spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪ੍ਰਧਾਨ ਡਾ ਧਰਮਸੋਤ ਦੀ ਅਗਵਾਈ ਵਿੱਚ ਪੰਜਾਬ ਬਾਜੀਗਰ ਫਰੰਟ ਗੁਰਦਾਸਪੁਰ ਵੱਲੋਂ...

ਜ਼ਿਲ੍ਹਾ ਪ੍ਰਧਾਨ ਡਾ ਧਰਮਸੋਤ ਦੀ ਅਗਵਾਈ ਵਿੱਚ ਪੰਜਾਬ ਬਾਜੀਗਰ ਫਰੰਟ ਗੁਰਦਾਸਪੁਰ ਵੱਲੋਂ ਆਪਣੀਆਂ ਮੰਗਾਂ ਲਈ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ

ਕਾਦੀਆਂ 1 ਅਕਤੂਬਰ  (ਮੁਨੀਰਾ ਸਲਾਮ ਤਾਰੀ) ਕੌਮੀ ਪ੍ਰਧਾਨ ਬਾਜੀਗਰ ਫਰੰਟ ਸਰਦਾਰ ਦਵਿੰਦਰ ਸਿੰਘ ਦਿਆਲ ਦੀ ਪ੍ਰੇਰਨਾ ਸਦਕਾ ਅੱਜ ਜ਼ਿਲਾ ਪ੍ਰਧਾਨ ਬਾਜ਼ੀਗਰ ਫਰੰਟ , ਡਾ ਜਗਬੀਰ ਸਿੰਘ ਦੀ ਅਗਵਾਈ ਵਿੱਚ ਕਰਮ ਸਿੰਘ ਚੇਅਰਮੈਨ, ਸਰਪ੍ਰਸਤ ਕੁਲਬੀਰ ਸਿੰਘ ਜੇਈ, ਜੋਗਾ ਸਿੰਘ ਬੋਹਡ਼ੀ ਸਾਹਿਬ ਬਸਰਾਵਾਂ , ਕਨਵੀਨਰ ਖਹਿਰਾ ਸਿੰਘ ,ਮਿੱਠਾ ਸਰਕਲ ਪ੍ਰਧਾਨ , ਸ੍ਰੀ ਕਰਮ ਥਿੰਦ ਪੂਰ ਪਵਨ ਥਿੰਦ ਸਰਕਲ ਪ੍ਰਧਾਨ ਬਟਾਲਾ ,ਕੁਲਦੀਪ ਸਿੰਘ ਸਕਾਲਾ ਜ਼ਿਲਾ ਮੀਤ ਪ੍ਰਧਾਨ, ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਅਸ਼ਫਾਕ ਜੀ ਨੂੰ ਆਪਣੀ ਬਰਾਦਰੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ । ਅਤੇ ਨਵੀਂ ਬਣੀ ਜ਼ਿਲ੍ਹਾ ਗਠਿਤ ਕਮੇਟੀ ਨੇ ਗੁਲਦਸਤਾ ਭੇਂਟ ਕਰਕੇ ਡਿਪਟੀ ਕਮਿਸ਼ਨਰ ਵੱਲੋਂ ਵਧਾਈ ਕਬੂਲੀ । ਡਾ ਧਰਮਸੋਤ ਨੇ ਮੰਗ ਪੱਤਰ ਚ ਮੰਗ ਕੀਤੀ ਕਿ ਬਾਜ਼ੀਗਰ ਅਤੇ ਵਿਮੁਕਤ ਜਾਤੀਆਂ ਅਤੇ ਟੱਪਰੀਵਾਸ ਕਬੀਲੇ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਾਸਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਭਲਾਈ ਤੇ ਵਿਕਾਸ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਵੇਂ ਕਿ ਕਾਰੋਬਾਰ ਰੁਜ਼ਗਾਰ ਪੈਦਾ ਕਰਨ ਸਲੱਮ ਏਰੀਆ ਡਿਵੈਲਪਮੈਂਟ ਆਦਿ ਸਕੀਮਾਂ ਦਾ ਪੂਰਨ ਰੂਪ ਚ ਲਾਭ ਨਹੀਂ ਮਿਲ ਰਿਹਾ ਅਤੇ ਇਨ੍ਹਾਂ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਵਾ ਕੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਕੋਈ ਵਰਕਸ਼ਾਪ ਜਾਂ ਸੈਮੀਨਾਰ ਕਰਵਾਇਆ ਜਾਵੇ। ਡਾ ਧਰਮਸੋਤ ਨੇ ਕਿਹਾ ਕਿ ਬਾਜ਼ੀਗਰ ਅਤੇ ਵਿਮੁਕਤ ਜਾਤੀਆਂ ਦੇ ਲੋਕਾਂ ਵੱਲੋਂ ਐਨ, ਡੀ ,ਏ ਪੀ ਸੀ ਐਸ ਅਤੇ ਆਈ ਪੀ ਐਸ ਦੀਆਂ ਸਰਕਾਰੀ ਨੌਕਰੀਆਂ ਦੀ ਭਰਤੀ ਲਈ ਕੰਪੀਟੀਸ਼ਨ ਵਿਚ ਨਹੀਂ ਆ ਪਾਉਂਦੇ ।ਇਨ੍ਹਾਂ ਲਈ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪੱਧਰੀ ਕੋਚਿੰਗ ਕਲਾਸਾਂ ਲਗਾਉਣ ਦਾ ਸਥਾਈ ਪ੍ਰਬੰਧ ਕੀਤਾ ਜਾਵੇ । ਡਾ ਧਰਮਸੋਤ ਨੇ ਕਿਹਾ ਕਿ ਬਾਜ਼ੀਗਰ ਬਰਾਦਰੀ ਨੇ ਜਿੱਥੇ ਜ਼ਿਲ੍ਹੇ ਦੇ ਘਰ ਬਣਾ ਕੇ ਵਸੋ ਕੀਤੀ ਹੈ, ਉਹ ਭਾਵੇਂ ਜਗ੍ਹਾ ਸ਼ਾਮਲਾਟ ਪੰਚਾਇਤੀ ਖੂਹੀ ਮਾਲਕ ਨਾਲ ਲਕੀਰ ਜਿੱਥੇ ਵੀ ਘਰ ਬਣਾ ਕੇ ਰਹਿ ਰਹੇ ਹਨ ਉਸ ਥਾਂ ਦੀ ਨਾਮ ਅਲਾਟਮੈਂਟ ਕਰਵਾਈ ਜਾਵੇ ।ਅਤੇ ਕਾਰੋਬਾਰ ਅਤੇ ਰੁਜ਼ਗਾਰ ਲਈ ਘੱਟ ਰੇਟ ਤੇ ਕਰਜ਼ੇ ਮੁਹੱਈਆ ਕਰਵਾਏ ਜਾਣ ਤਾਂ ਜੋ ਆਪਣੇ ਪਰਿਵਾਰ ਲਈ ਰੋਟੀ ਰੋਜ਼ੀ ਕਮਾ ਸਕਣ । ਚੰਗਾ ਬਸੇਰਾ ਹੋ ਸਕੇ ,ਇਸ ਮੌਕੇ ਉਨ੍ਹਾਂ ਦੇ ਨਾਲ ਡਾ ਜਰਨੈਲ ਸਿੰਘ ਥਿੰਦ, ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਅੰਮੋਨੰਗਲ, ਡਾ ਤਰਸੇਮ ਸਿੰਘ ਹਕੀਮਪੁਰ ,ਪੱਪੂ ਪ੍ਰਧਾਨ ਈਸੇਪੁਰ ਆਦਿ ਮੌਜੂਦ ਸਨ। ਫੋਟੋ :— ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮੁਹੰਮਦ ਇਸਫਾਕ ਜੀ ਨੂੰ ਮੰਗ ਪੱਤਰ ਦੇਣ ਉਪਰੰਤ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments