spot_img
Homeਮਾਝਾਗੁਰਦਾਸਪੁਰਸ਼ਰਧਾਲੂਆਂ ਵੱਲੋਂ ਲੰਗਰਾਂ ਲਈ ਪੱਤਲਾਂ ਤੇ ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ...

ਸ਼ਰਧਾਲੂਆਂ ਵੱਲੋਂ ਲੰਗਰਾਂ ਲਈ ਪੱਤਲਾਂ ਤੇ ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ ਗਈ

ਬਟਾਲ, 1 ਸਤੰਬਰ (ਮੁਨੀਰਾ ਸਲਾਮ ਤਾਰੀ) – ਵਿਆਹ ਪੁਰਬ ਸਮਾਗਮਾਂ ਤੇ ਸਰਧਾਲੂਆਂ ਵੱਲੋਂ  ਇੱਕ-ਵਾਰ ਵਰਤੋਂ ਵਿੱਚ ਆਉਂਣ ਵਾਲੇ ਪਲਸਾਟਿਕ ਦੀ ਜਗ੍ਹਾ ਤੇ ਲੰਗਰ ਵਰਤਾਉਂਣ ਲਈ ਪੱਤਲਾਂ ਅਤੇ ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆ ਸ਼੍ਰੀਮਤੀ ਸ਼ਾਇਰੀ ਭੰਡਾਰੀ ਐੱਸ.ਡੀ.ਐੰਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਨੇ ਦੱਸਿਆਂ ਕਿ ਪ੍ਰਸ਼ਾਸ਼ਨ ਵੱਲੋਂ ਪਿਛਲੇ ਕਈ ਦਿਨ੍ਹਾਂ ਤੋਂ ਵਿਆਹ ਪੁਰਬ ਸਮਾਗਮਾਂ ਵਿੱਚ ਸ਼ਰਧਾਲੂਆਂ ਵੱਲੋਂ ਲਗਾਏ ਜਾਣ ਲੰਗਰਾਂ ਦੌਰਾਨ ਪੱਤਲਾਂ ਤੇ ਸਟੀਲ ਦੇ ਬਰਤਨ ਵਰਤਨ ਦੀ ਅਪੀਲ ਕੀਤੀ  ਗਈ ਸੀ ਅਤੇ ਸੰਗਤਾਂ ਵੱਲੋਂ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਦਿਆਂ ਇੱਕ-ਵਾਰ ਵਰਤੋਂ ਵਿੱਚ ਆਉਂਣ ਵਾਲੇ ਪਲਸਾਟਿਕ ਦੀ ਜਗ੍ਹਾਂ ਤੇ ਲੰਗਰ ਵਰਤਾਉਂਣ ਲਈ ਪੱਤਲਾਂ ਅਤੇ ਸਟੀਲ ਦੇ ਬਰਤਨ ਵਰਤੋਂ ਵਿਚ  ਲਿਆਂਦੇ ਜਾ ਰਹੇ ਹਨ।

        ਉਨ੍ਹਾਂ  ਅੱਗੇ ਕਿਹਾ ਕਿ ਕਾਰਪੋਰੇਸ਼ਨ ਬਟਾਲਾ ਵਲੋਂ ਲਗਾਤਾਰ ਸੰਗਤਾਂ ਨੂੰ ਇੱਕ-ਵਾਰ ਵਰਤੋਂ ਵਿੱਚ ਆਉਂਣ ਵਾਲੇ ਪਲਸਾਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ ਸੀ ਅਤੇ ਹੁਣ ਵੀ ਜਿਥੇ ਪਲਾਸਟਿਕ ਦੀ ਵਰਤੋਂ ਕੀਤੀ ਜਾ ਰਹੀ ਉਥੇ ਸੰਗਤਾਂ ਨੂੰ ਪੱਤਲ ਮੁਹੱਈਆ ਕਰਵਾਏ ਜਾ ਰਹੇ ਹਨ।

        ਐੱਸ.ਡੀ.ਐੰਮ. ਨੇ ਸ਼ਰਧਾਲੂਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਵਿਆਹ ਪੁਰਬ ਸਮਾਗਮ ਵਿੱਚ ਇਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਲੰਗਰ ਲਗਾਉਂਣ ਲਈ ਪੱਤਲਾਂ ਤੇ  ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਵੇ।

ਕਾਰਪੋਰੇਸ਼ਨ ਵੱਲੋਂ ਸਫਾਈ ਵਿਵਸਥਾ ਨੂੰ ਬਣਾਇਆ  ਗਿਆ ਯਕੀਨੀ- ਕਰਮਚਾਰੀਆਂ/ਵਲੰਟੀਅਰਾਂ ਵਲੋਂ ਲੰਗਰਾਂ ਵਾਲੇ ਸੰਥਾਨਾ ਦੀ ਲਗਾਤਾਰ ਕੀਤੀ ਜਾ ਰਹੀ ਹੈ ਸਫਾਈ    

 

        ਵਿਆਹ ਪੁਰਬ ਸਮਾਗਮ ਦੇ ਸਬੰਧ ਵਿੱਚ ਬਟਾਲਾ ਸ਼ਹਿਰ ਅੰਦਰ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਸ਼ਰਧਾਲੂਆਂ ਵੱਲੋਂ ਲੰਗਰ ਆਦਿ ਲਗਾਏ ਗਏ ਹਨ। ਕਾਰਪੋਰੇਸ਼ਨ ਬਟਾਲਾ ਵੱਲੋਂ ਸ਼ਹਿਰ ਅੰਦਰ ਸਫਾਈ ਵਿਵਸਥਾ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਸ਼ਹਿਰ ਅੰਦਰ ਬਜਾਰਾਂ ਵਿਚ ਕਰਮਚਾਰੀਆਂ/ਵਲੰਟੀਅਰ ਵੱਲੋਂ ਲਗਾਤਾਰ ਲੰਗਰ ਵਾਲੇ ਸਥਾਨਾ ਦੀ ਸਫਾਈ ਕੀਤੀ ਜਾ ਰਹੀ ਹੈ। ਫਾਲਤੂ ਸਮਾਨ  ਸੁੱਟਣ ਲਈ ਡਸਟ ਬਿਨ ਲਗਾਏ ਹਨ। ਕਰਮਚਾਰੀਆਂ  ਵੱਲੋਂ ਯੂਨੀਫਾਰਮ ਵਿੱਚ ਲਗਾਤਾਰ ਬਜਾਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਕਾਰਪੋਰੇਸ਼ਨ ਨੇ ਸੰਗਤਾਂ ਵੱਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਮਾਨ ਆਦਿ ਸੜਕਾਂ ਵਿੱਚ ਨਾ  ਸੁੱਟਣ ਤੇ ਡਸਟਬਿਨਾਂ ਵਿੱਚ ਪਾਉਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments