spot_img
Homeਮਾਝਾਗੁਰਦਾਸਪੁਰਵਧੀਆ ਢੰਗ ਨਾਲ਼ ਆਪਣੀ ਡਿਊਟੀ ਨਿਭਾਉਣ ਬਦਲੇ ਐਸ ਐਚ ਓ ਸਰਬਜੀਤ ਸਿੰਘ...

ਵਧੀਆ ਢੰਗ ਨਾਲ਼ ਆਪਣੀ ਡਿਊਟੀ ਨਿਭਾਉਣ ਬਦਲੇ ਐਸ ਐਚ ਓ ਸਰਬਜੀਤ ਸਿੰਘ ਚਾਹਲ ਦਾ ਕੀਤਾ ਗਿਆ ਵਿਸੇਸ਼ ਸਨਮਾਨ

ਧਾਰੀਵਾਲ 26 ਮਾਰਚ (ਸ਼ਰਮਾ)
ਅੱਜ ਪੁਲੀਸ ਸਟੇਸ਼ਨ ਧਾਰੀਵਾਲ ਦੇ ਐਸ ਐਚ ਓ ਸਰਦਾਰ ਸਰਬਜੀਤ ਸਿੰਘ ਚਾਹਲ ਦਾ ਮਸੀਹ ਭਾਈਚਾਰੇ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ, ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਾਬਾ ਭੱਟੀ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਥਾਣਾ ਮੁਖੀ ਵਲੋ ਆਪਣੀ ਡਿਊਟੀ ਬਹੁਤ ਵਧੀਆ ਢੰਗ ਨਾਲ਼ ਨਿਬਾਈ ਜਾ ਰਹੀ ਹੈ,, ਪੁਲਸ ਸਟੇਸ਼ਨ ਧਾਰੀਵਾਲ ਵਿੱਚ ਲੋਕਾ ਨੂੰ ਇਨਸਾਫ ਮਿਲ ਰਿਹਾ ਹੈ,, ਇਲਾਕ਼ੇ ਵਿਚ ਕ੍ਰਾਈਮ ਰੇਸ਼ੋ ਘੱਟ ਰਹੀ ਹੈ,, ਸਾਬਾ ਭੱਟੀ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਪਿਛਲੇ ਦਿਨਾਂ ਵਿਚ ਸੂਬੇ ਦੇ ਹਾਲਾਤ ਬਣੇ ਹਨ,ਉਹਨਾ ਨੂੰ ਦੇਖਦੇ ਹੋਏ ਐਸ ਐਚ ਓ ਸਰਵਜੀਤ ਸਿੰਘ ਚਾਹਲ ਵਲੋ ਸਮੂਹ ਮੁਲਾਜਮ ਸਾਥੀਆਂ ਨੂੰ ਨਾਲ ਲੈਕੇ ਧਾਰੀਵਾਲ ਸ਼ਹਿਰ ਤੇ ਇਲਾਕ਼ੇ ਦੇ ਪਿੰਡਾਂ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਗਿਆ ਹੈ,, ਜਿਸ ਕਰਕੇ ਅੱਜ ਉਹਨਾ ਵਲੋ ਆਪਣੇ ਸਾਥੀਆਂ ਨੂੰ ਨਾਲ ਲੈਕੇ ਥਾਣਾ ਮੁਖੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ,, ਇਸ ਮੌਕੇ ਤੇ ਹੋਰਨਾਂ ਦੇ ਇਲਾਵਾ ਆਮ ਆਦਮੀਂ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਮੇਸ਼ ਮੇਸ਼ਾ , ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਾਰੀ, ਡੈਨੀਅਲ ਸਿੱਧੂ, ਡੈਨੀਅਲ ਭੱਟੀ, ਮੋਨੂੰ ਦੀਨਪੁਰ, ਮਨਜੀਤ ਸਿੰਘ, ਮਨੋਜ ਕੁਮਾਰ, ਜੱਗਾ, ਗੋਲੂ ਸਿੱਧੂ ਆਦਿ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments