spot_img
Homeਮਾਝਾਗੁਰਦਾਸਪੁਰਕਾਦੀਆਂ ਵਿਖੇ ਅਜ ਜਿਲ੍ਹਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਜੀ ਵੱਲੋਂ ਦੌਰਾ...

ਕਾਦੀਆਂ ਵਿਖੇ ਅਜ ਜਿਲ੍ਹਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਜੀ ਵੱਲੋਂ ਦੌਰਾ ਕੀਤਾ ਗਿਆ

ਕਾਦੀਆਂ 24 ਨਵੰਬਰ (ਮੁਨੀਰਾ ਸਲਾਮ ਤਾਰੀ)
ਕਾਦੀਆਂ ਵਿਖੇ ਅਜ ਜਿਲ੍ਹਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਜੀ ਵੱਲੋਂ ਦੌਰਾ ਕੀਤਾ ਗਿਆ । ਅਤੇ ਇਸ ਮੌਕੇ ਉਨ੍ਹਾਂ ਤਹਿਸੀਲ ਦਫ਼ਤਰ ਅਤੇ ਨਗਰ ਕੌਂਸਲ ਕਾਦੀਆਂ ਦੇ ਦਫਤਰ ਵਿੱਚ ਜਾ ਕੇ ਚੈਕਿੰਗ ਕੀਤੀ ।ਇਸ ਮੌਕੇ ਜਨਾਬ ਮੁਹੰਮਦ ਅਸ਼ਫਾਕ ਜੀ ਜਿਲ੍ਹਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਮੁੱਖ ਮੰਤਵ ਇਹ ਹੈ ਕਿ ਸਾਡੇ ਤਹਿਸੀਲ ਦਫ਼ਤਰ ਵਿਚ ਅਤੇ ਈ ਉ ਦਫ਼ਤਰ ਵਿਚ ਜੋ ਸਹੂਲਤਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ| ਉਸ ਵਿੱਚ ਕਿਸ ਤਰ੍ਹਾਂ ਦਾ ਰਿਕਾਰਡ ਮੇਨਟੇਨ ਕੀਤਾ ਜਾ ਰਿਹਾ ਹੈ । ਕਿ ਉਸ ਵਿੱਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ । ਅਤੇ ਲੋਕਾਂ ਨੂੰ ਹੋਰ ਸੁਵਿਧਾਵਾਂ ਨਵੀਆਂ ਸੁਵਿਧਾਵਾਂ ਦਿਤੀਆ ਜਾ ਸਕਦੀਆਂ ਹਨ । ਇਸ ਮੌਕੇ ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਡੀਸੀ ਆਫਿਸ ਤੋਂ ਇਥੇ ਪੂਰੀ ਟੀਮ ਆਈ ਹੋਈ ਹੈ । ਜਿਸ ਵਿਚ ਉਹਨਾ ਦੇ ਚਾਰ ਅਧਿਕਾਰੀ ਮੌਜੂਦ ਹਨ ਅਤੇ ਉਹ ਇਕੱਲੇ ਇਕੱਲੇ ਪਰੋਸੈਸ ਦੀ ਚੈਕਿੰਗ ਕਰ ਰਹੇ ਹਨ । ਅਤੇ ਜੇਕਰ ਕੋਈ ਕਮੀ| ਪਾਈ ਜਾਂਦੀ ਹੈ ਤਾਂ ਉਸ ਨੂੰ ਦਰੁਸਤ ਕੀਤਾ ਜਾਵੇਗਾ । ਅਤੇ ਉਹਨਾਂ ਨੂੰ| ਇਸ ਬਾਰੇ ਪੂਰੀ ਤਰਾਂ ਸਮਝਾਇਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਮੰਤਵ ਇਹ ਹੈ ਕੇ ਲੋਕਾਂ ਨੂੰ ਕਰਪਸ਼ਨ ਮੁਕਤ ਮਾਹੌਲ ਮਿਲੇ ਅਤੇ ਉਹਨਾਂ ਲੋਕਾਂ ਦੇ ਕੰਮ ਸਮੇਂ ਸਿਰ ਹੋਣ ਅਤੇ ਸਚਾਰੂ ਢੰਗ ਨਾਲ ਹੋਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਟਰੈਫਿਕ ਸਮੱਸਿਆ ਬਾਰੇ ਕਿਹਾ ਕਿ ਐਸ ਐਸ p ਸਾਹਿਬ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ । ਸਾਡਾ ਮਕਸਦ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀ ਹੈ ਅਤੇ ਲੋਕਾਂ ਨੂੰ ਅਤੇ ਬਜ਼ਾਰ ਵਾਲਿਆਂ ਨੂੰ ਇਹ ਸਮਝਣਾ ਪਵੇਗਾ ਕੀ ਇਹ ਟ੍ਰੈਫਿਕ ਸਮੱਸਿਆ ਨੂੰ ਚੰਗੇ ਢੰਗ ਨਾਲ ਲੋਕਾਂ ਦੇ ਤਾਲਮੇਲ ਨਾਲ ਸੁਧਾਰਿਆ ਜਾ ਸਕੇ । ਫੋਟੋ :– ਜਿਲ੍ਹਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਜੀ ਜਾਣਕਾਰੀ ਦਿੰਦਿਆਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments