spot_img
Homeਮਾਝਾਗੁਰਦਾਸਪੁਰਐਨ ਸੀ ਡੀ ਕਲੀਨਿਕ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ "ਸਿਹਤਮੰਦ ਰਹਿਣ ਲਈ...

ਐਨ ਸੀ ਡੀ ਕਲੀਨਿਕ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ “ਸਿਹਤਮੰਦ ਰਹਿਣ ਲਈ ਲੋਕੀਂ ਸੰਤੁਲਿਤ ਆਹਾਰ ਦਾ ਸੇਵਨ ਕਰਨ”- ਡਾਕਟਰ ਅਨੁਮਾਨਦੀਪ ਸਿੰਘ ਪੱਡਾ

ਹਰਚੋਵਾਲ , 18 ਅਗਸਤ(ਸੁਰਿੰਦਰ ਕੋਰ)- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਆਮ ਲੋਕਾਂ ਨੂੰ ਗੈਰ ਸੰਚਾਰੀ ਰੋਗ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਅਤੇ ਨਾਲ ਹੀ ਐਨ ਸੀ ਡੀ ਕਲੀਨਿਕ ਬਾਰੇ ਦੱਸਿਆ ਗਿਆ।ਡਾਕਟਰ ਅਨੁਮਾਨਦੀਪ ਸਿੰਘ ਨੇ ਦੱਸਿਆ ਕਿ ਕਲੀਨਿਕ ਵਿਖੇ ਬਲੱਡ ਪ੍ਰੇਸ਼ਰ ,ਸ਼ੂਗਰ ਦੇ ਟੈਸਟ ਫਰੀ ਕੀਤੇ ਜਾਂਦੇ ਹਨ। 30 ਸਾਲ ਤੋਂ ਉੱਤੇ ਨਿਯਮਿਤ ਰੂਪ ਨਾਲ ਆਪਣਾ ਬੀ ਪੀ ਚੈਕ ਕਰਾਉਂਦੇ ਰਹਿਣਾ ਚਾਹੀਦਾ ਹੈ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਸੰਤੁਲਿਤ ਆਹਾਰ ਸਿਹਤ ਲਈ ਬਹੁਤ ਜਰੂਰੀ ਹੈ। ਰੋਜਾਨਾ 30 ਤੋਂ 40 ਮਿਨ ਕਸਰਤ ਜਾਂ ਸੈਰ ਕੀਤੀ ਜਾਵੇ ਤਲੀਆਂ ਚੀਜਾਂ ਅਤੇ ਜੰਕ ਫ਼ੂਡ ਖਾਣ ਤੋਂ ਪਰਹੇਜ਼ ਕੀਤਾ ਜਾਵੇ।ਇਸ ਮੌਕੇ ਤੇ ਡਾਕਟਰ ਅਨੁਮਾਨ ਸਿੰਘ ਪੱਡਾ,ਬੀ ਈ ਈ ਸੁਰਿੰਦਰ ਕੌਰ ,ਰਾਜਵਿੰਦਰ ਕੌਰ ਸਟਾਫ ਨਰਸ,ਹੈਲਥ ਇੰਸਪੈਕਟਰ ਹਰਪਿੰਦਰ ਸਿੰਘ,ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਸਰਬਜੀਤ ਸਿੰਘ, ਪਰਜੀਤ ਸਿੰਘ ਹੈਲਥ ਵਰਕਰ, ਜਤਿੰਦਰ ਸਿੰਘ ਐਸ ਟੀ ਐਸ, ਆਦਿ ਹਾਜਿਰ ਰਹੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments