲ ਐਚ ਵੀ ,ਕਿਰਪਾਲ ਕੌਰ, ਬਰਿੰਦਰ ਕੌਰ, ਸਮੂਹ ਸੀ ਐਚ ਓ, ਐਲ ਐਚ ਵੀ ਅਤੇ ਏ ਐਨ ਐਮ ਹਾਜਿਰ ਰਹੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments