spot_img
Homeਮਾਝਾਗੁਰਦਾਸਪੁਰਗੁਰਦਾਸਪੁਰ ਬਲਾਕ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਗੁਰਦਾਸਪੁਰ ਬਲਾਕ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਗੁਰਦਾਸਪੁਰ, 3 ਸਤੰਬਰ (ਮੁਨੀਰਾ ਸਲਾਮ ਤਾਰੀ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸਬੱਬ ਬਣ ਰਹੀਆਂ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ 1 ਸਤੰਬਰ ਤੋਂ ਸ਼ੁਰੂ ਹੋਈਆਂ ਬਲਾਕ ਪੱਧਰੀ ਖੇਡਾਂ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ ਹੈ ਅਤੇ ਖੇਡ ਮੈਦਾਨਾਂ ਵਿੱਚ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਜਿੱਤਾਂ ਦਰਜ ਕੀਤੀਆਂ ਹਨ। ਜੇਤੂ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਇਹ ਖਿਡਾਰੀ ਹੁਣ 12 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ।

ਸ਼ਹੀਦ ਲੈਫਟੀਨੇਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਪੋਰਟਸ ਸਟੇਡੀਅਮ ਗੁਰਦਾਸਪੁਰ ਵਿਖੇ 1 ਤੋਂ 3 ਸਤੰਬਰ ਤੱਕ ਕਰਵਾਈਆਂ ਗਈਆਂ ਗੁਰਦਾਸਪੁਰ ਬਲਾਕ ਦੀਆਂ ਖੇਡਾਂ ਅੱਜ ਸ਼ਾਮ ਸਮਾਪਤ ਹੋ ਗਈਆਂ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬੜੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ।

ਲੜਕਿਆਂ ਦੇ ਅੰਡਰ 17 ਸਾਲ ਉਮਰ ਵਰਗ ਦੇ ਰੱਸਾ-ਕਸੀ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਸਰਕਾਰੀ ਮਿਡਲ ਸਕੂਲ ਤੱਤਲਾ ਦੀ ਟੀਮ ਰਹੀ ਹੈ ਜਦਕਿ ਦੂਸਰਾ ਸਥਾਨ ਸਰਕਾਰੀ ਮਿਡਲ ਸਕੂਲ ਘੁੱਲਾ ਦੀ ਟੀਮ ਨੇ ਹਾਸਲ ਕੀਤਾ। ਲੜਕੇ ਅੰਡਰ-21 ਉਮਰ ਵਰਗ ਵਿੱਚ ਆਰਮੀ ਪਬਲਿਕ ਸਕੂਲ ਤਿੱਬੜੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਐੱਸ.ਡੀ. ਕਾਲਜ ਦੀਨਾਨਗਰ ਦੀ ਟੀਮ ਨੇ ਹਾਸਲ ਕੀਤਾ ਜਦਕਿ ਦੂਜੇ ਸਥਾਨ ’ਤੇ ਸਰਕਾਰੀ ਕਾਲਜ ਗੁਰਦਾਸਪੁਰ ਦੀ ਟੀਮ ਰਹੀ।

ਫੁੱਟਬਾਲ ਦੇ ਬਲਾਕ ਪੱਧਰੀ ਮੁਕਾਬਲੇ ਵਿੱਚ ਅੰਡਰ-14 ਲੜਕੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁੰਬਲੀ ਦੀ ਟੀਮ ਨੇ ਹਾਸਲ ਕੀਤਾ ਅਤੇ ਦੂਜੇ ਸਥਾਨ ’ਤੇ ਗੁਰਦਾਸਪੁਰ ਸੈਂਟਰ ਸੇਖੋਂ ਦੀ ਟੀਮ ਰਹੀ। ਅੰਡਰ-17 ਲੜਕੇ ਵਿੱਚ ਪਹਿਲੇ ਨੰਬਰ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਰਸੋਲਾ ਅਤੇ ਦੂਜੇ ਨੰਬਰ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁੰਬਲੀ ਦੀ ਟੀਮ ਰਹੀ। ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿੱਚ ਅਕਾਲ ਅਕੈਡਮੀ ਤਿੱਬੜ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਗੁਰਦਾਸਪੁਰ ਨੇ ਦੂਜਾ ਸਥਾਨ ਹਾਸਲ ਕੀਤਾ।

ਖੋ-ਖੋ ਦੇ ਮੁਕਾਬਲੇ ਵਿੱਚ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕੈਂਬਰਿਜ ਇੰਟਰਨੈਂਸਲ ਸਕੂਲ ਗੁਰਦਾਸਪੁਰ ਅਤੇ ਦੂਜਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੌੜਾ ਛੱਤਰਾਂ ਨੇ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਖੋ-ਖੋ ਮੁਕਾਬਲੇ ਵਿੱਚ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਜਦਕਿ ਦੂਜਾ ਸਥਾਨ ਕੈਂਬਰਿਜ ਇੰਟਰਨੈਂਸਲ ਸਕੂਲ ਗੁਰਦਾਸਪੁਰ ਨੇ ਹਾਸਲ ਕੀਤਾ। ਇਸ ਤੋਂ ਇਲਾਵਾ 21 ਤੋਂ 40 ਸਾਲ ਵਰਗ ਉਮਰ ਦੇ ਮੁਕਾਬਲੇ ਵਿੱਚ ਖਾਲਸਾ ਸਪੋਰਟਸ ਕਲੱਬ ਪਹਿਲੇ ਸਥਾਨ ’ਤੇ ਰਿਹਾ।

ਲੜਕੀਆਂ ਦੇ ਅੰਡਰ-14 ਖੋ-ਖੋ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਿੱਧਵਾਂ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਜਦਕਿ ਦੂਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾ ਨੇ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਿੱਧਵਾਂ ਅਤੇ ਦੂਜਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਨੇ ਹਾਸਲ ਕੀਤਾ।

ਵਾਲੀਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਬਾਬਾ ਮੰਗਲਦਾਸ ਜੌੜਾ ਛੱਤਰਾਂ ਦੀ ਟੀਮ ਨੇ ਹਾਸਲ ਕੀਤਾ ਜਦਕਿ ਪਿੰਡ ਪਨਿਆੜ ਦੀ ਟੀਮ ਦੂਜੇ ਨੰਬਰ ’ਤੇ ਰਹੀ। ਅੰਡਰ-17 ਲੜਕੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਪਹਿਲੇ ਅਤੇ ਪਿੰਡ ਹਰਦਾਨ ਦੀ ਟੀਮ ਦੂਜੇ ਨੰਬਰ ’ਤੇ ਰਹੀ। ਅੰਡਰ-121 ਲੜਕੇ ਦੇ ਮੁਕਾਬਲੇ ਵਿੱਚ ਸਰਕਾਰੀ ਸਕੂਲ ਝਾਵਰ ਪਹਿਲੇ ਅਤੇ ਪਿੰਡ ਹਰਦਾਨ ਦੀ ਟੀਮ ਦੂਜੇ ਨੰਬਰ ’ਤੇ ਰਹੀ। 21 ਸਾਲ 40 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਗੁਰਦਾਸਪੁਰ ਵਾਲੀਬਾਲ ਕਲੱਬ ਦੀ ਟੀਮ ਪਹਿਲੇ ਅਤੇ ਪਿੰਡ ਹਰਦਾਨ ਦੀ ਟੀਮ ਦੂਜੇ ਨੰਬਰ ’ਤੇ ਰਹੀ। ਵਾਲੀਬਾਲ ਅੰਡਰ-21 ਲੜਕੀਆਂ ਦੇ ਮੁਕਾਬਲੇ ਵਿੱਚ ਐੱਸ.ਡੀ. ਕਾਲਜ ਦੀ ਟੀਮ ਪਹਿਲੇ ਅਤੇ ਬਾਬਾ ਮੰਗਲਦਾਸ ਜੌੜਾ ਛੱਤਰਾਂ ਦੀ ਟੀਮ ਦੂਜੇ ਨੰਬਰ ’ਤੇ ਰਹੀ।

ਅਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ-14 (ਲੜਕੇ) 600 ਮੀਟਰ ਦੌੜ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਰਸੋਲਾ ਦੇ ਵਿਦਿਆਰਥੀ ਜਗਜੀਤ ਸਿੰਘ ਨੇ ਪਹਿਲਾ, ਆਰਮੀ ਪਬਲਿਕ ਸਕੂਲ ਦੇ ਅਦਿਤਿਯਾ ਸ਼ਰਮਾਂ ਨੇ ਦੂਜਾ ਅਤੇ ਸ੍ਰੀ ਅਦਵੈਤ ਸਕੂਲ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੇ) 100 ਮੀਟਰ ਦੌੜ ਵਿੱਚ ਸਰਕਾਰੀ ਸਕੂਲ ਵਰਸੋਲਾ ਦਾ ਵਿਦਿਆਰਥੀ ਜਗਜੀਤ ਸਿੰਘ ਪਹਿਲੇ, ਆਰਮੀ ਪਬਲਿਕ ਸਕੂਲ ਦਾ ਵਿਦਿਆਰਥੀ ਜੀਤਪਾਲ ਸਿੰਘ ਦੂਜੇ ਅਤੇ ਆਰਮੀ ਪਬਲਿਕ ਸਕੂਲ ਦਾ ਹੀ ਗੁਰਚਰਨ ਸਿੰਘ ਤੀਜੇ ਨੰਬਰ ’ਤੇ ਰਿਹਾ। ਇਸੇ ਤਰਾਂ ਅਥਲੈਟਿਕਸ ਦੇ ਹੋਰ  ਮੁਕਾਬਲਿਆਂ ਵਿੱਚ ਵੀ ਅਥਲੀਟਾਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਜਿੱਤਾਂ ਦਰਜ ਕੀਤੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments