ਕਾਦੀਆਂ 19 ਸਤੰਬਰ (ਮੁਨੀਰਾ ਸਲਾਮ ਤਾਰੀ) :- ਪੰਜਾਬ ਵੈਦ ਮੰਡਲ ਦੇ ਪ੍ਰਧਾਨ ਜਨਕ ਰਾਜ ਸ਼ਰਮਾ ਵੱਲੋ ਬਟਾਲਾ ਸਿਵਲ ਡਿਫੈਂਸ ਟੀਮ ਦੇ ਕੰਮਾਂ ਤੋ ਖੁਸ਼ ਹੋ ਕੇ ਸਿਵਲ ਡਿਫੈਂਸ ਦੇ ਨੋਜਵਾਨਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਗੱਲ ਕਰਦਿਆਂ ਜਨਕ ਰਾਜ ਸ਼ਰਮਾ ਨੇ ਕਿਹਾ ਕਿ ਬਟਾਲਾ ਸਿਵਲ ਡਿਫੈਂਸ ਵਲੋ ਸਮਾਜ ਭਲਾਈ ਲਈ ਵਧੀਆ ਕੰਮ ਕੀਤਾ ਜਾ ਰਿਹਾ ਹੇ ਵੱਖ ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਪੋਸਟ ਵਾਰਡਨ ਧਰਮਿੰਦਰ ਸ਼ਰਮਾ, ਸੈਕਟਰ ਵਾਰਡਨ ਅਸ਼ਵਨੀ ਕੁਮਾਰ, ਕੁਲਵਿੰਦਰ ਸਿੰਘ, ਰਾਘਵ ਗੁਪਤਾ, ਵਲੰਟੀਅਰ ਮੋਹਨ ਲਾਲ, ਦਲਜਿੰਦਰ ਸਿੰਘ, ਹਰਦੀਪ, ਹਰਜੀਤ ਸਿੰਘ ਸੰਧੂ, ਸਰਬਜੀਤ, ਸੁਮਿਤ,
ਬਲਜਿੰਦਰ, ਗੁਰਮੀਤ ਸਿੰਘ, ਰੂਬੀ, ਬਲਰਾਮ, ਜੁਝਾਰ ਸਿੰਘ, ਰਜਿੰਦਰ, ਜਤਿੰਦਰ ਸ਼ਰਮਾ, ਜੁਗਰਾਜ, ਬਲਜੀਤ ਸਿੰਘ, ਰਜੇਸ਼ ਕੁਮਾਰ ਆਦ ਹਾਜਰ ਸਨ।