spot_img
Homeਮਾਝਾਗੁਰਦਾਸਪੁਰਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਨਿਪੁੰਨਤਾ ਸੁਧਾਰ ਵਰਕਸ਼ਾਪ ਦੀ ਸ਼ੁਰੂਅਾਤ ...

ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਨਿਪੁੰਨਤਾ ਸੁਧਾਰ ਵਰਕਸ਼ਾਪ ਦੀ ਸ਼ੁਰੂਅਾਤ ਕੀਤੀ

ਕਾਦੀਆਂ 25 ਜੁਲਾਈ (ਮੁਨੀਰਾ ਸਲਾਮ ਤਾਰੀ) ਡਾਇਰੈਕਟਰ ਐੱਸ ਸੀ ਈ ਆਰ ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਅਤੇ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਦੀ ਦੇਖ ਰੇਖ ਹੇਠ ਜ਼ਿਲ੍ਹਾ ਮੈਂਟਰ  ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਰਿੰਦਰ ਸਿੰਘ ਬਿਸ਼ਟ ਅਤੇ ਬੀ ਐੱਮਜ਼ ਵੱਲੋਂ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਦੋ ਰੋਜ਼ਾ ਨਿਪੁੰਨਤਾ ਸੁਧਾਰ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ ਪਹਿਲੇ ਫੇਜ਼ ਵਿਚ ਸਰਕਾਰੀ ਸੀਨੀਅਰ  ਸੀਨੀਅਰ ਸੈਕੰਡਰੀ ਸਕੂਲ ਪਨਿਆੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਚ ਅਧਿਆਪਕਾਂ ਦੀ ਬਲਾਕ ਵਾਈਸ ਟ੍ਰੇਨਿੰਗ ਸ਼ੁਰੂ ਕਰਵਾਈ ਗਈ  ।ਇਸ ਟ੍ਰੇਨਿੰਗ ਵਿਚ ਵਿੱਦਿਅਕ ਟੂਰ ਦੀ ਮਹੱਤਤਾ ਰੋਲ ਪਲੇਅ ਗੈਸਟ ਐਕਟੀਵਿਟੀ ਅਤੇ  ਤਕਨਾਲੋਜੀ ਦਾ ਪ੍ਰਯੋਗ ਆਦਿ ਸਬੰਧੀ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ ।ਇਸ ਤੋਂ ਇਲਾਵਾ ਨੈਸ 2021 ਦੇ ਨਤੀਜਿਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਨਤੀਜਿਆਂ ਨੂੰ ਰੀਵਿਊ ਕੀਤਾ ਗਿਆ ਅਤੇ ਸਿੱਖਣ ਦੇ ਨਤੀਜਿਆਂ   ਦੇ ਬਾਰੇ ਚ ਵੀ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ  ।ਇਸ ਮੌਕੇ ਤੇ ਪ੍ਰਿੰਸੀਪਲ ਪਰਮਜੀਤ ਕੌਰ ਨੇ ਵੀ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਦੇ ਡਰ ਨੂੰ ਦੂਰ ਕਰਕੇ ਅਤੇ ਵਿਦਿਆਰਥੀਆਂ ਚ ਅੰਗਰੇਜ਼ੀ ਵਿਸ਼ੇ ਦੇ ਪ੍ਰਤੀ ਰੁਚੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ  ।ਇਸ ਮੌਕੇ ਤੇ ਬਲਾਕ ਮੈਂਟਰ ਬਲਦੇਵ ਰਾਜ ਰਾਕੇਸ਼ ਕੁਮਾਰ ਕਾਦੀਆਂ ਮਨ ਜੋਗਾ ਸਿੰਘ ਕਾਦੀਆਂ ਟੂ ਰਾਜਪ੍ਰੀਤ ਸਿੰਘ ਸ੍ਰੀ ਹਰਗੋਬਿੰਦਪੁਰ ਰਾਜਨ ਮਸੀਹ ਫਤਹਿਗਡ਼੍ਹ ਚੂਡ਼ੀਆਂ ਆਦਿ ਨੇ ਕਾਦੀਆਂ , ਸ੍ਰੀ ਹਰਗੋਬਿੰਦ  ਫਤਹਿਗੜ੍ਹ  ਚੂਡ਼ੀਆਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ  ।
ਫੋਟੋ ਚ ਜ਼ਿਲ੍ਹਾ ਮੈਂਟਰ ਨਰਿੰਦਰ ਸਿੰਘ ਬਿਸਟ ਵੱਖ ਵੱਖ ਬਲਾਕਾਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੰਦੇ ਹਨ
ਫੋਟੋ ਨੰ ਦੋ ਚ ਮੌਜੂਦ ਵੱਖ ਵੱਖ ਬਲਾਕਾਂ ਦੇ ਅਧਿਆਪਕ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments