spot_img
Homeਮਾਝਾਗੁਰਦਾਸਪੁਰਕਾਲਜ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ

ਕਾਲਜ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ

ਕਾਦੀਆਂ 6 ਸਤੰਬਰ (ਮੁਨੀਰਾ ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਮਨਾਉਂਦੇ ਹੋਏ ਕਾਲਜ ਆਡੀਟੋਰੀਅਮ ਵਿਚ ਇਕ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ ।ਇਸ ਮੌਕੇ ਸਮਾਗਮ ਚ ਮੁੱਖ ਮਹਿਮਾਨ ਵੱਲੋਂ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਸ਼ਿਰਕਤ ਕੀਤੀ । ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਵਿਦਿਆਰਥੀਆਂ ਵੱਲੋਂ ਦੇਸ਼ ਦੇ ਦੂਸਰੇ ਰਾਸ਼ਟਰਪਤੀ ਤੇ ਉੱਘੇ ਸਿੱਖਿਆ ਸ਼ਾਸਤਰੀ ਸਰਵਪੱਲੀ ਡਾ ਰਾਧਾ ਕ੍ਰਿਸ਼ਨਨ ਦੇ ਜੀਵਨ ਉੱਪਰ ਵਿਚਾਰ ਪੇਸ਼ ਕੀਤੇ ਗਏ। ਕਾਲਜ ਦੀ ਵਿਦਿਆਰਥਣ ਜੋਤ ਸਰੂਪ ਕੌਰ ਵੱਲੋਂ ਆਪਣੇ ਭਾਸ਼ਨ ਰਾਹੀਂ ਅਧਿਆਪਕ ਤੇ ਵਿਦਿਆਰਥੀ ਵਿਸ਼ੇ ਤੇ ਵਿਚਾਰ ਪੇਸ਼ ਕੀਤੇ । ਵਿਦਿਆਰਥੀ ਨਿਖਿਲ , ਗੁਰਪਿੰਦਰ ਕੌਰ , ਸਿਮਰਨਜੀਤ ਕੌਰ ਨੇ ਕਵਿਤਾਵਾਂ ਤੇ ਗੀਤ ਪੇਸ਼ ਕਰ ਕੇ ਅਧਿਆਪਕ ਦਿਵਸ ਦੀ ਮਹੱਤਤਾ ਨੂੰ ਉਜਾਗਰ ਕੀਤਾ । ਮੁੱਖ ਮਹਿਮਾਨ ਡਾ ਹੁੰਦਲ ਨੇ ਆਪਣੇ ਸੰਬੋਧਨ ਚ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਦਾ ਅਤੁੱਟ ਰਿਸ਼ਤਾ ਹੈ ਤੇ ਵਿਦਿਆਰਥੀ ਦੇ ਜੀਵਨ ਉੱਪਰ ਆਪਣੇ ਅਧਿਆਪਕਾਂ ਦਾ ਡੂੰਘਾ ਪ੍ਰਭਾਵ ਸਦੀਵੀ ਕਾਇਮ ਰਹਿੰਦਾ ਹੈ । ਗਿਆਨ ਹਾਸਿਲ ਕਰਨ ਲਈ ਅਧਿਆਪਕ ਹਮੇਸ਼ਾ ਮਾਰਗ ਦਰਸ਼ਨ ਵਾਂਗ ਵਿਦਿਆਰਥੀ ਜੀਵਨ ਰੌਸ਼ਨ ਕਰਦਾ ਹੈ । ਤੇ ਅਧਿਆਪਕ ਨੂੰ ਵਿਦਿਆਰਥੀ ਕੋਲੋਂ ਬਹੁਤ ਕੁਝ ਨਵਾਂ ਗ੍ਰਹਿਣ ਕਰਨ ਦਾ ਮੌਕਾ ਮਿਲਦਾ ਹੈ । ਇਸ ਕਰ ਕਿ ਇਹ ਪਵਿੱਤਰ ਰਿਸ਼ਤਾ ਗਿਆਨ ਦੇ ਆਦਾਨ ਪ੍ਰਦਾਨ ਲਈ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ। ਤੇ ਰਹਿੰਦੀ ਦੁਨੀਆਂ ਤਕ ਕਾਇਮ ਰਹੇਗਾ । ਵਿਦਿਆਰਥੀ ਵੱਲੋਂ ਰੰਗਾਰੰਗ ਪ੍ਰੋਗਰਾਮ ਤੇ ਖੇਡਾਂ ਆਯੋਜਿਤ ਕਰਕੇ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟ ਕੀਤਾ । ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਮੰਚ ਦਾ ਸੰਚਾਲਨ ਜਸਪ੍ਰੀਤ ਕੌਰ , ਚਾਂਦ ਪ੍ਰੀਤ ਕੌਰ ,ਹਰਕੀਰਤ ਕੌਰ , ਜੋਤਸਰੂਪ ਕੌਰ, ਵੱਲੋਂ ਬਾਖੂਬੀ ਕੀਤਾ ਗਿਆ । ਸਮਾਗਮ ਵਾਸਤੇ ਸਿਮਰਨਜੀਤ ਕੌਰ , ਗੁਰਪਿੰਦਰ ਕੌਰ , ਨਿਖਿਲ , ਜੋਬਨਪ੍ਰੀਤ ਸਿੰਘ , ਸਾਹਿਲ , ਗੁਰਚਰਨ ਸਿੰਘ , ਪੋਲੋਸ, ਚੰਦਨਪ੍ਰੀਤ ਕੌਰ, ਨੇਹਾ ਭਗਤ, ਜੱਸ ਮੀਤ ਕੌਰ , ਕੋਮਲਪ੍ਰੀਤ ਕੌਰ , ਜੈਸਮੀਨ ਕੌਰ , ਜੋਤਸਰੂਪ ਕੌਰ, ਹਰਕੀਰਤ ਕੌਰ , ਵਿਦਿਆਰਥੀਆਂ ਵੱਲੋਂ ਯੋਗਦਾਨ ਪਾਇਆ ਗਿਆ। ਇਸ ਸਮਾਗਮ ਚ ਕਾਲਜ ਅਧਿਆਪਕਾਂ ਚ ਪ੍ਰੋ ਕੁਲਵਿੰਦਰ ਸਿੰਘ ,ਪ੍ਰੋ ਸੁਖਪਾਲ ਕੌਰ, ਪ੍ਰੋਫੈਸਰ ਗੁਰਿੰਦਰ ਸਿੰਘ, ਡਾ ਗੁਰਦੀਪ ਸਿੰਘ , ਪ੍ਰੋ ਹਰਕੰਵਲ ਸਿੰਘ , ਪ੍ਰੋ ਸਤਵਿੰਦਰ ਸਿੰਘ , ਪ੍ਰੋ ਮਨਪ੍ਰੀਤ ਕੌਰ, ਪ੍ਰੋ ਕੌਸ਼ਲ ਕੁਮਾਰ ,ਪ੍ਰੋ ਰਾਕੇਸ਼ ਕੁਮਾਰ , ਡਾ ਸਿਮਰਤਪਾਲ ਸਿੰਘ, ਡਾ ਸਤਿੰਦਰ ਕੌਰ ਸਮੇਤ ਸਟਾਫ ਹਾਜ਼ਰ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments