spot_img
Homeਮਾਝਾਗੁਰਦਾਸਪੁਰਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਗਤ ਪੰਜਾਬੀ ਸਭਾ ਦਾ ਸਨਮਾਨ ਕੀਤਾ...

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਗਤ ਪੰਜਾਬੀ ਸਭਾ ਦਾ ਸਨਮਾਨ ਕੀਤਾ ਗਿਆ ਗੁਰਮੁਖੀ ਸ਼ਾਹਮੁਖੀ ਅੰਗਰੇਜ਼ੀ ਅਤੇ ਹਿੰਦੀ ਚਾਰੋਂ ਭਾਸ਼ਾਵਾਂ ਦਾ ਸੁਮੇਲ ਹੈ ਕਾਇਦਾ-ਏ-ਨੂਰ: ਮੁਕੇਸ਼ ਵਰਮਾ

ਕਾਦੀਆਂ 26 ਫਰਵਰੀ (ਸਲਾਮ ਤਾਰੀ)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਰਮਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਮੁੱਖ ਸਹਿਯੋਗੀ ਡਾ: ਹਰੀ ਸਿੰਘ ਜਾਚਕ ਅਤੇ ਜਨਰਲ ਸਕੱਤਰ ਪ੍ਰੋ.ਅਪਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦੀ ਵਿਸ਼ੇਸ਼ ਕਾਨਫਰੰਸ ਅਤੇ ਸਨਮਾਨ ਸਮਾਰੋਹ ਕੰਪਲੈਕਸ, ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਕਰਵਾਇਆ ਗਿਆ | ਜਗਤ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਮੁਕੇਸ਼ ਵਰਮਾ, ਜਨਰਲ ਸਕੱਤਰ ਪਵਨ ਭਾਰਦਵਾਜ ਅਤੇ ਉਪ ਪ੍ਰਧਾਨ ਜਸਬੀਰ ਸਿੰਘ ਸਮਰਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ | ਉਨ੍ਹਾਂ ਤੋਂ ਇਲਾਵਾ ਇੰਗਲੈਂਡ ਤੋਂ ਲਖਵਿੰਦਰ ਸਿੰਘ ਲੱਖਾ ਲੱਖਾ ਸਲੇਮਪੁਰ, ਕੈਨੇਡਾ ਤੋਂ ਸੁੰਦਰ ਪਾਲ ਰਾਜਾਸਾਂਸੀ ਮੀਆਂ ਨਿਮਰ ਫਾਊਂਡੇਸ਼ਨ, ਜਗਮਾਲ ਸਿੰਘ ਮਠਾੜੂ ਪ੍ਰਧਾਨ ਇੰਟਰਨੈਸ਼ਨਲ ਕਵੀ ਦਰਬਾਰ, ਅਮਰੀਕਾ ਤੋਂ ਭੈਣ ਸੁਰਜੀਤ ਕੌਰ ਸਕਾਰਮੈਂਟੋ, ਦੁਬਈ ਤੋਂ ਕੁਲਵਿੰਦਰ ਕੌਰ, ਮਹਿਕ ਪੰਜਾਬ ਦੀ ਦੇ ਕਰੀਬ 65 ਗਰੁੱਪਾਂ ਵਿਚ ਸ਼ਿਰਕਤ ਕੀਤੀ ਕਰਨ ਵਾਲੇ ਮੁੱਖ ਸੰਚਾਲਕ ਰਾਮਲਾਲ ਭਗਤ, ਪੰਜਾਬੀ ਲੇਖਿਕਾ ਆਰਟਿਸਟ ਸੁਸਾਇਟੀ ਦੀ ਪ੍ਰਧਾਨ ਗੁਰਚਰਨ ਕੌਰ ਕੋਛੜ, ਸਤਿੰਦਰ ਸਿੰਘ ਸਿੱਧਵਾਂ ਕੈਨੇਡਾ, ਗੁਰਮੁਖੀ ਦੀ ਵਾਰਿਸ ਸਾਹਿਤਕ ਸਭਾ, ਪੰਜਾਬ ਭਵਨ ਜਲੰਧਰ ਦੇ ਮੁੱਖ ਸੰਚਾਲਕ ਪ੍ਰੀਤ ਹੀਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਵੱਖ-ਵੱਖ ਬੁਲਾਰਿਆਂ ਨੇ ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਮਹੱਤਵ ਤੇ ਜੋਰ ਦਿੱਤਾ। ਮੌਕੇ ਸੰਬੋਧਨ ਕਰਦਿਆਂ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਦੇ ਮੁਖੀ ਮੁਕੇਸ਼ ਵਰਮਾ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਪੰਜਾਬੀ ਜਗਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਵੱਲੋਂ 2009 ਤੋਂ ਲੈ ਕੇ ਹੁਣ ਤੱਕ ਕਰਵਾਈਆਂ ਗਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਅਤੇ ਪੰਜਾਬ ਦੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਦਾ ਇੱਕੋ ਇੱਕ ਸਾਧਨ ਕਾਇਦਾ ਨੂਰ ਤਿਆਰ ਕੀਤਾ ਗਿਆ ਸੀ ਜਿਸ ਨੂੰ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਗਾਇਬ ਕਰ ਦਿੱਤਾ। ਜਿਸ ਨੂੰ ਚੇਅਰਮੈਨ ਅਜੈਬ ਸਿੰਘ ਚੱਠਾ ਵੱਲੋਂ ਸੰਨ 2016 ਚ ਓਸੇ ਤਰਜ਼ ‘ਤੇ ਤਿਆਰ ਕੀਤਾ ਗਿਆ, ਕਾਇਦਾ ਨੂਰ ਗੁਰਮੁਖੀ ਹਿੰਦੀ, ਅੰਗਰੇਜ਼ੀ ਅਤੇ ਸ਼ਾਹਮੁਖੀ ਸਿੱਖਣ ਦਾ ਬਹੁਤ ਹੀ ਆਸਾਨ ਸਾਧਨ ਹੈ, ਜੋ ਕਿ ਮਾਂ ਨੂੰ ਪੰਜਾਬੀ ਬੋਲਣ ਆਪੇ ਸਿੱਖਣ ਲਈ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸਤਿੰਦਰਜੀਤ ਕੌਰ ਕਾਹਲੋਂ, ਸਤਿੰਦਰਜੀਤ ਕੌਰ ਬੁੱਟਰ, ਸ਼੍ਰੋਮਣੀ ਸੰਤ ਕਵੀ ਸਭਾ ਦੇ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਬੱਲ, ਨਿਰਮਲ ਕੌਰ ਕੋਟਲਾ ਪ੍ਰਧਾਨ ਵਿਸ਼ਵ ਪੰਜਾਬੀ ਨਾਰੀ ਸਾਹਿਤ ਮੰਚ, ਪ੍ਰੋਫੈਸਰ ਇੰਦਰਬੀਰ ਸਿੰਘ ਸਰਾਂ, ਚਿੰਤਨਸ਼ੀਲ ਸਹਿਜ ਧਾਰਾ ਦੀ ਚੇਅਰਪਰਸਨ ਮਨਦੀਪ ਕੌਰ ਭਮਰਾ ਹਾਜ਼ਰ ਸਨ। , ਸ਼ੈਲੇਂਦਰ ਸਿੰਘ ਰਾਜਨ, ਅਤਿੰਦਰਪਾਲ ਸਿੰਘ, ਗੁਰਮੇਲ ਸਿੰਘ, ਬੇਅੰਤ ਕੌਰ ਗਿੱਲ,ਹਰਮੀਤ ਸਿੰਘ ਸਕੱਤਰ ਕੇਂਦਰੀ ਦਫ਼ਤਰ, ਜਸਵਿੰਦਰ ਕੌਰ ਜੱਸੀ ਦਫ਼ਤਰ ਸਕੱਤਰ ਆਦਿ ਹਾਜ਼ਰ ਸਨ।
ਫੋਟੋ ਨੰਬਰ ਇੱਕ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਮੁਕੇਸ਼ ਵਰਮਾ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕਰਦੇ ਹੋਏ ਡਾ: ਹਰੀ ਸਿੰਘ ਜਾਚਕ ਤੇ ਹੋਰ ਉੱਘੀਆਂ ਸ਼ਖਸੀਅਤਾਂ।
ਫੋਟੋ ਨੰਬਰ ਦੋ ਵਿੱਚ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਸੰਬੋਧਨ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments