spot_img
Homeਮਾਝਾਗੁਰਦਾਸਪੁਰਪਿੰਡ ਬੇਰੀ ਚ ਚੱਲੀ ਗੋਲੀ ਪੁਲਿਸ ਨੇ ਕੀਤਾ ਮਾਮਲਾ ਦਰਜ

ਪਿੰਡ ਬੇਰੀ ਚ ਚੱਲੀ ਗੋਲੀ ਪੁਲਿਸ ਨੇ ਕੀਤਾ ਮਾਮਲਾ ਦਰਜ

ਕਾਦੀਆ 16 ਅਗੱਸਤ (ਸਲਾਮ ਤਾਰੀ)

ਜ਼ਮੀਨ ਤੇ ਕਬਜ਼ਾ ਕਰਨ ਨੂੰ ਲੈ ਕੇ ਪਿੰਡ ਬੇਰੀ ਦੇ ਅੰਦਰ ਗੋਲੀ ਚਲਾਉਣ ਵਾਲਿਆਂ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਮਿਲੀ ਹੈ ।ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਤੁਗਲਵਾਲ ਦੇ ਏ ਐੱਸ ਆਈ ਸੁਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਪਿੰਡ ਬੇਰੀ ਜੋ ਕਿ ਪਿੰਡ ਨਜ਼ਦੀਕ ਵਕਫ਼ ਬੋਰਡ ਦੀ ਜਗ੍ਹਾ ਦੇ ਉੱਪਰ ਕਬਜ਼ਾ ਹੈ ਤੇ ਇਸ ਨੂੰ ਲੈ ਕੇ ਸਵਰਨ ਸਿੰਘ ਦਾ ਕੋਰਟ ਕੇਸ ਚੱਲ ਰਿਹਾ ਹੈ ।ਅਤੇ ਇਸ ਦੌਰਾਨ ਦੂਸਰੀ ਧਿਰ ਕਰਤਾਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਬੇਰੀ ਦੇ ਵੱਲੋਂ ਵਕਫ ਬੋਰਡ ਦੀ ਜਗ੍ਹਾ ਉੱਪਰ ਕਬਜ਼ਾ ਕਰਨ ਦੀ ਨੀਅਤ ਨੂੰ ਲੈ ਕੇ ਉੱਥੇ ਪਹੁੰਚੇ ਤਾਂ ਇਸ ਦੌਰਾਨ ਦੂਸਰੀ ਧਿਰ ਸਵਰਨ ਸਿੰਘ ਦੇ ਵੱਲੋਂ ਆਪਣੇ ਬਚਾਅ ਦੇ ਲਈ ਹਵਾਈ ਫਾਇਰ ਕਰ ਦਿੱਤੇ ਗਏ ।ਏਐਸਆਈ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਗੋਲੀ ਚਲਾਉਣ ਵਾਲਿਆਂ ਖ਼ਿਲਾਫ਼ ਮੁਕੱਦਮਾ ਨੰਬਰ 69 ਜੁਰਮ 25,54,59 ਅਸਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ।ਕਿਉਂਕਿ ਇਸ ਜਗ੍ਹਾ ਨੂੰ ਲੈ ਕੇ ਮਾਣਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments