spot_img
Homeਮਾਝਾਗੁਰਦਾਸਪੁਰਮੋਬਾਇਲ ਵਪਾਰੀ ਕੋਲੋਂ 50 ਹਜਾਰ ਰੁਪਏ ਸਣੇ ਕੁੜਤੇ ਦੀ ਜੇਬ ਖਿੱਚ ਕੇ...

ਮੋਬਾਇਲ ਵਪਾਰੀ ਕੋਲੋਂ 50 ਹਜਾਰ ਰੁਪਏ ਸਣੇ ਕੁੜਤੇ ਦੀ ਜੇਬ ਖਿੱਚ ਕੇ ਲੁਟੇਰਾ ਫਰਾਰ

ਕਾਦੀਆਂ 29 ਜੁਲਾਈ (ਮੁਨੀਰਾ ਸਲਾਮ ਤਾਰੀ) :- ਦਿਨ ਦਿਹਾੜੇ ਲੁਟੇਰੇ ਵੱਲੋਂ ਮੋਬਾਇਲ ਵਪਾਰੀ ਕੋਲੋਂ ਪੰਜਾਹ ਹਜਾਰ ਰੁਪਏ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਟੀਆ ਟੈਲੀਕੌਮ ਨਜ਼ਦੀਕ ਬੱਸ ਅੱਡਾ ਕਾਦੀਆਂ ਦੇ ਮਾਲਕ ਰਾਜਿੰਦਰ ਕੁਮਾਰ ਭਾਟੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਬੀਤੇ ਕੱਲ੍ਹ ਸ਼ਾਮ 7.20 ਵਜੇ ਆਪਣੀ ਦੁਕਾਨ ਤੋਂ ਬਟਾਲਾ ਕਿਸੇ ਵਪਾਰੀ ਨੂੰ ਪੈਸੇ ਦੇਣ ਵਾਸਤੇ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਅਤੇ ਮੈਂ ਪਿੰਡ ਡੱਲਾ ਮੋੜ ਤੇ ਲਾਗੇ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਜਦੋਂ ਬਟਾਲਾ ਸਾਇਡ ਵੱਲੋਂ ਜਾ ਰਿਹਾ ਸੀ ਤਾਂ ਥਿੰਦ ਧਾਰੀਵਾਲ ਨਹਿਰ ਤੋਂ ਪਹਿਲਾਂ ਹੀ ਕਿਸੇ ਪਲਸਰ ਮੋਟਰਸਾਈਕਲ ਤੇ ਸਵਾਰ ਮੋਨਾ ਲੜਕਾ ਉਮਰ ਕਰੀਬ ਵੀਹ ਤੋਂ ਤੀਹ ਸਾਲ ਦਾੜ੍ਹੀ ਕਤਰਾਵੀਂ ਕਤਰਾਵੀਂ ਨੇ ਪਿੱਛੇ ਤੋਂ ਆ ਕੇ ਚਲਦੇ ਮੋਟਰਸਾਈਕਲ ਤੋਂ ਹੀ ਮੇਰੇ ਕੁੜਤੇ ਦੀ ਜੇਬ ਸੁਮੀਤ ਪਿਆ ਸੀ ਜਿਸ ਵਿੱਚ ਕਰੀਬ ਪੰਜਾਹ ਹਜ਼ਾਰ ਰੁਪਏ ਸਨ ਖਿੱਚ ਕੇ ਬਟਾਲੇ ਵਾਲੀ ਸਾਈਡ ਨੂੰ ਨਿਕਲ ਗਿਆ। ਮੈਂ ਉਸਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਉਸਦੇ ਮੋਟਰਸਾਈਕਲ ਦੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਮੈਂ ਉਹਨੂੰ ਫੜ ਨਹੀਂ ਸਕਿਆ। ਇਸ ਸਬੰਧੀ ਮੈਂ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ। ਰਜਿੰਦਰ ਕੁਮਾਰ ਭਾਟੀਆ ਨੇ ਅੱਗੇ ਦੱਸਿਆ ਕਿ ਇਸ ਜਗ੍ਹਾ ਤੇ ਅੱਗੇ ਵੀ ਕਈ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਕਾਦੀਆਂ ਤੋਂ ਬਟਾਲੇ ਜਾਂਦੇ ਰਸਤੇ ਥਿੰਦ ਧਾਰੀਵਾਲ ਨਹਿਰ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਪੁਲਿਸ ਨਾਕਾ ਨਹੀਂ ਸੀ ਜਿਸ ਨਾਲ ਲੁਟੇਰਿਆਂ ਦੇ ਹੌਸਲੇ ਬੁਲੰਦ ਹੋਏ ਹਨ। ਰਾਜਿੰਦਰ ਕੁਮਾਰ ਭਾਟੀਆ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਰਸਤੇ ਵਿੱਚ ਰਸਤੇ ਵਿਚ ਆਉਂਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਦੋਸ਼ੀ ਲੁਟੇਰੇ ਨੂੰ ਫਡ਼ਿਆ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments