spot_img
Homeਮਾਝਾਗੁਰਦਾਸਪੁਰਬਲਾਕ ਗੁਰਦਾਸਪੁਰ 1 ਦੀਆਂ ਖੇਡਾਂ ਸਫਲਤਾਪੂਰਵਕ ਸੰਪੰਨ

ਬਲਾਕ ਗੁਰਦਾਸਪੁਰ 1 ਦੀਆਂ ਖੇਡਾਂ ਸਫਲਤਾਪੂਰਵਕ ਸੰਪੰਨ

*ਗੁਰਦਾਸਪੁਰ 23 ਸਤੰਬਰ (ਸਲਾਮ ਤਾਰੀ ) *

* ਅੱਜ ਬੱਬੇਹਾਲੀ ਸਟੇਡੀਅਮ ਵਿਖੇ ਬਲਾਕ ਗੁਰਦਾਸਪੁਰ 1 ਦੀਆਂ ਬਲਾਕ ਪੱਧਰੀ ਖੇਡਾਂ ਸਫਲਤਾਪੂਰਵਕ ਸੰਪੰਨ ਹੋ ਗਈਆਂ। ਇਸ ਦੌਰਾਨਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਇੱਕਬਾਲ ਸਿੰਘ ਗੋਰਾਇਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਗੋਰਾਇਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਬਲਾਕ ਪੱਧਰ ਤੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਕਲੱਸਟਰ ਪੱਧਰੀ ਜੇਤੂ ਖਿਡਾਰੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਖੇਡ ਮੁਕਾਬਲਿਆਂ ਨੂੰ ਨੇਪਰੇ ਚਾੜ੍ਹਨ ਵਿੱਚ ਅਧਿਆਪਕਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ। ਆਪਣੇ ਸੰਬੋਧਨ ਬੀ.ਪੀ.ਈ.ਓ ਸ. ਗੋਰਾਇਆ ਨੇ ਕਿਹਾ ਕਿ ਖੇਡਾਂ ਮਨੁੱਖ ਦਾ ਅਨਿੱਖੜਵਾਂ ਅੰਗ ਹਨ ਜੋ ਕਿ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਹਰ ਮਨੁੱਖ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਇਸ ਦੌਰਾਨ ਆਏ ਮੁੱਖ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਵੰਡੇ। ਓਵਰਆਲ ਟਰਾਫੀ ਕਲੱਸਟਰ ਪਾਹੜਾ ਨੇ ਜਿੱਤੀ ਇਸ ਮੌਕੇ ਇਸ ਮੌਕੇ ਬਲਾਕ ਸਪੋਰਟਸ ਅਫ਼ਸਰ ਕਰਮਜੀਤ ਸਿੰਘ ਗੁਰਿੰਦਰਜੀਤ ਸਿੰਘ ਦੀਨਾਨਗਰ-2 , ਸੈਂਟਰ ਮੁੱਖ ਅਧਿਆਪਕ ਪਰਮਜੀਤ ਸਿੰਘ ਗੁਰਿੰਦਰਜੀਤ ਸਿੰਘ ਹਰਪਾਲ ਸਿੰਘ ਜਗਦੀਪ ਸਿੰਘ ਨਾਨਕ ਸਿੰਘ ਕੁਲਵਿੰਦਰ ਕੌਰ ਹਰਪ੍ਰੀਤ ਕੌਰ ਹੈੱਡ ਟੀਚਰ ਜਤਿੰਦਰ ਕੁਮਾਰ ਰਾਜਿੰਦਰਪਾਲ ਕੌਰ ਪੂਨਮ ਅਧਿਆਪਕ ਹਰਜਿੰਦਰ ਕੌਰ ਅਨੁਰਾਧਾ ਡੀਗਰਾ ਪਿਰਥੀਪਾਲ ਸਿੰਘ ਸਿਕੰਦਰ ਸ਼ਰਮਾ ਗੁਰਪ੍ਰੀਤ ਸਿੰਘ ਰਵਿੰਦਰ ਸਿੰਘ ਸੁਭਾਸ਼ ਚੰਦਰ ਰੂਪ ਲਾਲ ਜਸਬੀਰ ਸਿੰਘ ਅੰਜੂ ਬਾਲਾ ਯੋਗੇਸ਼ ਸਰੰਗਲ ਪੁਨੀਤ ਸਰੰਗਲ ਰਵਿੰਦਰ ਕੁਮਾਰ ਜੂਨੀਅਰ ਸਹਾਇਕ ਸੁਰੇਸ਼ ਕੁਮਾਰ ਮਿਡ ਡੇ ਮੀਲ ਮੈਨੇਜਰ ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments