spot_img
Homeਮਾਝਾਗੁਰਦਾਸਪੁਰਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੈਟਰਨਜ ਵੈਲਫੇਅਰ ਔਰਗਨੲਈਜੇਸਨ ਗੁਰਦਾਸਪੁਰ ਦਾ ਜਥਾ ਹਰਚੋਵਾਲ...

ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੈਟਰਨਜ ਵੈਲਫੇਅਰ ਔਰਗਨੲਈਜੇਸਨ ਗੁਰਦਾਸਪੁਰ ਦਾ ਜਥਾ ਹਰਚੋਵਾਲ ਤੋਂ ਰਵਾਨਾ।

 

 

ਸ੍ਰੀ ਹਰਗੋਬਿੰਦਪੁਰ 3 ਫ਼ਰਵਰੀ (ਪ੍ਰਦੀਪ ਸਿੰਘ ਬੇਦੀ)
ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਲੰਮੇ ਤੋਂ ਸਿੱਖ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਵੱਖ ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਕੌਮੀ ਇਨਸਾਫ਼ ਮੋਰਚੇ ਵਿਚ ਸ਼ਾਮਿਲ ਹੋਣ ਲਈ ਵੈਟਰਨਜ ਵੈਲਫੇਅਰ ਔਰਗਨੲਈਜੇਸਨ ਗੁਰਦਾਸਪੁਰ ਵੱਲੋਂ ਵੱਡੀ ਗਿਣਤੀ ਵਿਚ ਪੀ ਆਰ ਓ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ ਦੀ ਪ੍ਰਧਾਨਗੀ ਹੇਠ ਸਾਬਕਾ ਸੈਨਿਕਾਂ ਅਤੇ ਸਮਾਜਸੇਵੀ ਦਾ ਜੱਥਾ ਪਿੰਡ ਹਰਚੋਵਾਲ ਤੋਂ ਰਵਾਨਾਂ ਹੋਇਆਂ।ਇਸ ਮੌਕੇ ਜੱਥੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਅਰੇਬਾਜ਼ੀ ਕੀਤੀ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਬੱਸ ਰਾਹੀਂ ਆਪਣਾ ਜਥਾ ਰਵਾਨਾ ਕੀਤਾ ਗਿਆ।ਇਸ ਮੌਕੇ ਕੈਪਟਨ ਧਰਮਿੰਦਰ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਇਹ ਮੋਰਚਾ ਸਿੱਖ ਕੌਮ ਦਾ ਹੈ ਅਤੇ ਹਰ ਸਿੱਖ ਨੂੰ ਅਪੀਲ ਹੈ ਕਿ ਇਸ ਮੋਰਚੇ ਵਿਚ ਪਰਿਵਾਰਾ ਸਾਹਿਤ ਸ਼ਾਮਿਲ ਹੋ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਵਿਚ ਆਪਣਾ ਯੋਗਦਾਨ ਜਰੂਰ ਪਾਉ। ਉਨ੍ਹਾਂ ਨੇ ਕਿਹਾ ਕਿ ਜੇਕਰ ਸੌਦਾ ਸਾਧ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਸਾਡੇ ਬੰਦੀ ਸਿੰਘਾਂ ਜ਼ੋ ਆਪਣੀਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ ਹੈ।ਇਸ ਮੌਕੇ ਪੀ ਆਰ ਓ ਪੰਜਾਬ ਅਤੇ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ, ਕੈਪਟਨ ਜਗੀਰ ਸਿੰਘ ਚੱਕਸਰੀਫ,ਤਜਿੰਦਰ ਸਿੰਘ ਮੇਤਲੇ ਸਤਵਿੰਦਰ ਸਿੰਘ, ਹਰਦੀਪ ਸਿੰਘ ਅਵਾਣ ਮਨਜਿੰਦਰ ਸਿੰਘ ਰਾਜੂਬੇਲਾ, ਤਰਲੋਚਨ ਸਿੰਘ ਝੰਡਾ ਲੁਬਾਣਾ, ਜਸਵਿੰਦਰ ਸਿੰਘ ਕਾਦੀਆਂ, ਗੁਰਸਿੰਦਰ ਸਿੰਘ ਚੀਮਾਂ ਖੁਡੀ,ਇਲਾਕੇ ਦੇ ਹੋਰ ਵੀ ਬਹੁਤ ਸਾਰੇ ਸਾਬਕਾ ਸੈਨਿਕ ਅਤੇ ਭਾਈ ਹਰਵਿੰਦਰ ਸਿੰਘ ਠੀਕਰੀਵਾਲ ਸਮਾਜ ਸੇਵੀ ਸੰਸਥਾ ਅਤੇ ਉਹਨਾ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments