spot_img
Homeਮਾਝਾਗੁਰਦਾਸਪੁਰਆਪ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਚਾਲਾਂ ਚਲ...

ਆਪ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਚਾਲਾਂ ਚਲ ਰਹੀ ਹੈ – ਬਿਕਰਮ ਮਜੀਠਿਆ

ਕਾਦੀਆਂ 16 ਸਤੰਬਰ (ਮੁਨੀਰਾ ਸਲਾਮ ਤਾਰੀ) :- ਪੰਜਾਬ ਦੀ ਰਾਜਨੀਤੀ ਵਿੱਚ ਆਪ੍ਰੇਸ਼ਨ ਲੋਟਸ ਦਾ ਮੁੱਦਾ ਛਾਇਆ ਹੋਇਆ ਹੈ। ਇਸ ਬਾਰੇ ਅੱਜ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਗੰਭੀਰ ਦੋਸ਼ ਲਾਏ ਹਨ ਕਿ ਵਿਧਾਇਕਾਂ ਦੀ ਖਰੀਦ ਫਰੋਖਤ ਹੋਈ ਹੈ। ਇਸ ਬਾਰੇ ਬੀਤੇ ਦਿਨ ਆਪ ਵਿਧਾਇਕਾਂ ਦੇ ਵਫਦ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਵੀ ਕੀਤੀ ਹੈ। ਪੰਜਾਬ ਪੁਲਿਸ ਨੇ ਇਸ ਬਾਰੇ ਐਫ ਆਈ ਆਰ ਦਰਜ ਕਰਕੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਐਫ ਆਈ ਆਰ ਤਾਂ ਕੀਤੀ ਗਈ ਹੈ ਪਰ ਹਾਲੇ ਤੱਕ ਕਿਸੇ ਕੋਲ ਵੀ ਇਸ ਦੀ ਕਾਪੀ ਨਹੀਂ ਹੈ।

ਅਕਾਲੀ ਆਗੂ ਮਜੀਠਿਆ ਨੇ ਆਪ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਹ ਚਾਲਾਂ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੱਸ ਰਹੇ ਹਨ ਕਿ 6- 7 MLA ਨੂੰ ਫੋਨ ਆਇਆ ਹੈ, ਹਰਪਾਲ ਚੀਮਾ ਦੱਸ ਰਹੇ  ਸੀ 10 MLA ਅਤੇ ਅਮਨ ਅਰੋੜਾ 35 ਕਹਿ ਰਹੇ ਹਨ। ਪਹਿਲਾਂ ਫੈਸਲਾ ਕਰੋ ਕਿ ਕੀ ਕਹਿਣਾ ਹੈ।ਮਜੀਠਿਆ ਨੇ ਕਿਹਾ ਕਿ ਜਿਹੜੇ ਦੋਸ਼ ਆਪ ਪਾਰਟੀ ਨੇ ਲਾਏ ਹਨ, ਇਹ ਤਾਂ ਲੋਕਤੰਤਰ ਲਈ ਖਤਰੇ ਦੀ ਗੱਲ ਹੈ। 24 ਘੰਟੇ ਬੀਤ ਚੁੱਕੇ ਹਨ, ਕੋਈ ਤੱਥ ਜਾਂ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਆਪ ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਉਹ ਕੱਲ ਨੂੰ ਸਬੂਤ ਦੇਣਗੇ। ਉਨ੍ਹਾਂ ਕਿਹਾ ਮੈਂ ਵੀ FIR ਦੀ ਕਾਪੀ ਮੰਗੀ ਸੀ ਪਰ ਮੈਨੂੰ ਕੀ ਦੇਣੀ ਪਰ ਮੀਡੀਆ ਤੇ ਹੋਰਨਾਂ ਕੋਲ ਵੀ ਨਹੀਂ ਹੈ।  ਮਜੀਠਿਆ ਨੇ ‘ਆਪ’ ਵਿਧਾਇਕਾਂ ਨੂੰ ਖ਼ਰੀਦਣ ਦੇ ਮਾਮਲੇ ‘ਚ ਸੈਂਟਰਲ ਏਜੰਸੀ ਜਾਂਚ ਅਕਾਲੀ ਆਗੂ ਨੇ ਅੱਗੇ ਕਿਹਾ ਕਿ ਇਨ੍ਹਾਂ ਨੇ ਵਿਧਾਇਕ ਸ਼ੀਤਲ ਦਾ ਨਾਂ ਲਿਆ ਹੈ ਅਤੇ ਦੋਸ਼ ਕੇਂਦਰੀ ਗ੍ਰਹਿ ਮੰਤਰੀ ਉਤੇ ਲਾਇਆ ਹੈ। ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਲੋਕਤੰਤਰ ਨੂੰ ਖਤਰਾ ਹੈ ਅਤੇ ਇਸ ਦੀ ਜਾਂਚ ਕਰਵਾਈ ਜਾਵੇ। ਮਜੀਠਿਆ ਨੇ ਕਿਹਾ ਕਿ ਵਿਧਾਇਕ ਸ਼ੀਤਲ ਆਖ ਰਿਹਾ ਹੈ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਵਿਧਾਇਕ ਸ਼ੀਤਲ ਖਿਲਾਫ ਤਾਂ ਵੱਖ-ਵੱਖ 8 ਕੇਸ ਦਰਜ ਹਨ। ਸ. ਮਜੀਠਿਆ ਨੇ ਸਵਾਲ ਕੀਤਾ ਕਿ ਹਰਪਾਲ ਚੀਮਾ ਨੇ ਕਿਹਾ ਕਿ ਬਲਜਿੰਦਰ ਕੌਰ ਨੂੰ ਵੀ ਪੇਸ਼ਕਸ਼ ਕੀਤੀ ਹੈ, ਉਹ ਦੱਸਣ ਕਿ ਉਹ ਪ੍ਰੈਸ ਕਾਨਫਰੰਸ ਵਿੱਚ ਕਿਉਂ ਨਹੀਂ ਆਈ।ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਨੇ ਆਪ੍ਰੇਸ਼ਨ ਲੋਟਸ ਤਹਿਤ ਬੀਜੇਪੀ ਉਤੇ ਆਪ ਪਾਰਟੀ ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ ਲਾਏ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments