spot_img
Homeਮਾਝਾਗੁਰਦਾਸਪੁਰਸਿਵਲ ਡਿਫੈਂਸ ਟੀਮ ਨੇ ਸੀਨੀਅਰ ਸੰਕੈਡਰੀ ਸਕੂਲ ਬਟਾਲ ਵਿਖੇ ਸ.ਭਗਤ ਸਿੰਘ ਦਾ...

ਸਿਵਲ ਡਿਫੈਂਸ ਟੀਮ ਨੇ ਸੀਨੀਅਰ ਸੰਕੈਡਰੀ ਸਕੂਲ ਬਟਾਲ ਵਿਖੇ ਸ.ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਕਾਦੀਆਂ 28 ਸਤੰਬਰ (ਮੁਨੀਰਾ ਸਲਾਮ ਤਾਰੀ) :- ਅੱਜ ਬਟਾਲਾ ਦੀ ਸਿਵਲ ਡਿਫੈਂਸ ਟੀਮ ਨੇ ਸੀਨੀਅਰ ਸਕੈਂਡਰੀ ਸਕੂਲ ਲੜਕੇ ਖੰਡਾ ਖੋਲਾ ਮੁਹੱਲਾਬਟਾਲ ਵਿਖੇ ਸ.ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਪਿ੍ੰਸੀਪਲ ਅਨਿਲ ਸ਼ਰਮਾ” ਨੇ ਮਹਿਮਾਨ ਡਿਪਟੀ ਚੀਫ਼ ਵਾਰਡਨ  ਹਰਦੀਪ ਸਿੰਘ ਬਾਜਵਾ”ਪੋਸਟ ਵਾਰਡਨ “ਧਰਮਿੰਦਰ ਸ਼ਰਮਾ  ਅਤੇ ਸਾਰੀ ਟੀਮ ਦਾ ਸਵਾਗਤ ਕੀਤਾ।

ਮੁੱਖ ਮਹਿਮਾਨ ਨੇ ਸ.ਭਗਤ ਸਿੰਘ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਵਰਗਾ ਬਣਨ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤਾ।

ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਸਿਰ ਤੇ ਪੀਲੀ ਪੱਗ ਬੰਨ੍ਹੀ ਅਤੇ ਵਿਦਿਆਰਥੀਆਂ ਨੂੰ ਸ.ਭਗਤ ਸਿੰਘ ਦੇ ਜੀਵਨ ਬਾਰੇ ਦੱਸਿਆ।

ਉਨ੍ਹਾਂ ਦੱਸਿਆ ਕਿ ਸੁਤੰਤਰਤਾ ਅੰਦੋਲਨ ਦੇ ਪ੍ਰਮੁੱਖ ਸੁਤੰਤਰਤਾ ਸੈਨਾਨੀ ਸਨ। ਇਨ੍ਹਾਂ ਦਾ ਜਨਮ28 ਸਤੰਬਰ 1907 ਨੂੰ ਹੋਇਆ ਸੀ।

ਸ਼੍ਰੀ ਅਨਿਲ ਸ਼ਰਮਾ ਨੇ ਵਿਦਿਆਰਥੀ ਨੂੰ ਸ. ਭਗਤ ਸਿੰਘ ਵਰਗਾ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾੜੀ ਸੰਗਤ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਨਸ਼ਿਆਂ ਦੀ ਵਰਤੋਂ ਬੰਦ ਕਰੋ ਕਿਉਂਕਿ ਨਸ਼ੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਪਾ ਰਹੇ ਹਨ।ਮਸ਼ਹੂਰ ਹਵਾਲਾ “ਜੇ ਤੁਸੀਂ ਇੱਕ ਦਿਨ ਲਈ ਛੱਡ ਸਕਦੇ ਹੋਤਾਂ ਤੁਸੀਂ ਇੱਕ ਜੀਵਨ ਲਈ ਛੱਡ ਸਕਦੇ ਹੋ”।

ਉਪਰੰਤ ਵਿਦਿਆਰਥੀਆਂ ਨੇ ਸ.ਭਗਤ ਸਿੰਘ ਜੀ ਦੇ ਜੀਵਨ ਤੇ ਭਾਸ਼ਣ ਅਤੇ ਕਵਿਤਾਵਾਂ ਸੁਣਾਈਆਂ।ਪ੍ਰੋਗਰਾਮ ਦੀ ਸਮਾਪਤੀ ਮੁੱਖ ਮਹਿਮਾਨ ਅਤੇ ਸਮੁੱਚੀ ਸਿਵਲ ਡਿਫੈਂਸ ਟੀਮ ਨੂੰ ਸਨਮਾਨਿਤ ਕਰਕੇ ਕੀਤੀ ਗਈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments