spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਹਰਚੋਵਾਲ ਵਿੱਖੇ ਲੱਖਾਂ ਦੇ ਪ੍ਰੌਜੈਕਟਰ ਚੋਰੀ

ਸਰਕਾਰੀ ਹਾਈ ਸਕੂਲ ਹਰਚੋਵਾਲ ਵਿੱਖੇ ਲੱਖਾਂ ਦੇ ਪ੍ਰੌਜੈਕਟਰ ਚੋਰੀ

ਕਾਦੀਆਂ 16 ਮਾਰਚ(ਸਲਾਮ ਤਾਰੀ) ਇਕ ਪਾਸੇ ਭਗਵੰਤ ਮਾਨ ਸਰਕਾਰ ਸਕੂਲਾਂ ਦੀ ਨੁਹਾਰ ਬਦਲਣ ਲਈ ਜੀ ਤੋੜ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਚੋਰਾਂ ਵਲੋਂ ਆਏ ਦਿੱਨ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਨਾਈਆ ਜਾ ਰਿਹਾ ਹੈ। ਘਟਨਾ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਦੀ ਹੈ ਜਿੱਥੇ ਬੀਤੀ ਰਾਤ ਸਰਕਾਰੀ ਹਾਈ ਸਕੂਲ ਨੂੰ ਚੋਰਾਂ ਵਲੋ ਨਿਸ਼ਾਨਾ ਬਣਾਈਆ ਗਿਆ ਅਤੇ ਲੱਖਾਂ ਦੇ ਪ੍ਰੌਜੈਕਟਰ ਅਤੇ ਐਲ ਸੀ ਦੀ ਚੋਰੀ ਕਰ ਕੇ ਫਰਾਰ ਹੋ ਗਏ। ਇਸ ਸਬੰਧੀ ਜਾਨਕਾਰੀ ਦਿੰਦੀਆਂ ਸਕੂਲ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਰਾਤ ਚੋਂਕੀਦਾਰ ਨੇ ਸੁੂਚਨਾਂ ਦਿੱਤੀ ਹੈ ਕਿ ਸਕੂਲ ਚ ਚੋਰੀ ਹੋ ਗਈ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਸਕੂਲ ਮੁਖੀ ਨੇ ਕਿਹਾ ਕਿ ਚੋਰੀ ਹੋਏ ਸਮਾਨ ਵਿੱਚ 8 ਪ੍ਰੋਜੈਕਟਰ ਅਤੇ ਐਲ ਸੀ ਡੀ ਸ਼ਾਮਲ ਹੱਨ ਜਿਸ ਦੀ ਕੀਮਤ 7-8 ਲੱਖ ਦੱਸੀ ਜਾ ਰਹੀ ਹੈ। ਅਤੇ ਜਿਸ ਦੀ ਸੂਚਨਾ ਚੋਂਕੀ ਇੰਚਾਰਜ ਹਰਚੋਵਾਲ ਨੂੰ ਦੇ ਦਿੱਤੀ ਗਈ ਹੈ। ਚੋਂਕੀ ਇੰਚਾਰਜ ਸਰਵਣ ਸਿੰਘ ਨੇ ਕਿਹਾ ਕਿ ਚੌਨਕੀਦਾਰ ਕੋਲੋ ਪੁਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਕੇ ਜੋ ਵੀ ਦੋਸ਼ੀ ਸਾਹਮਣੇ ਆਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments