spot_img
Homeਮਾਝਾਗੁਰਦਾਸਪੁਰਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੀ ਇਕਾਈ ਧਾਰੀਵਾਲ ਭੋਜਾ ਦੀ ਮੀਟਿੰਗ ਸਥਾਨਕ ਕਸਬੇ...

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੀ ਇਕਾਈ ਧਾਰੀਵਾਲ ਭੋਜਾ ਦੀ ਮੀਟਿੰਗ ਸਥਾਨਕ ਕਸਬੇ ਕਾਦੀਆਂ ਵਿੱਚ ਇਕਾਈ ਆਗੂ ਡਾ ਦੀਵਾਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਕਾਦੀਆ 21 (ਸਲਾਮ ਤਾਰੀ)
ਮਾਸਟਰ ਐੱਸ ਹੰਸ ਨੇ ਇਕਾਈ ਮੈਂਬਰਾਂ ਨੂੰ ਦੱਸਿਆ ਕਿ ਤਰਕਸ਼ੀਲ ਸੋਚ ਦਾ ਪ੍ਰਸਾਰ ਤੇ ਪ੍ਰਚਾਰ ਫਾਸ਼ੀਵਾਦੀ ਹੱਲੇ ਨੂੰ ਰੋਕਣ ਲਈ ਜ਼ਰੂਰੀ ਹੈ ਉਸਦੇ ਲਈ ਸਾਨੂੰ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੋਵੇਗਾ ਉਨ੍ਹਾਂ ਦੱਸਿਆ ਕਿ ਜਿਸ ਦੇ ਲਈ ਤਰਕਸ਼ੀਲ ਸੋਸਾਇਟੀ ਪੰਜਾਬ ਸੂਬੇ ਪੱਧਰ ਉੱਪਰ ਬੱਚਿਆਂ ਦੇ ਸੋਚਣ ਦੇ ਨਜ਼ਰੀਏ ਨੂੰ ਵਿਗਿਆਨਕ ਬਣਾਉਣ ਲਈ ਤੇਈ ਚੌਵੀ ਜੁਲਾਈ ਨੂੰ ਚੌਥੀ ਚੇਤਨਾ ਪਰਖ ਪ੍ਰੀਖਿਆ ਲੈਣ ਜਾ ਰਹੀ ਹੈ ਜਿਸ ਦੇ ਲਈ ਟੀਮਾਂ ਬਣਾ ਕੇ ਇਕਾਈ ਮੈਂਬਰ ਸਕੂਲਾਂ ਵਿਚ ਕੰਮ ਕਰ ਰਹੇ ਹਨ।
ਸ਼ਿੰਗਾਰਾ ਸਿੰਘ ਠੱਕਰ ਸੰਧੂ ਤੇ ਲਖਬੀਰ ਬਸਰਾਵਾਂ ਨੇ ਦੱਸਿਆ ਕਿ ਇਕਾਈ ਧਾਰੀਵਾਲ ਭੋਜਾ 24 ਜੁਲਾਈ ਨੂੰ ਇਲਾਕੇ ਦੇ ਵੱਖ ਵੱਖ ਸਕੂਲਾਂ ਵਿਚ 9
ਕੇਂਦਰਾਂ ਉੱਪਰ ਪਰ ਚੇਤਨਾ ਪਰਖ ਪ੍ਰੀਖਿਆ ਲੈਣ ਜਾ ਰਹੀ ਹੈ ਜਿਸ ਵਿੱਚ ਪੰਜ ਸੌ ਤੋਂ ਵਧੇਰੇ ਬੱਚਿਆਂ ਦੇ ਭਾਗ ਲੈਣ ਦੀ ਉਮੀਦ ਹੈ ।
ਜ਼ੋਨ ਆਗੂ ਸੰਦੀਪ ਧਾਰੀਵਾਲ ਭੋਜਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਲੋਕਾਂ ਦੇ ਮਸਲਿਆਂ ਨੂੰ ਸੰਬੋਧਿਤ ਹੋਣ ਤੋਂ ਇਨਕਾਰੀ ਹੈ ਅਗਨੀ ਵੀਰ ਯੋਜਨਾ ਨੌਜਵਾਨਾਂ ਦੇ ਨਾਲ ਇਕ ਕੋਝਾ ਮਜ਼ਾਕ ਹੈ ।ਪੰਜਾਬ ਯੂਨੀਵਰਸਿਟੀ ਦੇ ਮਸਲੇ ਉੱਪਰ ਸਿਆਸੀ ਧਿਰਾਂ ਦੀ ਚੁੱਪ ਉਨ੍ਹਾਂ ਦੇ ਕਿਰਦਾਰ ਨੂੰ ਨੰਗਿਆਂ ਕਰਦੀ ਹੈ ।ਉਨ੍ਹਾਂ ਅਕਾਈ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਮਸਲੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣ ।
ਚੇਤਨਾ ਪਰਖ ਪ੍ਰੀਖਿਆ ਦਾ ਕਨਵੀਨਰ ਗਗਨਦੀਪ ਧਾਰੀਵਾਲ ਭੋਜਾ ਨੂੰ ਨਿਯੁਕਤ ਕੀਤਾ ਗਿਆ। ਭੁਪਿੰਦਰ ਸਿੰਘ ਕਾਲਾ ਬਾਲਾ ਨੇ ਆਏ ਹੋਏ ਸਭ ਮੈਂਬਰਾਂ ਦਾ ਧੰਨਵਾਦ ਕੀਤਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments