spot_img
Homeਮਾਝਾਗੁਰਦਾਸਪੁਰ40 ਸਾਲ ਪਹਿਲਾ ਲੰਗਰ ਸੇਵਾ ਦੀ ਪ੍ਰਥਾ ਅੱਜ ਵੀ ਕਾਇਮ

40 ਸਾਲ ਪਹਿਲਾ ਲੰਗਰ ਸੇਵਾ ਦੀ ਪ੍ਰਥਾ ਅੱਜ ਵੀ ਕਾਇਮ

ਕਾਦੀਆਂ/4 ਮਾਰਚ (ਸਲਾਮ ਤਾਰੀ)
ਹਰ ਸਾਲ ਦੀ ਤਰਾਂ ਇਸ ਸਾਲ ਵੀ ਨੌਜਵਾਨ ਸੇਵਕ ਜਥਾ ਮੁਹੱਲਾ ਅਕਾਲ ਗੜ ਵੱਲੋਂ ਚੋਲਹਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤਾਂ ਦੇ ਲਈ ਲੰਗਰ ਲਗਾਇਆ ਗਿਆ। ਜਿਸ ਵਿੱਚ ਹਜ਼ਾਰਾ ਦੀ ਤਾਦਾਦ ‘ਚ ਸੰਗਤਾਂ ਨੇ ਹਿੱਸਾ ਲਿਆ। ਇਸ ਲੰਗਰ ਸੇਵਾ ਬਾਰੇ ਗੱਲਬਾਤ ਕਰਦੀਆਂ ਜਥੇਦਾਰ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ ਮੁਹੱਲਾ ਅਹਿਮਦੀਆ ਤੋਂ ਅਕਾਲ ਗੜ ਤੋਂ ਹੁੰਦਾ ਹੋਇਆ ਸੰਗ ਹਰ ਸਾਲ 3 ਮਾਰਚ ਨੂੰ ਇੱਥੋਂ ਗੁਜ਼ਰਦਾ ਹੈ। ਅੱਜ ਤੋਂ 40 ਸਾਲ ਪਹਿਲਾਂ ਜਦ ਸੰਗ ਇੱਥੋਂ ਗੁਜ਼ਰਦਾ ਸੀ ਤਾਂ ਉਨ੍ਹਾਂ ਦੇ ਸਾਥੀਆਂ ਦੇ ਦਿਲ ‘ਚ ਆਇਆ ਕਿ ਸੰਗਤਾਂ ਦੀ ਸੇਵਾ ਲਈ ਸਾਨੂੰ ਕੁੱਝ ਕਰਨਾ ਚਾਹੀਦਾ ਹੈ। ਇਸੇ ਦੌਰਾਨ ਜਦੋਂ ਸੰਗਤਾਂ ਗੁਜ਼ਰ ਰਹਿਆਂ ਸਨ ਤਾਂ ਸੰਗਤਾਂ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਲੋਕ ਪਾਣੀ ਅਤੇ ਮੁਫ਼ਤ ਦਵਾਈਆਂ ਦੇਣ ਦਾ ਕੈਂਪ ਲਗਾਉਂਦੇ ਹਨ। ਇਸ ਤੋਂ ਬਾਅਦ ਅਸੀਂ ਵੀ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸੰਗਤਾਂ ਲਈ ਪਹਿਲਾਂ ਪਾਣੀ ਅਤੇ ਚਾਹ ਦਾ ਪਰਬੰਧ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਖਾਨੇ ਦੀ ਸੇਵਾ ਸ਼ੁਰੂ ਕਰ ਦਿੱਤੀ। ਚੰਦ ਰੁਪਏ ਤੋਂ ਸ਼ੁਰੂ ਹੋਈ ਸੇਵਾ ਹੌਲੀ ਹੌਲੀ ਲੱਖਾਂ ਰੁਪਏ ਤੱਕ ਪਹੁੰਚ ਗਈ। ਹੁਣ ਹਰ ਸੰਗ ਦੇ ਮੌਕੇ ਤੇ ਸਥਾਨਕ ਲੋਕਾਂ ਦਾ ਕਾਫ਼ੀ ਸਹਿਯੋਗ ਮਿਲਦਾ ਹੈ। ਅਤੇ 1 ਮਾਰਚ ਤੋਂ ਹੀ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਅਤੇ ਸੰਗਤਾਂ ਲਈ ਬਿਹਤਰੀਨ ਪਕਵਾਨ ਤਿਆਰ ਕੀਤੇ ਜਾਂਦੇ ਹਨ। ਪੂਰਾ ਸ਼ਹਿਰ ਇਸ ਮੌਕੇ ਤੇ ਮੁਹੱਲਾ ਅਕਾਲ ਗੜ ਆਉਂਦਾ ਹੈ ਅਤੇ ਲੰਗਰ ਸੇਵਾ ਵਿੱਚ ਹਿੱਸਾ ਲੈਂਦਾ ਹੈ। ਇਸ ਮੌਕੇ ਤੇ ਗੁਰਜੀਤ ਸਿੰਘ ਡਿੰਪਲ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਤੇ ਮੁਹੱਲਾ ਵਾਸੀ ਜਿਨ੍ਹਾਂ ‘ਚ ਅਵਤਾਰ ਸਿੰਘ ਭਾਟੀਆ, ਬਿਕਰਮਜੀਤ ਸਿੰਘ ਹੈਪੀ ਭਾਟੀਆ ਦਾ ਸਾਨੂੰ ਵਿਸ਼ੇਸ਼ ਸਹਿਯੋਗ ਮਿਲਦਾ ਹੈ। ਇਸ ਵਾਰ ਸਾਨੂੰ ਛ: ਲੱਖ ਰੁਪਏ ਤੋਂ ਵੱਧ ਦੀ ਸੇਵਾ ਪ੍ਰਾਪਤ ਹੋਈ। ਜਿਸ ਦੇ ਕਾਰਨ ਅਸੀਂ ਜਿਨ-ਹਾਂ ਵੀ ਲੰਗਰ ਤਿਆਰ ਕਰਵਾਉਂਦੇ ਸਨ ਸ਼ਹਿਰ ਵਾਸੀ ਬਿਨਾਂ ਲੰਗਰ ਛਕੇ ਖ਼ਾਲੀ ਨਹੀਂ ਜਾਂਦਾ ਸੀ। ਇਸ ਮੌਕੇ ਤੇ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਸੇਵਾ ਕਰਦੇ ਆ ਰਹੇ ਹਨ। ਅੱਜ ਉਨ੍ਹਾਂ ਦੇ ਬੱਚੇ ਪੂਰੀ ਸੇਵਾ ਭਾਵਨਾ ਨਾਲ ਲੰਗਰ ਸੇਵਾ ਕਰਦੇ ਹਨ। ਛੋਟੇ ਛੋਟੇ ਬੱਚੇ ਵੀ ਆਪਣੇ ਮਾਪੇ ਨਾਲ ਗੁਰੂ ਦੇ ਲੰਗਰ ‘ਚ ਸੇਵਾ ਕਰਦੇ ਹਨ। ਇਸ ਸੰਗ ‘ਚ ਸਿੱਖ ਮੁਸਲਿਮ ਭਾਈਚਾਰੇ ਦੀ ਸਾਫ਼ ਝਲਕ ਨਜ਼ਰ ਆਉਂਦੀ ਹੈ। ਜੋਕਿ ਆਪਸੀ ਏਕਤਾ ਅਤੇ ਪਿਆਰ ਦੀ ਬਿਹਤਰੀਨ ਮਿਸਾਲ ਪੇਸ਼ ਕਰਦੀ ਹੈ।
ਫ਼ੋਟੋ: ਅਵਤਾਰ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਸਾਥੀ ਜਾਣਕਾਰੀ ਦਿੰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments