spot_img
Homeਮਾਝਾਗੁਰਦਾਸਪੁਰਹਲਕਾਅ ਬਿੱਲੀ, ਨੇਵਲਾ ਅਤੇ ਗਿਦੜ ਦੇ ਕੱਟਣ ਨਾਲ ਵੀ ਹੋ ਸਕਦਾ ਹੈ।...

ਹਲਕਾਅ ਬਿੱਲੀ, ਨੇਵਲਾ ਅਤੇ ਗਿਦੜ ਦੇ ਕੱਟਣ ਨਾਲ ਵੀ ਹੋ ਸਕਦਾ ਹੈ। ਹੈਲਥ ਇੰਸਪੈਕਟਰ ਕੁਲਬੀਰ ਸਿੰਘ

ਕਾਦੀਆਂ 28 ਸਤੰਬਰ (ਮੁਨੀਰਾ ਸਲਾਮ ਤਾਰੀ) :- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਲਕਾਅ ਮੁਕਤ ਕਰਨ ਲਈ ਸਿਹਤ ਵਿਭਾਗ ਪੰਜਾਬ ਨੂੰ ਨਵੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਅੱਜ ਸਿਹਤ ਵਿਭਾਗ ਕਾਦੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ, ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੀਆਂ ਸਖਤ ਹਦਾਇਤਾਂ ਮੁਤਾਬਕ ਸਿਹਤ ਵਿਭਾਗ ਕਾਦੀਆਂ ਦੀ ਟੀਮ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਲਾਲ ਜੀ ਦੀ ਰਹਿਨੁਮਾਈ ਹੇਠ ਲੋਕਾਂ ਨੂੰ ਹਲਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਹਤ ਵਿਭਾਗ ਕਾਦੀਆਂ ਦੇ ਹੈਲਥ ਇੰਸਪੈਕਟਰ ਸ੍ਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਨਸਾਨਾਂ ਨੂੰ ਹਲਕਾ ਸਿਰਫ਼ ਕੁੱਤੇ ਤੋਂ ਨਹੀਂ ਬਲਕਿ ਬਿੱਲੀ, ਨੇਵਲਾ ਅਤੇ ਗਿਦੜ ਤੋਂ ਵੀ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਹਲਕਾਅ ਇਨ੍ਹਾਂ ਜਾਨਵਰਾਂ ਦੇ ਕੱਟਣ ਦੇ ਨਾਲ ਤਾਂ ਹੁੰਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਜਾਨਵਰਾਂ ਵੱਲੋਂ ਇਨਸਾਨਾਂ ਨੂੰ ਮਾਰੀਆਂ ਗਈਆਂ ਨੌਹੁੰਦਰਾਂ ਦੇ ਨਾਲ ਵੀ ਹੋ ਸਕਦਾ ਹੈ। ਬਿੱਲੀ, ਕੁੱਤਾ, ਨੇਵਲਾ ਅਤੇ ਗਿੱਦੜ ਦੇ ਵੱਢਣ ਜਾਂ ਨਹੁੰਦਰਾਂ ਮਾਰਨ ਦੇ ਤੁਰੰਤ ਹੀ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਬਣ ਜਾਂ ਡੈਟੋਲ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਅਤੇ ਇਸਦੇ ਨਾਲ ਹੀ ਨਜ਼ਦੀਕੀ ਸਿਹਤ ਕੇਂਦਰ ਤੋਂ ਵੀ ਇਸ ਦੀ ਸਲਾਹ ਲੈ ਕੇ ਜਰੂਰ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅੱਗੇ ਦੱਸਿਆ ਕਿ ਆਪਣੇ ਘਰਾਂ ਵਿੱਚ  ਪਾਲਤੂ ਜਾਨਵਰਾਂ ਨੂੰ ਪਹਿਲਾ ਟੀਕਾ ਤਿੰਨ ਮਹੀਨੇ ਬਾਅਦ ਅਤੇ ਉਸ ਤੋਂ ਬਾਅਦ ਹਰ ਸਾਲ ਉਹਨਾਂ ਨੂੰ ਹਲਕਾਅ ਦਾ ਟੀਕਾ ਪਸ਼ੂ ਹਸਪਤਾਲ ਤੋਂ ਲਗਵਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਜਾਨਵਰਾਂ ਵੱਲੋਂ ਕਿਸੇ ਇਨਸਾਨ ਨੂੰ ਕੱਟਣ ਤੇ ਜਾਨਲੇਵਾ ਨਾ ਹੋ ਸਕੇ। ਇਸ ਮੌਕੇ ਹੈਲਥ ਇੰਸਪੈਕਟਰ ਸ ਕੁਲਬੀਰ ਸਿੰਘ ਦੇ ਨਾਲ ਡਾ. ਸੂਮੀਤ ਸਿੰਘ, ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ ਯੁਗਰਾਜ ਸਿੰਘ, ਨਰਿੰਦਰ ਸਿੰਘ ਬਿੱਲਾ, ਅਮਨਦੀਪ ਸਿੰਘ ਆਦ ਕਰਮਚਾਰੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments