spot_img
Homeਮਾਝਾਗੁਰਦਾਸਪੁਰਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦਾ ਸੈਸ਼ਨ ਵੀਰਵਾਰ 9 ਮਾਰਚ ਤੋ...

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦਾ ਸੈਸ਼ਨ ਵੀਰਵਾਰ 9 ਮਾਰਚ ਤੋ ਸ਼ੁਰੂ ਹੋ ਰਿਹਾ/ਐਮ ਡੀ ਅਮਰਜੀਤ ਸਿੰਘ ਚਾਹਲ

ਗੁਰਦਾਸਪੁਰ 7 ਮਾਰਚ (ਸ਼ਰਮਾ)
ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦਾ ਸੈਸ਼ਨ 2023/2024 ਵੀਰਵਾਰ 9 ਮਾਰਚ ਤੋ ਸ਼ੁਰੂ ਹੋ ਰਿਹਾ ਹੈ,, ਇਹ ਜਾਣਕਾਰੀ ਸ ਅਮਰਜੀਤ ਸਿੰਘ ਚਾਹਲ ਐਮ ਡੀ ਨੇ ਦਿਤੀ, ਐਮ ਡੀ ਚਾਹਲ ਨੇ ਦੱਸਿਆ ਕਿ ਇਸ ਸਾਲ ਉਹਨਾ ਦੇ ਸਕੂਲ ਨੇ ਲੀਡ ਸਕੂਲਜ਼ ਨਾਲ ਕਲੇਬ੍ਰੇਸ਼ਨ ਕੀਤਾ ਹੈ, ਜਿਸ ਵਿਚ ਬੱਚਿਆਂ ਨੂੰ ਸਾਰਾ ਸਿਲੇਬਸ ਸੌਫਟਵੇਅਰ ਅਤੇ ਸਬਜੈਕਟ ਐਪ ਰਾਹੀਂ ਪੜ੍ਹਾਇਆ ਜਾਵੇਗਾ, ਕਿਤਾਬਾਂ ਦਾ ਬੋਝ ਘਟ ਕਰਕੇ, ਪ੍ਰੋਜੈਕਟ ਦੇ ਨਾਲ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ, ਐਮ ਡੀ ਚਾਹਲ ਨੇ ਕਿਹਾ ਕਿ ਸਾਰਾ ਸਕੂਲ਼ ਡਿਜੀਟਲ ਕਰ ਦਿੱਤਾ ਗਿਆ ਹੈ,, ਮਾਪਿਆਂ ਨੂੰ ਐਪ ਰਾਹੀਂ ਉਹਨਾ ਦੇ ਬੱਚਿਆ ਦੀ ਰੋਜ਼ਾਨਾ ਰਿਪੋਰਟ ਦਿੱਤੀ ਜਾਵੇਗੀ,,ਉਹਨਾ ਨੇ ਦੱਸਿਆ ਕਿ ਸਕੂਲ਼ ਦੀਆ ਬਸਾ ਵਿੱਚ GPS ਸਿਸਟਮ ਲਗਾਇਆ ਗਿਆ ਹੈ,ਜਿਸ ਨਾਲ ਮਾਪੇ ਅਸਾਨੀ ਨਾਲ ਇਹ ਪਤਾ ਲੱਗਾ ਸਕਦੇ ਹਨ ਕਿ ਉਹਨਾਂ ਦੇ ਬੱਚੇ ਕਿੰਨੀ ਸਮਯ ਵਿੱਚ ਘਰ ਪਹੁੰਚ ਰਹੇ ਹਨ,, ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਏਸੀ ਲਗਾਏ ਗਏ ਹਨ smart tv ਵੀ ਹਰੇਕ ਕਮਰੇ ਵਿਚ ਲੱਗੇ ਹੋਏ ਹਨ, ਬੱਚਿਆਂ ਨੂੰ ਪੜ੍ਹਨ ਵਾਸਤੇ ਚੰਗਾ ਮਾਹੌਲ ਉਪਲਬਧ ਕਰਵਾਇਆ ਜਾ ਰਿਹਾ ਹੈ, ਉਹਨਾ ਨੇ ਕਿਹਾ ਕਿ ਜੋਂ ਮਾਪੇ ਆਪਣੇ ਰੁਝੇਵਿਆਂ ਕਰਕੇ ਸਕੂਲ ਨਹੀ ਆ ਸਕਦੇ ਉਹ ਗੂਗਲ ਐਪ ਰਾਹੀਂ ਵੀ ਆਪਣੇ ਬੱਚਿਆਂ ਦੀ ਫੀਸ ਦੇ ਸਕਦੇ ਹਨ, ਐਮ ਡੀ ਚਾਹਲ ਨੇ ਦੱਸਿਆ ਕਿ ਖੇਡਾਂ ਨਾਲ ਜੁੜਨ ਲਈ ਚੰਗੇ ਕੋਚ ਉਪਲੱਬਧ ਹਨ,, ਉਹਨਾ ਦੇ ਸਕੂਲ਼ ਦੇ ਵਿਦਿਆਰਥੀ ਨੈਸ਼ਨਲ ਖੇਡਾ ਵਿੱਚ ਸ਼ਾਮਿਲ ਹਨ,,

RELATED ARTICLES
- Advertisment -spot_img

Most Popular

Recent Comments