spot_img
Homeਮਾਝਾਗੁਰਦਾਸਪੁਰਐੱਸ ਐੱਸ ਪੀ ਰਾਜਪਾਲ ਸੰਧੂ ਨੇ ਅਚਨਚੇਤ ਕੀਤੀ ਕਾਦੀਆਂ ਥਾਣੇ ਦੀ ਚੈਕਿੰਗ

ਐੱਸ ਐੱਸ ਪੀ ਰਾਜਪਾਲ ਸੰਧੂ ਨੇ ਅਚਨਚੇਤ ਕੀਤੀ ਕਾਦੀਆਂ ਥਾਣੇ ਦੀ ਚੈਕਿੰਗ

ਕਾਦੀਆਂ 8 ਜੁਲਾਈ (ਮੁਨੀਰਾ ਸਲਾਮ ਤਾਰੀ) : ਐੱਸ. ਐੱਸ. ਪੀ. ਬਟਾਲਾ ਸਰਦਾਰ ਰਾਜਪਾਲ ਸਿੰਘ ਸੰਧੂ ਨੇ ਅੱਜ ਪੁਲਿਸ ਥਾਨਾ ਕਾਦੀਆਂ ਪਹੁੰਚ ਕੇ ਅਚੱਨਚੇਤ ਥਾਣੇ ਦੇ ਰਿਕਾਰਡ ਦੀ ਚੈਕਿੰਗ ਕੀਤੀ ਅਤੇ ਇਸ ਮੌਕੇ ਉਨ੍ਹਾਂ ਸੰਤੁਸ਼ਟੀ ਪ੍ਰਗਟ ਕਰਦਿਆਂ ਐੱਸ ਐੱਸ ਪੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਪੁਲਸ ਥਾਣਾ ਕਾਦੀਆਂ ਵਿਚ ਹਰ ਵਿਅਕਤੀ ਦਾ ਪੂਰਾ ਮਾਣ ਸਨਮਾਨ ਹੋਣਾ ਚਾਹੀਦਾ ਹੈ ਅਤੇ ਇੱਥੇ ਆਉਣ ਵਾਲੇ ਹਰ ਇੱਕ ਵਿਅਕਤੀ ਦਾ ਕੰਮ ਪੁਲਿਸ ਪਹਿਲ ਦੇ ਆਧਾਰ ਤੇ ਕਰੇ।ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਲਿਸ ਲੋਕਾਂ  ਦੇ ਸਹਿਯੋਗ ਲਈ ਹਮੇਸ਼ਾਂ  ਪੂਰੀ ਤਨਦੇਹੀ ਨਾਲ ਕੰਮ ਕਰੇ ।ਅਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲੀਸ ਲੋਕਾਂ ਦੀ ਜਾਨ ਮਾਲ ਦੀ ਰੱਖਵਾਲੀ ਹੈ ਅਤੇ ਇਨ੍ਹਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ। ਜੇਕਰ ਪੁਲਸ ਥਾਣਾ ਕਾਦੀਆਂ ਵਿਚ ਕਿਸੇ ਪੁਲੀਸ ਮੁਲਾਜ਼ਮ ਵੱਲੋਂ ਵੀ ਕੋਈ ਗਲਤ ਹਰਕਤ ਕੀਤੀ ਜਾਂਦੀ ਹੈ ਜਾਂ ਉਸ ਦੀ ਕੋਈ  ਸ਼ਿਕਾਇਤ ਆਉਂਦੀ ਹੈ ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਡੀ ਐੱਸ ਪੀ ਹਰੀਕ੍ਰਿਸ਼ਨ, ਐੱਚ ਓ ਥਾਣਾ ਕਾਦੀਆਂ ਸੁਖਰਾਜ ਸਿੰਘ,  ਡੀ ਐੱਸ ਪੀ ਹਰੀ ਕਿਸ਼ਨ, ਏਐਸਆਈ ਜੋਗਿੰਦਰ ਸਿੰਘ ਠਾਕੁਰ ਇਸ ਤੋਂ ਇਲਾਵਾ ਪੁਲਸ ਥਾਣਾ ਕਾਦੀਆਂ ਦਾ ਸਾਰਾ ਸਟਾਫ ਹਾਜ਼ਰ ਸੀ  ਇਸ ਮੌਕੇ  ਮੌਜੂਦ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments