spot_img
Homeਮਾਝਾਗੁਰਦਾਸਪੁਰਕਾਦੀਆਂ ‘ਚ ਕੇਂਦਰੀ ਸੁਰੱਖਿਆ ਬਲਾਂ ਨੇ ਫ਼ਲੈਗ ਮਾਰਚ ਕੀਤਾ

ਕਾਦੀਆਂ ‘ਚ ਕੇਂਦਰੀ ਸੁਰੱਖਿਆ ਬਲਾਂ ਨੇ ਫ਼ਲੈਗ ਮਾਰਚ ਕੀਤਾ

ਕਾਦੀਆਂ/12 ਮਾਰਚ (ਸਲਾਮ ਤਾਰੀ)

ਅੱਜ ਸ਼ਹਿਰ ‘ਚ ਕੇਂਦਰ ਸੁਰੱਖਿਆ ਬਲਾਂ ਨੇ ਫ਼ਲੈਗ ਮਾਰਚ ਕੀਤਾ। ਇਹ ਫ਼ਲੈਗ ਮਾਰਚ ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਸੁਖਰਾਜ ਸਿੰਘ ਦੀ ਕਮਾਂਡ ਹੇਠ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ‘ਚ ਹੋਣ ਵਾਲੇ ਜੀ-20 ਸੰਮੇਲਨ ਦੇ ਸਬੰਧ ਵਿੱਚ ਪੂਰੇ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ‘ਚ ਕਾਦੀਆਂ 32 ਕੇਂਦਰੀ ਸੁਰੱਖਿਆ ਬਲ ਦੇ 32 ਜਵਾਨ ਅਤੇ ਪੰਜਾਬ ਪੁਲੀਸ ਦੇ 10 ਜਵਾਨ ਤੈਨਾਤ ਕੀਤੇ ਗਏ ਹਨ। ਜੋ ਪੂਰੇ ਸ਼ਹਿਰ ਦੀ ਨਿਗਰਾਨੀ ਕਰਨਗੇ। ਉਨ੍ਹਾਂ ਦੱਸਿਆ ਕਿ ਪੂਰੇ ਸ਼ਹਿਰ ਦੇ ਐਂਟਰੀ ਸਥਲਾਂ ਤੇ ਨਾਕੇ ਲਗਾਏ ਗਏ ਹਨ।ਇਹ ਫ਼ੋਰਸ 20 ਮਾਰਚ ਤੱਕ ਤੈਨਾਤ ਰਹੇਗੀ। ਅੱਜ ਸਵੇਰੇ ਵੀ ਸਥਾਨਕ ਬਾਜ਼ਾਰਾਂ ਵਿੱਚ ਏ ਐਸ ਆਈ ਹਰਜੀਤ ਸਿੰਘ ਦੀ ਨਿਗਰਾਨੀ ਹੇਠ ਪੈਰਾਮਿਲਟਰੀ ਫ਼ੋਰਸਜ਼ ਨੇ ਫ਼ਲੈਗ ਮਾਰਚ ਕੀਤਾ। ਪੂਰੇ ਪੰਜਾਬ ‘ਚ ਸੁਰੱਖਿਆ ਵਿਵਸਥਾ ਕਾਇਮ ਰੱਖਣ ਦੇ ਮੱਦੇਨਜ਼ਰ ਫ਼ਲੈਗ ਮਾਰਚ ਕੀਤੇ ਜਾ ਰਹੇ ਹਨ।
ਫ਼ੋਟੋ: ਕਾਦੀਆਂ ਮੇਨ ਬਾਜ਼ਾਰ ‘ਚ ਫ਼ਲੈਗ ਮਾਰਚ ਕਰਦੇ ਸੁਰੱਖਿਆ ਬਲ ਦੇ ਜਵਾਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments