spot_img
Homeਮਾਝਾਗੁਰਦਾਸਪੁਰਡੈਂਟਲ ਸਿਹਤ ਪੰਦਰਵਾੜਾ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖੇ ਮਿਤੀ 14 ਨਵੰਬਰ ਤੋਂ...

ਡੈਂਟਲ ਸਿਹਤ ਪੰਦਰਵਾੜਾ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖੇ ਮਿਤੀ 14 ਨਵੰਬਰ ਤੋਂ 29 ਨਵੰਬਰ ਤੱਕ ਲਗਾਇਆ ਜਾ ਮੈਡੀਕਲ ਕੈਂਪ

ਬਟਾਲਾ, 12 ਨਵੰਬਰ  (ਮੁਨੀਰਾ ਸਲਾਮ ਤਾਰੀ)-ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀ ਹਰਭਜਨ ਰਾਮ “ਮਾਂਡੀ” ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾ. ਸ਼੍ਰੀਮਤੀ ਨੀਲਮ ਕੁਮਾਰੀ ਦੀ ਰਹਿਨੁਮਾਈ ਹੇਠ 34-ਵਾਂ ਡੈਂਟਲ ਸਿਹਤ ਪੰਦਰਵਾੜਾ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖੇ ਮਿਤੀ 14 ਨਵੰਬਰ  ਤੋਂ  29 ਨਵੰਬਰ ਤੱਕ ਲਗਾਇਆ ਜਾ ਰਿਹਾ ਹੈ l

ਇਸ ਸਮੇਂ ਡਾ.ਸ਼੍ਰੀਮਤੀ ਸੈਪਾਂ ਕੁਮਾਰ ਡੈਂਟਲ ਅਫ਼ਸਰ ਨੇ ਜਾਣਕਾਰੀ ਦਿੱਤੀ ਕਿ ਇਸ ਡੈਂਟਲ ਸਿਹਤ ਪੰਦਰਵਾੜੇ ਵਿੱਚ ਲੋਕਾਂ ਦੇ ਦੰਦਾਂ ਦਾ ਫਰੀ ਚੈੱਕ ਕੀਤਾ ਜਾਵੇਗਾ ਤੇ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ਼ ਕੀਤਾ ਜਾਵੇਗਾ,ਇਸ ਪੰਦਰਵਾੜੇ ਵਿੱਚ ਸਕੂਲੀ ਬੱਚਿਆਂ ਦੇ ਦੰਦਾਂ ਦਾ ਚੈੱਕ – ਅਪ ਵੀ ਕੀਤਾ ਜਾਵੇਗਾ l ਇਸ  ਦੌਰਾਨ ਜਰੂਰਤਮੰਦ ਤੇ ਗਰੀਬ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਦਿੱਤੇ ਜਾਣਗੇ l

ਇਸ ਸਮੇਂ ਸ਼੍ਰੀ ਅਜੇ ਕੁਮਾਰ ਮੈਡੀਕਲ਼ ਅਫ਼ਸਰ, ਡਾ. ਮੰਨਤਜੋਤ ਸਿੰਘ ਮੈਡੀਕਲ਼ ਅਫ਼ਸਰ, ਡਾ. ਰੀਤੂ ਮੈਡੀਕਲ਼ ਅਫ਼ਸਰ, ਸ੍ਰ. ਰਾਜਬੀਰ ਸਿੰਘ ਕੰਮ ਬੀ. ਈ. ਈ, ਸ਼੍ਰੀਮਤੀ ਗੁਰਪ੍ਰੀਤ ਫ਼ਰਮੇਸੀ ਅਫ਼ਸਰ, ਸਵੀਟਾ ਸਟਾਫ ਨਰਸ, ਆਸ਼ਾ ਰਾਣੀ ਰੇਡੀਓ ਗ੍ਰਾਫ਼ਰ, ਹਰਭਜਨ ਕੌਰ ਫਾਰਮੇਸੀ ਅਫ਼ਸਰ ਤੇ ਹੋਰ ਕਰਮਚਾਰੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments