spot_img
Homeਮਾਝਾਗੁਰਦਾਸਪੁਰਬਾਬਾ ਲੱਖ ਦਾਤਾ ਦਰਬਾਰ ਕਾਦੀਆਂ ਵਿਖੇ ਸਾਲਾਨਾ ਭੰਡਾਰਾ 14 - 15 ਜੁਲਾਈ...

ਬਾਬਾ ਲੱਖ ਦਾਤਾ ਦਰਬਾਰ ਕਾਦੀਆਂ ਵਿਖੇ ਸਾਲਾਨਾ ਭੰਡਾਰਾ 14 – 15 ਜੁਲਾਈ ਨੂੰ

ਕਾਦੀਆਂ 13 ਜੁਲਾਈ (ਮੁਨੀਰਾ ਸਲਾਮ ਤਾਰੀ) :- ਬਾਬਾ ਲੱਖ ਦਾਤਾ ਦਰਬਾਰ ਵਿਖੇ ਸਾਲਾਨਾ ਭੰਡਾਰਾ ਮਨਾਉਣ ਸੰਬੰਧੀ ਦਰਬਾਰ ਦੇ ਸਾਰੇ ਅਹੁਦੇਦਾਰਾਂ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਜੋਗਿੰਦਰਪਾਲ ਬਿੱਟੂ ਦੀ ਅਗਵਾਈ ਵਿੱਚ ਬਾਬਾ ਲੱਖ ਦਾਤਾ ਦਰਬਾਰ ਬੱਸ ਸਟੈਂਡ ਕਾਦੀਆਂ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਹਲਕਾ ਕਾਦੀਆਂ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਸ਼੍ਰੀਮਤੀ ਚਰਨਜੀਤ ਕੌਰ ਬਾਜਵਾ ਪਤਨੀ ਸ. ਪ੍ਰਤਾਪ ਸਿੰਘ ਬਾਜਵਾ ਐਮ ਐਲ ਏ ਕਾਦੀਆਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈ। ਮੀਟਿੰਗ ਦੀ ਅਗਵਾਈ ਕਰਦਿਆਂ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਬਿੱਟੂ ਨੇ ਕਿਹਾ ਕਿ ਬਾਬਾ ਲੱਖਦਾਤਾ ਦਰਬਾਰ ਵਿੱਚ ਸਾਲਾਨਾ ਭੰਡਾਰਾ 14 ਜੁਲਾਈ ਦਿਨ ਵੀਰਵਾਰ ਅਤੇ 15 ਜੁਲਾਈ ਦਿੱਨ ਸ਼ੁੱਕਰਵਾਰ  ਨੂੰ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਜਿਸ ਵਿਚ 14 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 11:30 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਉਪਰੰਤ ਬਾਅਦ ਦੁਪਹਿਰ 1:00 ਵਜੇ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ ਅਤੇ ਸ਼ਾਮ 8:00 ਵਜੇ ਬੱਸ ਸਟੈਂਡ ਦੀ ਖੁੱਲ੍ਹੀ ਗਰਾਊਂਡ ਵਿਚ ਕਵਾਲੀਆਂ ਕਰਵਾਈਆਂ ਜਾਣਗੀਆਂ। ਜਿਸ ਵਿਚ ਬਾਲੀਵੁੱਡ ਸਟਾਰ ਨੂਰਾਂ ਸਿਸਟਰ ਅਤੇ ਪਰਮ ਫਰੋਜ਼ ਬਟਾਲੇ ਵਾਲੇ ਆਪਣੀਆਂ ਕੱਵਾਲੀਆਂ ਰਾਹੀਂ ਹਾਜ਼ਰੀ ਭਰਨਗੇ। ਇਸ ਮੋਕੇ 15 ਜੁਲਾਈ ਨੂੰ ਰਾਤ 8 ਵਜੇ ਮਹਾਂ ਮਾਈ ਦਾ ਜਾਗਰਣ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਧਾਰਮਿਕ ਕਲਾਕਾਰ ਰਾਜ ਹੰਸ ਪਠਾਨਕੋਟ ਵਾਲੇ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ।
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀਮਤੀ ਚਰਨਜੀਤ ਕੌਰ ਬਾਜਵਾ ਨੇ ਕਿਹਾ ਕਿ ਬਾਬਾ ਲੱਖ ਦਾਤਾ ਦਰਬਾਰ ਜੋ ਕਾਦੀਆਂ ਦਾ ਇਕ ਇਤਿਹਾਸਿਕ ਦਰਬਾਰ ਹੈ। ਇਸ ਦਰਬਾਰ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਮਨੋ ਕਾਮਨਾ ਪੂਰੀ ਹੋਣ ਤੇ ਸ਼ਰਧਾਲੂ ਮੇਲੇ ਦੌਰਾਨ ਮੱਥਾ ਟੇਕਣ ਲਈ ਦੂਰੋਂ ਦੂਰੋਂ ਹਾਜ਼ਰੀ ਲਵਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦਰਬਾਰ ਵਿੱਚ ਮੇਲੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ ਅਤੇ ਆਵਾਜਾਈ ਨੂੰ ਵੀ ਕੰਟ੍ਰੋਲ ਕਰਨ ਵਾਸਤੇ ਸਪੈਸ਼ਲ ਪੁਲੀਸ ਫੋਰਸ ਦੀ ਡਿਊਟੀ ਲਗਾਈ ਜਾਵੇਗੀ। ਇਸ ਮੀਟਿੰਗ ਵਿੱਚ ਵਾਈਸ ਪ੍ਰਧਾਨ ਗੁਲਸ਼ਨ ਵਰਮਾ, ਗੁਰਜੀਤ ਸਿੰਘ ਰਿੰਕੂ, ਅਮਿਤ ਵਰਮਾ, ਮੋਤੀਲਾਲ ਭਗਤ, ਸੰਦੀਪ ਭਗਤ, ਸਿਕੰਦਰ, ਕੇਵਲ ਕਿਸ਼ਨ ਗੁਪਤਾ, ਕਾਲੀ, ਪਵਨ ਕੁਮਾਰ ਸਹਿਦੇਵ, ਸੰਦੀਪ ਭਗਤ, ਆਸ਼ੂ ਆਦਿ ਹਾਜਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments