spot_img
Homeਮਾਝਾਗੁਰਦਾਸਪੁਰਨਿਜੀ ਬੱਸ ਹੋਈ ਦੁਰਘਟਨਾ ਗ੍ਰਸਤ ,ਬੱਸ ਵਿੱਚ ਸਵਾਰ ਸਕੂਲੀ ਬੱਚੇ ਦੀ ਹੋਈ...

ਨਿਜੀ ਬੱਸ ਹੋਈ ਦੁਰਘਟਨਾ ਗ੍ਰਸਤ ,ਬੱਸ ਵਿੱਚ ਸਵਾਰ ਸਕੂਲੀ ਬੱਚੇ ਦੀ ਹੋਈ ਮੌਤ ,,,,,25 ਦੇ ਕਰੀਬ ਹੋਏ ਮਾਮੂਲੀ ਜ਼ਖਮੀ

ਕਾਦੀਆਂ 22 ਜੁਲਾਈ (ਮੁਨੀਰਾ ਸਲਾਮ ਤਾਰੀ)

ਪਿੰਡ ਮਠੋਲਾ ਦੇ ਨਜ਼ਦੀਕ ਨਿਜੀ ਬੱਸ ਹੋਈ ਦੁਰਘਟਨਾਗ੍ਰਸਤ, ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ ,,,,ਬੱਸ ਸੜਕ ਦੇ ਨਾਲ ਲਗਦੇ ਖੇਤਾਂ ਵਿਚ ਪਲਟੀ,,,,ਬੱਸ ਵਿੱਚ ਸਵਾਰ ਸਕੂਲੀ ਬੱਚਿਆਂ ਵਿਚੋਂ ਇਕ ਦੀ ਹੋਈ ਮੌਤ ,,,ਬੱਚਿਆਂ ਸਮੇਤ ਬੱਸ ਵਿੱਚ ਸਵਾਰ ਸਵਾਰੀਆਂ ਵਿਚੋਂ 25 ਦੇ ਕਰੀਬ ਹੋਏ ਮਾਮੂਲੀ ਜ਼ਖਮੀ,,,,ਜ਼ਖਮੀਆਂ ਨੂੰ ਮਲਮ ਪੱਟੀ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ ,,,,,ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਜਾਂਚ ਕੀਤੀ ਸ਼ੁਰੂ

ਬੱਸ ਦੁਰਘਟਨਾ ਵਿੱਚ ਮੌਤ ਦੀ ਆਗੋਸ਼ ਵਿੱਚ ਸਮਾਏ ਵਿਦਿਆਰਥੀ ਸਨਮਦੀਪ ਸਿੰਘ ਜੋ ਕੇ ਪਲਸ ਟੂ ਦਾ ਵਿਦਿਆਰਥੀ ਸੀ ਦੇ ਪਿਤਾ ਵੀਰੂ ਸਿੰਘ ਨੇ ਦੱਸਿਆ ਕਿ ਨਿੱਜੀ ਬੱਸ ਜੋ ਕੇ ਕਾਦੀਆ ਤੋਂ ਚੱਲੀ ਸੀ ਅਤੇ ਰਸਤੇ ਵਿਚੋਂ ਚੀਮਾ ਖੁਡੀ ਦੇ ਸਕੂਲ ਦੇ ਵਿਦਿਆਰਥੀ ਵੀ ਸਵਾਰ ਹੋ ਗਏ ਇਹ ਬੱਸ ਜਦੋ ਪਿੰਡ ਮਠੋਲੇ ਨਜ਼ਦੀਕ ਪਹੁੰਚੀ ਤਾਂ ਸੜਕ ਛੋਟੀ ਹੋਣ ਕਾਰਨ ਮੋਟਰਸਾਈਕਲ ਸਵਾਰ ਨੂੰ ਰਸਤਾ ਦਿੰਦੇ ਸਮੇ ਬੱਸ ਦਾ ਸੰਤੁਲਨ ਵਿਗੜਨ ਨਾਲ ਬੱਸ ਸੜਕ ਨਾਲ ਲਗਦੇ ਖੇਤਾਂ ਵਿੱਚ ਪਲਟ ਗਈ ਅਤੇ ਉਹਨਾਂ ਬੇਟੇ ਦੀ ਇੰਸ ਆਸੀਡੈਂਟ ਵਿਚ ਮੌਤ ਹੋ ਗਈ ,,,ਓਥੇ ਹੀ ਮ੍ਰਿਤਕ ਦੇ ਪਿੰਡ ਦੇ ਵਸਨੀਕ ਕਿਸਾਨ ਆਗੂ ਪਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹਨਾ ਵਲੋਂ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਤੌਰ ਤੇ ਇਸ ਸੜਕ ਬਾਰੇ ਭੇਜਿਆ ਸੀ ਕਿ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਇਸ ਸੜਕ ਦੇ ਦੋਨੋ ਪਾਸੇ ਮਿੱਟੀ ਦੇ ਵਰਮ ਬਣਵਾਏ ਜਾਣ ਤਾਂਕਿ ਇਹ ਸੜਕ ਚੋੜੀ ਅਤੇ ਸਹੀ ਹੋ ਸਕੇ ਲੇਕਿਨ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਸਦਾ ਖਮਿਆਜਾ ਅੱਜ ਸਨਮਦੀਪ ਸਿੰਘ ਜੈਸੇ ਹੋਣਹਾਰ ਵਿਦਿਆਰਥੀ ਨੂੰ ਇਸ ਬੱਸ ਦੁਰਘਟਨਾ ਵਿੱਚ ਆਪਣੀ ਜਾਨ ਗੁਆ ਕੇ ਚੁਕਾਉਣਾ ਪਿਆ

ਮੌਕੇ ਤੇ ਪਹੁੰਚੇ ਐਸ ਐਚ ਓ ਬਲਜੀਤ ਕੌਰ ਨੇ ਘਟਨਾ ਬਾਰੇ ਦਸਦੇ ਕਿਹਾ ਕੇ ਪੀੜਤ ਪਰਿਵਾਰ ਸਮੇਤ ਜ਼ਖਮੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments