spot_img
Homeਮਾਝਾਗੁਰਦਾਸਪੁਰ6 ਜੂਨ ਰੋਸ ਦਿਵਸ ਵਜੋਂ ਮਨਾਓ- ਕਿਸਾਨ ਮੋਰਚਾ

6 ਜੂਨ ਰੋਸ ਦਿਵਸ ਵਜੋਂ ਮਨਾਓ- ਕਿਸਾਨ ਮੋਰਚਾ

  • ਕਾਦੀਆ 5 ਜੂਨ (ਸਲਾਮ ਤਾਰੀ) ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਜਨਰਲ ਸਕੱਤਰ ਸਤਵੰਤ ਲਵਲੀ ਨੇ ਪੈ੍ਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 6 ਜੂਨ ਪੰਜਾਬੀਆਂ ਖਾਸ ਕਰਕੇੇ ਸਿੱਖਾਂ ਲਈ ਜੁਲਮਾਂ ਦੀ ਦਾਸ਼ਤਾਨ ਹੈ ,ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦਿਨ ਸਰਹੱਦਾਂ ਦੀ ਰਾਖੀ ਲਈ ਉਸਾਰੀ ਫੌਜ ਨੇ ਕੇਦਰੀ ਹਕੂਮਤ ਦੇ ਹੁਕਮਾਂ ਨਾਲ ਹਰਿਮੰਦਰ ਸਾਹਿਬ ਦੀ ਅਤੇ ਪੰਜਾਬ ਵਿੱਚ ਕਈ ਥਾਵਾਂ ਤੇ ਗੁਰੂਦੁਆਰਿਆਂ ਦੀ ਘੇਰਾ ਬੰਦੀ ਕੀਸੀ ਸੀ।
    ਅਮਿ੍ਤਸਰ ਵਿੱਚ ਗੁਰਪੁਰਬ ਮਨਾਉਣ ਲਈ ਹਰਿਮੰਦਰ ਸਾਹਿਬ ਵਿੱਚ ਜਮਾ ਹੋਏ ਹਜਾਰਾਂ ਸ਼ਰਧਾਲੂਆਂ ਤੇ ਤੋਪਾਂ ਨਾਲ ਹਮਲਾ ਕਰਕੇ ਜਲਿਆਂਵਾਲੇ ਬਾਗ ਵਰਗਾ ਕਾਂਢ ਰਚਿਆ ਸੀ। ਸਰੋਵਰ ਦਾ ਪਾਣੀ ਖੂਨ ਨਾਲ ਲਾਲ ਹੋ ਗਿਆ ਸੀ। ਇੱਕ ਦਾਦੀ ਨੇ ਭਾਰਤੀ ਫੌਜੀ ਨੂੰ ਪਿਆਸੇ ਪੋਤਰੇ ਲਈ ਜਦੋਂ ਪਾਣੀ ਦੇਣ ਦਾ ਤਰਲਾ ਕੀਤਾ ਤਾਂ ਬੱਚੇ ਨੂੰ ਖੋਹ ਕੇ ਧੋਬੀ ਪਟਕਾ ਮਾਰਕੇ ਸਿਰ ਦਾ ਪਟਾਕਾ ਪਾ ਦਿੱਤਾ। ਇੱਕ ਮਾ ਦਾ ਸਿਰ ਧੜ ਨਾਲੋ ਅਲੱਗ ਹੋ ਗਿਆ ਸੀ, ਪਰ ਕੁੱਛੜ ਵਾਲਾ ਬੱਚਾ ਮਰੀ ਮਾ ਦਾ ਦੁੱਧ ਚੁਂਘਦਾ ਰਿਹਾ। ਜੇਕਰ ਸੰਤ ਭਿੰਡਰਾਂਵਾਲਿਆਂ ਨੂੰ ਗਿ੍ਫ਼ਤਾਰ ਕਰਨਾ ਸੀ ਤਾਂ ਹੋਰ ਸਥਾਨ ਤੇ ਹੋਰ ਢੰਗ ਵਰਤਿਆ ਜਾ ਸਕਦਾ ਸੀ। ਪਰ ਕੇਂਦਰ ਵਿੱਚ ਰਾਜ ਗੱਦੀ ਤੇ ਬੈਠੀ ਇੰਦਰਾ ਗਾਂਧੀ ਖਾੜਕੂ ਵਿਰਸੇ ਦੇ ਮਾਲਕਾਂ ਤੇ ਵੱਡਾ ਹੱਲਾ ਬੋਲਕੇ ਸਿੱਖਾਂ ਦੀ ਨਸਲਕੁਸ਼ੀ ਕਰਨਾ ਚਾਹੁੰਦੀ ਸੀ। ਇਸ ਹਮਲੇ ਵਿੱਚ ਹਜਾਰਾਂ ਨੌਜਵਾਨ, ਬਜ਼ੁਰਗ ਅਤੇ ਬੱਚਿਆਂ ਦਾ ਕਤਲ ਕੀਤਾ ਗਿਆ। ਅੱਜ ਤੱਕ ਕੇਂਦਰ ਸਰਕਾਰ ਨੇ ਇਸ ਘੱਲੂਘਾਰੇ ਤੇ ਕਦੇ ਅਫਸੋਸ ਜਾਹਰ ਕਰਕੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਜਖਮਾਂ ਤੇ ਮੱਲਮ ਨਹੀ ਲਾਈ।
    ਆਗੂਆਂ ਨੇ ਸੱਦਾਂ ਦਿੱਤਾ ਕਿ 6 ਜੂਨ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਇਆ ਜਾਵੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਧਰਨਿਆਂ ਤੇ ਕਾਲਾ ਦਿਨ ਦੇ ਤੌਰ ਤੇ ਰੈਲੀਆਂ ਹੋ ਰਹੀਆਂ ਹਨ, ਉਥੇ ਸ਼ਮੂਲੀਅਤ ਕੀਤੀ ਜਾਵੇ ਜਾ ਆਪੋ ਅਪਣੇ ਪਿੰਡਾਂ ਘਰਾਂ ਵਿੱਚ ਰੈਲੀਆਂ ਜਾ ਕਾਲੇ ਝੰਡੇ ਲਹਿਰਾਅ ਕੇ ਰੋਸ ਕੀਤੇ ਜਾਣ।
    ਆਗੂਆਂ ਨੇ ਮੰਗ ਕੀਤੀ ਕੇ ਕੇਂਦਰ ਸਰਕਾਰ ਇਸ ਘੱਲੂਘਾਰੇ ਦੀ ਸੰਗਤ ਤੋ ਮਾਫੀ ਮੰਗ ਕੇ ਜਖਮਾਂ ਤੇ ਮੱਲਮ ਲਾਵੇ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments